ਰਣਵੀਰ ਸਿੰਘ ਬਣਨਗੇ ‘ਸ਼ਕਤੀਮਾਨ’, ਮੋਟੇ ਬਜਟ ਵਾਲੀ ਫ਼ਿਲਮ ਦੀ ਸ਼ੂਟਿੰਗ ਅਗਲੇ ਸਾਲ ਹੋਵੇਗੀ ਸ਼ੁਰੂ

Saturday, Feb 17, 2024 - 12:06 PM (IST)

ਰਣਵੀਰ ਸਿੰਘ ਬਣਨਗੇ ‘ਸ਼ਕਤੀਮਾਨ’, ਮੋਟੇ ਬਜਟ ਵਾਲੀ ਫ਼ਿਲਮ ਦੀ ਸ਼ੂਟਿੰਗ ਅਗਲੇ ਸਾਲ ਹੋਵੇਗੀ ਸ਼ੁਰੂ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਜਲਦ ਹੀ ਸ਼ਕਤੀਮਾਨ ’ਤੇ ਬਣ ਰਹੀ ਫ਼ਿਲਮ ’ਚ ਮੁੱਖ ਭੂਮਿਕਾ ਨਿਭਾਉਣ ਲਈ ਤਿਆਰ ਹਨ। ਖ਼ਬਰਾਂ ਦੀ ਮੰਨੀਏ ਤਾਂ ਰਣਵੀਰ ਇਸ ਫ਼ਿਲਮ ਦੀ ਸ਼ੂਟਿੰਗ ਅਗਲੇ ਸਾਲ 2025 ’ਚ ਸ਼ੁਰੂ ਕਰਨਗੇ। ਫਿਲਹਾਲ ਉਹ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ’ਚ ਬਣ ਰਹੀ ਫ਼ਿਲਮ ‘ਸਿੰਘਮ ਅਗੇਨ’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ, ਜੋ ਜਲਦ ਹੀ ਪੂਰੀ ਹੋ ਜਾਵੇਗੀ।

ਹਾਲ ਹੀ ’ਚ ਬਾਲੀਵੁੱਡ ਨਿਊਜ਼ ਵੈੱਬਸਾਈਟ ਸਪਾਟਬੁਆਏ ਨੇ ਫ਼ਿਲਮ ਨਾਲ ਜੁੜੇ ਇਕ ਸੂਤਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਰਣਵੀਰ ਸਿੰਘ ਆਉਣ ਵਾਲੀ ਫ਼ਿਲਮ ’ਚ ਸ਼ਕਤੀਮਾਨ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਉਹ ਇਸ ਫ਼ਿਲਮ ਦੀ ਸ਼ੂਟਿੰਗ ਮਾਰਚ 2025 ਤੋਂ ਬਾਅਦ ਸ਼ੁਰੂ ਕਰਨਗੇ ਕਿਉਂਕਿ ਇਸ ਤੋਂ ਪਹਿਲਾਂ ਉਹ ਦੋ ਵੱਡੀਆਂ ਫ਼ਿਲਮਾਂ ‘ਸਿੰਘਮ ਅਗੇਨ’ ਤੇ ‘ਡੌਨ 3’ ਦੀ ਸ਼ੂਟਿੰਗ ਕਰਨ ਜਾ ਰਹੇ ਹਨ।

