ਰੈਪਰ ਬਾਦਸ਼ਾਹ ਨੇ ਧੀ ਨਾਲ ਸਮਾਂ ਬਿਤਾਉਂਦੇ ਦਾ ਖੂਬਸੂਰਤ ਵੀਡੀਓ ਕੀਤਾ ਸਾਂਝਾ

Saturday, Oct 19, 2024 - 11:58 AM (IST)

ਰੈਪਰ ਬਾਦਸ਼ਾਹ ਨੇ ਧੀ ਨਾਲ ਸਮਾਂ ਬਿਤਾਉਂਦੇ ਦਾ ਖੂਬਸੂਰਤ ਵੀਡੀਓ ਕੀਤਾ ਸਾਂਝਾ

ਜਲੰਧਰ- ਭਾਰਤੀ ਰੈਪਰ ਬਾਦਸ਼ਾਹ ਆਪਣੇ ਪਰਿਵਾਰ ਅਤੇ ਧੀ ਨਾਲ ਸਮਾਂ ਬਿਤਾ ਰਹੇ ਹਨ। ਵਰਤਮਾਨ 'ਚ ਰੈਪਰ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੇ ਹਨ। ਹਾਲਾਂਕਿ, ਬਾਦਸ਼ਾਹ ਨੇ ਆਪਣੀ ਜ਼ਿੰਦਗੀ ਜਿਊਂਣ ਦਾ ਤਰੀਕਾ ਨਹੀਂ ਬਦਲਿਆ ਹੈ। ਕੁਝ ਸਮਾਂ ਪਹਿਲਾਂ, ਉਸ ਨੇ ਆਪਣੀ ਸਾਬਕਾ ਪਤਨੀ ਜੈਸਮੀਨ ਮਸੀਹ ਨਾਲ ਆਪਣੇ ਰਿਸ਼ਤੇ ਬਾਰੇ ਅਤੇ ਆਪਣੀ ਧੀ  ਨੂੰ ਕਿਵੇਂ ਪਾਲ ਰਹੇ ਹਨ ਬਾਰੇ ਗੱਲ ਕੀਤੀ ਸੀ। ਹੁਣ ਉਨ੍ਹਾਂ ਨੇ ਆਪਣੀ ਧੀ ਦੀ ਇਕ ਝਲਕ ਦਿਖਾਈ ਹੈ ਜਿਸ 'ਚ ਉਹ ਆਪਣੇ ਪਿਤਾ ਵਾਂਗ ਰੈਪ ਕਰਦੀ ਨਜ਼ਰ ਆ ਰਹੀ ਹੈ।

 

 
 
 
 
 
 
 
 
 
 
 
 
 
 
 
 

A post shared by BADSHAH (@badboyshah)

ਬਾਦਸ਼ਾਹ ਦੀ ਧੀ ਬਹੁਤ ਪਿਆਰੀ ਹੈ। 18 ਅਕਤੂਬਰ, 2024 ਨੂੰ, ਰੈਪਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੀ ਧੀ ਨਾਲ ਇੱਕ ਵੀਡੀਓ ਪੋਸਟ ਕੀਤਾ। ਕਲਿੱਪ 'ਚ ਬੱਚੀ ਬਹੁਤ ਖੂਬਸੂਰਤ ਲੱਗ ਰਹੀ ਸੀ। ਉਸ ਨੇ ਕਾਲੇ ਰੰਗ ਦੀ ਸ਼ਰਟ ਪਾਈ ਹੋਈ ਸੀ। ਹੈੱਡਬੈਂਡ ਦੇ ਨਾਲ ਬਰੇਡ ਕੀਤੇ ਵਾਲ ਉਸ ਨੂੰ ਹੋਰ ਸੁੰਦਰ ਬਣਾ ਰਹੇ ਸਨ।ਵੀਡੀਓ 'ਚ ਬਾਦਸ਼ਾਹ ਆਪਣੀ ਧੀ ਨੂੰ ਸਵੈਗ ਸਿਖਾਉਂਦੇ ਨਜ਼ਰ ਆ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News