'ਮੌਤ ਦੇ ਮੂੰਹ 'ਚੋਂ ਮੁੜ ਕੇ ਆਇਆਂ...' ਯੋਗਰਾਜ ਸਿੰਘ ਨੇ ਦਿੱਤੀ ਹੈਲਥ ਅਪਡੇਟ

Monday, Oct 26, 2026 - 12:07 PM (IST)

'ਮੌਤ ਦੇ ਮੂੰਹ 'ਚੋਂ ਮੁੜ ਕੇ ਆਇਆਂ...' ਯੋਗਰਾਜ ਸਿੰਘ ਨੇ ਦਿੱਤੀ ਹੈਲਥ ਅਪਡੇਟ

ਐਂਟਰਟੇਨਮੈਂਟ ਡੈਸਕ - ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ, ਪ੍ਰਸਿੱਧ ਅਦਾਕਾਰ ਅਤੇ ਦਿੱਗਜ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ (68) ਦਾ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਦਿਲ ਦਾ ਸਫਲ ਆਪ੍ਰੇਸ਼ਨ (ਹਾਰਟ ਸਰਜਰੀ) ਹੋਇਆ ਹੈ। ਸਰਜਰੀ ਤੋਂ ਬਾਅਦ ਉਨ੍ਹਾਂ ਨੇ ਆਪਣੇ ਚਾਹੁਣ ਵਾਲਿਆਂ ਨੂੰ ਆਪਣੀ ਹੈਲਥ ਅਪਡੇਟ ਦਿੰਦਿਆਂ ਦੱਸਿਆ ਹੈ ਕਿ ਉਹ ਬਿਲਕੁਲ ਫਿੱਟ ਅਤੇ ਠੀਕ-ਠਾਕ ਹਨ।

ਇਹ ਵੀ ਪੜ੍ਹੋ: ਮੁੜ ਵਧੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਹੁਣ ਕਿੰਨੇ 'ਚ ਮਿਲ ਰਿਹੈ 24 ਤੇ 22 ਕੈਰੇਟ 10 ਗ੍ਰਾਮ Gold

 
 
 
 
 
 
 
 
 
 
 
 
 
 
 
 

A post shared by Yograj Singh (@yograjofficial)

ਦੱਸ ਦੇਈਏ ਕਿ 68 ਸਾਲਾ ਯੋਗਰਾਜ ਸਿੰਘ ਇੱਕ ਫਿਲਮ ਦੀ ਸ਼ੂਟਿੰਗ ਲਈ ਆਸਟ੍ਰੇਲੀਆ ਗਏ ਹੋਏ ਸਨ। ਉੱਥੇ ਰੁਟੀਨ ਚੈੱਕਅਪ ਦੌਰਾਨ ਡਾਕਟਰਾਂ ਨੂੰ ਉਨ੍ਹਾਂ ਦੇ ਦਿਲ ਦੀ ਧਮਣੀ (ਨਾੜ) ਵਿੱਚ ਬਲਾਕੇਜ ਦਾ ਪਤਾ ਲੱਗਾ। ਇਸ ਤੋਂ ਬਾਅਦ ਉਥੇ ਦਿਲ ਦੇ ਮਾਹਰ ਡਾਕਟਰ ਵੱਲੋਂ ਉਨ੍ਹਾਂ ਦਾ ਆਪ੍ਰੇਸ਼ਨ ਕੀਤਾ ਗਿਆ।

ਇਹ ਵੀ ਪੜ੍ਹੋ: ਸੰਗੀਤਕਾਰ ਕ੍ਰਿਸ਼ਨਾ ਦਾਸ ਦੇ ਭਜਨਾਂ 'ਤੇ ਝੂਮੇ ਵਿਰਾਟ-ਅਨੁਸ਼ਕਾ, ਦੇਖੋ ਵੀਡੀਓ

ਸਰਜਰੀ ਤੋਂ ਬਾਅਦ ਵੀਡੀਓ ਸਾਂਝੀ ਕਰਦਿਆਂ ਯੋਗਰਾਜ ਸਿੰਘ ਨੇ ਕਿਹਾ, "ਡਾਕਟਰ ਵੱਲੋਂ ਸਰਜਰੀ ਤੋਂ ਬਾਅਦ ਗਰੀਨ ਸਿਗਨਲ ਮਿਲਣ ਮਗਰੋਂ ਅੱਜ ਮੈਂ ਪਹਿਲੇ ਦਿਨ ਜਿੰਮ ਆਇਆ ਹਾਂ। ਮੈਂ ਆਪਣੇ ਸ਼ੁਭਚਿੰਤਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਬਿਲਕੁਲ ਫਿੱਟ ਹਾਂ ਅਤੇ ਨਵੀਂ ਪਾਰੀ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਮੈਂ ਮੌਤ ਦੇ ਮੁੰਹ 'ਚੋਂ ਮੁੜ ਕੇ ਆਇਆ ਹਾਂ। ਤੁਹਾਡੀਆਂ ਸਭ ਦੀਆਂ ਦੁਆਾਵਾਂ ਲਈ ਧੰਨਵਾਦ।"

ਇਹ ਵੀ ਪੜ੍ਹੋ: ਦੀਵਾਲੀ ਮਗਰੋਂ ਇਨ੍ਹਾਂ ਰਾਸ਼ੀਆਂ ਵਾਲਿਆਂ ਦੀ ਚਮਕੇਗੀ ਕਿਸਮਤ ! ਪ੍ਰਮੋਸ਼ਨ ਦੇ ਨਾਲ-ਨਾਲ ਹੋਵੇਗੀ ਧਨ ਦੀ ਬਰਸਾਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News