ਨਾਗਲ 77ਵੇਂ ਸਥਾਨ ’ਤੇ, ਪੈਰਿਸ ਓਲੰਪਿਕ ’ਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਤਿਆਰ

06/10/2024 8:13:39 PM

ਨਵੀਂ ਦਿੱਲੀ, (ਭਾਸ਼ਾ)- ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਸੋਮਵਾਰ ਨੂੰ ਜਾਰੀ ਏ. ਟੀ. ਪੀ. ਰੈਂਕਿੰਗ ’ਚ 18 ਪਾਇਦਾਨ ਦੀ ਛਾਲ ਨਾਲ 77ਵੇਂ ਸਥਾਨ ’ਤੇ ਪਹੁੰਚ ਗਿਆ ਹੈ, ਜਿਸ ਨਾਲ ਉਸ ਦਾ ਪੈਰਿਸ ਓਲੰਪਿਕ ਪੁਰਸ਼ ਸਿੰਗਲ ਡਰਾਅ ’ਚ ਸਥਾਨ ਲਗਭਗ ਪੱਕਾ ਹੋ ਗਿਆ ਹੈ। ਨਾਗਲ ਦੇ 713 ਏ. ਟੀ. ਪੀ. ਅੰਕ ਹਨ। ਨਾਗਲ ਨੇ ਐਤਵਾਰ ਨੂੰ ਜਰਮਨੀ ’ਚ ਹੀਲਬ੍ਰਾਨ ਨੇਕਰਕੱਪ 2024 ਚੈਲੰਜ਼ਰਸ ਟੂਰਨਾਮੈਂਟ ’ਚ ਪੁਰਸ਼ ਸਿੰਗਲ ਖਿਤਾਬ ਆਪਣੇ ਨਾਂ ਕੀਤਾ, ਜਿਸ ਦੀ ਬਦੌਲਤ ਉਸ ਨੇ ਰੈਂਕਿੰਗ ’ਚ ਇੰਨੀ ਉੱਚਾ ਛਾਲ ਲਗਾਈ। ਨਾਗਲ ਨੇ ਫਾਈਨਲ ’ਚ 3 ਸੈੱਟ ਤੱਕ ਚੱਲੇ ਰੋਮਾਂਚਕ ਮੁਕਾਬਲੇ ’ਚ ਸਵਿਟਜ਼ਰਲੈਂਡ ਦੇ ਅਲੈਗਜ਼ੈਂਡਰ ਰਿਟਸਚਾਰਡ ਨੂੰ 2 ਘੰਟੇ 22 ਮਿੰਟ ’ਚ 6-1 6 (5)-7 6-3 ਨਾਲ ਹਰਾਇਆ। 

ਸੋਮਵਾਰ ਨੂੰ ਜਾਰੀ ਰੈਂਕਿੰਗ ਨਾਲ ਹੀ ਪੈਰਿਸ ਓਲੰਪਿਕ ਲਈ ਇੰਦਰਾਜ਼ਾਂ ’ਤੇ ਫੈਸਲਾ ਹੋਵੇਗਾ। ਪੈਰਿਸ ਓਲੰਪਿਕ ਕੁਆਲੀਫੀਕੇਸ਼ਨ ਮਾਨਦੰਡ ਅਨੁਸਾਰ ਪੁਰਸ਼ ਅਤੇ ਮਹਿਲਾ ਦੋਨੋਂ ਹੀ ਵਰਗ ’ਚ ਟਾਪ 56 ਖਿਡਾਰੀ ਓਲੰਪਿਕ ਲਈ ਖੁਦ ਕੁਆਲੀਫਾਈ ਕਰ ਲੈਣਗੇ ਪਰ ਹਰੇਕ ਦੇਸ਼ ’ਚੋਂ ਜ਼ਿਆਦਾਤਰ 4 ਖਿਡਾਰੀ ਹੀ ਓਲੰਪਿਕ ਲਈ ਕੁਆਲੀਫਾਈ ਕਰ ਸਕਣਗੇ। ਇਸ ਨਿਯਮ ਨਾਲ ਹੇਠਲੀ ਰੈਂਕਿੰਗ ਵਾਲੇ ਖਿਡਾਰੀਆਂ ਨੂੰ ਡਰਾਅ ’ਚ ਪ੍ਰਵੇਸ਼ ਦਾ ਮੌਕਾ ਮਿਲੇਗਾ। ਨਾਗਲ ਡਰਾਅ ’ਚ ਆਖਰੀ ਉਪਲੱਬਧ ਰੈਂਕਿੰਗ ਸਥਾਨ ਹਾਸਲ ਕਰਨ ਦੀ ਚੰਗੀ ਹਾਲਤ ’ਚ ਹੈ। ਭਾਰਤ ਲਈ ਆਖਰੀ ਵਾਰ ਓਲੰਪਿਕ ਦੇ ਮੁੱਖ ਡਰਾਅ ’ਚ ਜਗ੍ਹਾ ਬਣਾਉਣ ਵਾਲਾ ਖਿਡਾਰੀ ਸੋਮਦੇਵ ਦੇਵਵਰਮਨ ਸੀ, ਜਿਸ ਨੇ ਵਾਈਲਡ ਕਾਰਡ ਦੀ ਬਦੌਲਤ 2012 ਓਲੰਪਿਕ ’ਚ ਇਸ ਤਰ੍ਹਾਂ ਕੀਤਾ ਸੀ।


Tarsem Singh

Content Editor

Related News