ਗਿੱਪੀ ਗਰੇਵਾਲ ਨੇ ''ਸਪੀਡ ਰਿਕਾਰਡਸ'' ਦੇ ਮਾਲਕ ਦੇ ਪੁੱਤਰ ਦਿਵਿਤ ਦੇ ਦਿਹਾਂਤ ''ਤੇ ਪ੍ਰਗਟਾਇਆ ਦੁੱਖ
Sunday, Nov 01, 2026 - 05:28 PM (IST)
ਜਲੰਧਰ (ਏਜੰਸੀ)- ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਮਿਊਜ਼ਿਕ ਲੇਬਲ 'ਸਪੀਡ ਰਿਕਾਰਡਸ' ਦੇ ਮਾਲਕ ਦਿਨੇਸ਼ ਓਲਕ ਦੇ ਪੁੱਤਰ, ਦਿਵਿਤ ਓਲਕ ਦੇ ਅਚਾਨਕ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਹ ਵੀ ਪੜ੍ਹੋ: ਹੋਰਡਿੰਗ 'ਤੇ ਲੱਗੀ ਤਸਵੀਰ ਨੇ ਕੁੜੀ ਨੂੰ ਬਣਾ'ਤਾ ਬਾਲੀਵੁੱਡ ਸਟਾਰ ! ਇੰਝ ਮਿਲਿਆ ਪਹਿਲੀ ਫ਼ਿਲਮ ਦਾ ਆਫ਼ਰ
ਇੰਸਟਾਗ੍ਰਾਮ 'ਤੇ ਇੱਕ ਪੋਸਟ ਰਾਹੀਂ ਗਿੱਪੀ ਨੇ ਦੁੱਖ ਪ੍ਰਗਟ ਕਰਦਿਆਂ ਲਿਖਿਆ, "ਮੈਂ ਆਪਣੇ ਪਿਆਰੇ ਭਤੀਜੇ ਦਿਵਿਤ ਓਲਕ ਦੇ ਇਸ ਦੁਖਦਾਈ ਵਿਛੋੜੇ ਕਾਰਨ ਬਹੁਤ ਦੁਖੀ ਹਾਂ। ਅਜਿਹੇ ਨੁਕਸਾਨ ਨੂੰ ਬਿਆਨ ਕਰਨ ਲਈ ਕੋਈ ਸ਼ਬਦ ਨਹੀਂ ਹਨ। ਵਾਹਿਗੁਰੂ ਜੀ ਦਿਵਿਤ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਅਤੇ ਦਿਨੇਸ਼ ਭਾਜੀ ਤੇ ਸਮੁੱਚੇ ਓਲਕ ਪਰਿਵਾਰ ਨੂੰ ਇਸ ਸਦਮੇ ਨੂੰ ਸਹਿਣ ਕਰਨ ਦੀ ਹਿੰਮਤ ਅਤੇ ਤਾਕਤ ਦੇਣ।"

ਜਾਣਕਾਰੀ ਅਨੁਸਾਰ, ਦਿਵਿਤ ਓਲਕ ਦੀ ਮੌਤ ਐਤਵਾਰ ਸਵੇਰੇ ਪੰਜਾਬ ਦੇ ਜਲੰਧਰ ਵਿੱਚ ਇੱਕ ਸੜਕ ਹਾਦਸੇ ਦੌਰਾਨ ਹੋ ਗਈ। ਐਤਵਾਰ ਤੜਕੇ ਕਰੀਬ 3:30 ਵਜੇ ਵਾਪਰੇ ਇਸ ਹਾਦਸੇ ਵਿੱਚ ਦਿਵਿਤ ਅਤੇ ਉਸਦੇ ਦੋਸਤ ਆਰਵ ਤਲਵਾੜ ਦੀ ਜਾਨ ਚਲੀ ਗਈ।
ਇਹ ਵੀ ਪੜ੍ਹੋ: ਮਸ਼ਹੂਰ ਫਿਟਨੈੱਸ ਇਨਫਲੂਐਂਸਰ ਦੀ ਭਿਆਨਕ ਸੜਕ ਹਾਦਸੇ 'ਚ ਮੌਤ, 29 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
