ਰਣਵੀਰ ਸਿੰਘ ਕਰਨਗੇ 19 ਸਾਲਾਂ ਅਦਾਕਾਰਾ ਨਾਲ ਰੋਮਾਂਸ, ਲੋਕਾਂ ਨੇ ਕੀਤਾ ਟਰੋਲ

Saturday, Oct 05, 2024 - 03:36 PM (IST)

ਰਣਵੀਰ ਸਿੰਘ ਕਰਨਗੇ 19 ਸਾਲਾਂ ਅਦਾਕਾਰਾ ਨਾਲ ਰੋਮਾਂਸ, ਲੋਕਾਂ ਨੇ ਕੀਤਾ ਟਰੋਲ

ਮੁੰਬਈ- ਰਣਵੀਰ ਸਿੰਘ ਪਿਛਲੇ ਕੁਝ ਦਿਨਾਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਸਨ। ਅਦਾਕਾਰ ਹੁਣ ਪਿਤਾ ਬਣ ਗਏ ਹਨ। ਇਕ ਵਾਰ ਫਿਰ ਰਣਵੀਰ ਸਿੰਘ ਸੁਰਖੀਆਂ 'ਚ ਹਨ ਪਰ ਇਸ ਵਾਰ ਲੋਕ ਉਨ੍ਹਾਂ 'ਤੇ ਗੁੱਸੇ ਹਨ। ਖਬਰ ਹੈ ਕਿ ਰਣਵੀਰ ਸਿੰਘ ਆਦਿਤਿਆ ਧਰ ਦੀ ਆਉਣ ਵਾਲੀ ਜਾਸੂਸੀ ਐਕਸ਼ਨ ਥ੍ਰਿਲਰ ਫਿਲਮ 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਰਣਵੀਰ ਦੇ ਨਾਲ 19 ਸਾਲ ਦੀ ਸਾਊਥ ਅਦਾਕਾਰਾ ਸਾਰਾ ਅਰਜੁਨ ਦਾ ਨਾਂ ਨਜ਼ਰ ਆਇਆ ਹੈ। ਉਦੋਂ ਤੋਂ ਸੋਸ਼ਲ ਮੀਡੀਆ 'ਤੇ ਹੰਗਾਮਾ ਹੋ ਗਿਆ ਹੈ ਅਤੇ ਲੋਕ ਗੁੱਸੇ 'ਚ ਆ ਗਏ ਹਨ।

ਇਹ ਖ਼ਬਰ ਵੀ ਪੜ੍ਹੋ -ਫੈਨਜ਼ ਦੀ ਇਸ ਹਰਕਤ ਨਾਲ ਸ਼ਾਹਰੁਖ ਖ਼ਾਨ ਹੋਏ ਪਰੇਸ਼ਾਨ, ਘਰ ਵੜ ਕੀਤਾ ਅਜਿਹਾ ਕੰਮ

39 ਸਾਲ ਦੇ ਰਣਵੀਰ ਸਿੰਘ ਦੀ ਇਸ ਫਿਲਮ 'ਚ ਰੋਮਾਂਟਿਕ ਲੀਡ ਰੋਲ ਨਿਭਾਉਣ ਲਈ 19 ਸਾਲ ਦੀ ਸਾਰਾ ਅਰਜੁਨ ਨੂੰ ਚੁਣਿਆ ਗਿਆ ਹੈ। ਦੋਵਾਂ ਦੀ ਉਮਰ ਵਿਚ ਕਾਫੀ ਅੰਤਰ ਹੈ। ਇਹ ਖਬਰ ਆਉਂਦੇ ਹੀ ਲੋਕ ਮੇਕਰਸ ਅਤੇ ਰਣਵੀਰ ਸਿੰਘ 'ਤੇ ਗੁੱਸੇ 'ਚ ਆ ਗਏ ਅਤੇ ਉਨ੍ਹਾਂ ਨੂੰ ਖੂਬ ਟ੍ਰੋਲ ਕਰ ਰਹੇ ਹਨ। ਦੱਸ ਦੇਈਏ ਕਿ ਬਾਲ ਕਲਾਕਾਰ ਦੇ ਤੌਰ 'ਤੇ 'ਸਾਰਾ ਅਰਜੁਨ ਜੈ ਹੋ', 'ਜਜ਼ਬਾ', 'ਸਾਂਡ ਕੀ ਆਂਖ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਉਸ ਨੇ ਮਣੀ ਰਤਨਮ ਦੀ ਫਿਲਮ ਪੋਨੀਅਨ ਸੇਲਵਨ 'ਚ ਐਸ਼ਵਰਿਆ ਰਾਏ ਦਾ ਨੌਜਵਾਨ ਕਿਰਦਾਰ ਵੀ ਨਿਭਾਇਆ ਸੀ। ਇਹ ਉਸ ਦੀ ਪਹਿਲੀ ਫਿਲਮ ਹੋਵੇਗੀ ਜਿਸ ਵਿੱਚ ਉਹ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਹਾਲਾਂਕਿ ਲੋਕ ਉਸ ਦੀ ਕਾਸਟਿੰਗ ਨੂੰ ਲੈ ਕੇ ਗੁੱਸੇ 'ਚ ਹਨ ਅਤੇ ਮੇਕਰਸ 'ਤੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ -ਆਲੀਆ ਭੱਟ ਨੇ ਐਲਨ ਵਾਕਰ ਦੇ ਸ਼ੋਅ 'ਚ ਪੁੱਜ ਕੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼

ਕਿਵੇਂ ਦੀ ਹੈ ਫਿਲਮ ਦੀ ਕਹਾਣੀ?
ਆਦਿਤਿਆ ਧਰ ਦੀ ਫਿਲਮ 'ਚ ਰਣਵੀਰ ਸਿੰਘ ਪਾਕਿਸਤਾਨ ਵਿੱਚ ਇੱਕ ਮਿਸ਼ਨ 'ਤੇ ਇੱਕ ਖੁਫੀਆ ਅਧਿਕਾਰੀ ਦੀ ਭੂਮਿਕਾ ਨਿਭਾ ਰਿਹਾ ਹੈ। ਇਸ 'ਚ ਸੰਜੇ ਦੱਤ, ਆਰ. ਮਾਧਵਨ ਅਤੇ ਅਰਜੁਨ ਰਾਮਪਾਲ ਵਰਗੇ ਹੋਰ ਕਲਾਕਾਰ ਵੀ ਹੋਣਗੇ।ਆਰ ਮਾਧਵਨ ਅਤੇ ਅਰਜੁਨ ਰਾਮਪਾਲ ਵੀ ਭਾਰਤੀ ਖੁਫੀਆ ਏਜੰਸੀਆਂ ਦੇ ਮੈਂਬਰਾਂ ਦੀ ਭੂਮਿਕਾ ਨਿਭਾਉਣਗੇ, ਜਦਕਿ ਸੰਜੇ ਦੱਤ ਖਲਨਾਇਕ ਦੀ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਅਗਲੇ ਸਾਲ ਦੇ ਦੂਜੇ ਅੱਧ 'ਚ ਰਿਲੀਜ਼ ਕਰਨ ਦੀ ਯੋਜਨਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News