ਰਣਵੀਰ ਸਿੰਘ ਦੇ ਨਾਲ ਪੈਰਿਸ ''ਚ ਰੋਮਾਂਸ ਨਹੀਂ ਕਰ ਸਕੇਗੀ ਦੀਪਿਕਾ ਪਾਦੁਕੋਣ

04/27/2016 1:02:20 PM

 ਮੁੰਬਈ— ਬਾਲੀਵੁੱਡ ਦੀ ਅਦਾਕਾਰਾ ਦੀਪਿਕਾ ਪਾਦੁਕੋਣ  ਆਪਣੇ ਬੁਆਏਫਰੈਡ ਰਣਵੀਰ ਸਿੰਘ ਦੇ ਨਾਲ ਰੋਮਾਂਸ ਨਹੀਂ ਕਰ ਸਕੇਗੀ। ਹਾਲ ''ਚ ਦੀਪਿਕਾ ਆਪਣੀ ਹਾਲੀਵੁੱਡ ਦੀ ਫਿਲਮ ''ਟ੍ਰਿਪਲ ਐਕਸ'' ਦੀ ਸ਼ੁਟਿੰਗ ਪੂਰੀ ਕਰਕੇ ਭਾਰਤ ਆਉਣ ਤੋਂ ਪਹਿਲਾਂ ਰਣਵੀਰ ਨੂੰ ਮਿਲਣ ਪੈਰਿਸ ਜਾਂਣ ਵਾਲੀ ਸੀ। ਪਰ ਕੁਝ ਪ੍ਰੋਫੈਸ਼ਨਲ ਕਮਿਟਮੈਂਟ ਦੇ ਕਾਰਨ ਉਨ੍ਹਾਂ ਦਾ ਪੈਰਿਸ ਜਾਂਣਾ ਮੁਸ਼ਕਲ ਹੋ ਗਿਆ ਹੈ। 
ਸੂਤਰਾ ਮੁਤਾਬਕ ''ਰਣਵੀਰ ਆਪਣੀ  ਫਿਲਮ ''ਬੇਫਿਕਰੇ'' ਦੀ ਸ਼ੂਟਿੰਗ ਪੈਰਿਸ ''ਚ ਕਰ ਰਹੇ ਹਨ। ਰਣਵੀਰ ਦਾ ਸ਼ੈਡਊਲ ਬੇੱਹਦ ਲੰਬਾ  ਹੈ। ਇਸ ਦੌਰਾਨ ਉਹ ਦੀਪਿਕਾ ਨੂੰ ਮਿਲਣ ਨਹੀਂ ਜਾ ਸਕਦੇ। ਇਸ ਲਈ ਦੀਪਿਕਾ ਉਨ੍ਹਾਂ ਨੂੰ ਮਿਲਣ ਪੈਰਿਸ ਆ ਰਹੀ ਸੀ ਪਰ ਕੁਝ ਪ੍ਰੋਫੈਸ਼ਨਲ ਕਮਿਟਮੈਂਟ ਦੇ ਕਾਰਨ ਉਨ੍ਹਾਂ ਦਾ ਪੈਰਿਸ ਜਾਂਣਾ ਮੁਸ਼ਕਲ ਹੋ ਗਿਆ ਹੈ। ਰਣਵੀਰ ਇਸ ਗੱਲ ਨੂੰ ਸੁਣ ਕੇ ਬੇੱਹਦ ਦੁਖੀ ਹੋਏ ਕਿਉਂਕਿ ਉਹ ਦੀਪਿਕਾ ਨੂੰ ਮਿਲਣ ਲਈ ਕਾਫੀ ਸਮੇਂ ਤੋਂ ਇੰਤਜਾਰ ਕਰ ਰਹੇ ਸਨ। ਪਿਛਲੇ ਮਹੀਨੇ ਰਣਵੀਰ ਸਿਰਫ ਦੀਪਿਕਾ ਦੇ ਨਾਲ ਚੰਗੇ ਪਲ ਬਿਤਾਉਣ ਦੇ ਲਈ ਸ਼੍ਰੀ ਲੰਕਾ ਗਏ ਸੀ। ਇਸ ਦੌਰਾਨ ਦੋਵਾਂ ਨੇ ਉੱਥੇ ਦੀਪਿਕਾ ਦੀ ਦੋਸਤ ਦੇ ਵਿਆਹ ''ਚ ਸ਼ਾਮਲ ਹੋਏ ਪਰ 
ਜ਼ਿਕਰਯੋਗ ਹੈ ਕਿ ਰਣਵੀਰ ਅਤੇ ਦੀਪਿਕਾ ਕਾਫੀ ਸਮੇਂ ਤੋਂ ਰਿਲੇਸ਼ਨਸ਼ਿਪ ''ਚ ਹਨ। ਦੋਵੇ ਇਨ੍ਹਾਂ ਫਿਲਮਾਂ ''ਰਾਮਲੀਲਾ'' ਅਤੇ ''ਬਾਜੀਰਾਵ ਮਸਤਾਨੀ'' ''ਚ ਰੋਮਾਂਸ ਕਰਦੇ ਨਜ਼ਰ ਆਏ ਹਨ।


Related News