ਫਿਲਹਾਲ ਰਣਵੀਰ ਸਿੰਘ ਰੋਹਿਤ ਸ਼ੈੱਟੀ ਵਲੋਂ ਨਿਰਦੇਸ਼ਿਤ ਕੋਪ ਯੂਨੀਵਰਸ ਫ਼ਿਲਮ ‘ਸਿੰਘਮ ਅਗੇਨ’ ਦੀ ਸ਼ੂਟਿੰਗ ਕਰ ਰਹੇ ਹਨ। ਉਸ ਕੋਲ ਅਜੇ 50 ਦਿਨਾਂ ਦੀ ਸ਼ੂਟਿੰਗ ਦਾ ਸ਼ੈਡਿਊਲ ਬਾਕੀ ਹੈ, ਜਿਸ ਨੂੰ ਉਹ ਅਪ੍ਰੈਲ ਤੱਕ ਪੂਰਾ ਕਰ ਲਿਆ ਜਾਵੇਗਾ। ਉਹ ਫ਼ਿਲਮ ਦੇ ਕੁਝ ਹਿੱਸੇ ਦੀ ਸ਼ੂਟਿੰਗ ਵੀ ਕਰ ਚੁੱਕੇ ਹਨ। ਉਹ ਫ਼ਿਲਮ ’ਚ ਇਕ ਐਕਸਟੈਂਡਿਡ ਕੈਮਿਓ ਕਰ ਰਿਹਾ ਹੈ। ਇਸ ਫ਼ਿਲਮ ’ਚ ਅਜੇ ਦੇਵਗਨ ਤੇ ਕਰੀਨਾ ਕਪੂਰ ਮੁੱਖ ਭੂਮਿਕਾਵਾਂ ’ਚ ਹਨ, ਜਿਨ੍ਹਾਂ ਦੇ ਨਾਲ ਰਣਵੀਰ ਸਿੰਘ, ਅਕਸ਼ੇ ਕੁਮਾਰ, ਦੀਪਿਕਾ ਪਾਦੁਕੋਣ, ਅਰਜੁਨ ਕਪੂਰ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ।

ਇਹ ਖ਼ਬਰ ਵੀ ਪੜ੍ਹੋ : ਆਇਸ਼ਾ ਟਾਕੀਆ ਦੀ ਪਲਾਸਟਿਕ ਸਰਜਰੀ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਮਿਲਿਆ ਠੋਕਵਾਂ ਜਵਾਬ

‘ਸਿੰਘਮ ਅਗੇਨ’ ਦੀ ਸ਼ੂਟਿੰਗ ਖ਼ਤਮ ਕਰਨ ਤੋਂ ਬਾਅਦ ਰਣਵੀਰ ਫ਼ਿਲਮ ‘ਡੌਨ 3’ ਦੀ ਸ਼ੂਟਿੰਗ ਸ਼ੁਰੂ ਕਰਨਗੇ। ਇਸ ਫ਼ਿਲਮ ਨੂੰ ਫਰਹਾਨ ਅਖ਼ਤਰ ਡਾਇਰੈਕਟ ਕਰ ਰਹੇ ਹਨ। ਉਹ ਸ਼ੂਟਿੰਗ ਤੋਂ ਪਹਿਲਾਂ ਕੁਝ ਦਿਨ ਵਰਕਸ਼ਾਪ ਲੈਣ ਜਾ ਰਿਹਾ ਹੈ। ਰਣਵੀਰ ਫ਼ਿਮਮ ‘ਡੌਨ 3’ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਤੇ ਉਹ ਇਸ ’ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ।

ਇਹ ਫ਼ਿਲਮ ‘ਡੌਨ’ ਫਰੈਂਚਾਇਜ਼ੀ ਦੀ ਤੀਜੀ ਪੀੜ੍ਹੀ ਬਣਨ ਜਾ ਰਹੀ ਹੈ। ਅਮਿਤਾਭ ਬੱਚਨ ਨੇ ਸਭ ਤੋਂ ਪਹਿਲਾਂ ਡੌਨ ਦੀ ਭੂਮਿਕਾ ਨਿਭਾਈ, ਜਿਸ ਤੋਂ ਬਾਅਦ ਸ਼ਾਹਰੁਖ ਖ਼ਾਨ ਨੇ ਉਨ੍ਹਾਂ ਦੀ ਜਗ੍ਹਾ ਲਈ। ਹੁਣ ਰਣਵੀਰ ਵੀ ਡੌਨ ਬਣ ਰਹੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਇਸ ਸਾਲ ਅਗਸਤ ਜਾਂ ਸਤੰਬਰ ’ਚ ਸ਼ੁਰੂ ਹੋਣ ਜਾ ਰਹੀ ਹੈ।

ਸਾਲ 2022 ’ਚ ਸੋਨੀ ਪਿਕਚਰਜ਼ ਨੇ ਇਕ ਵੀਡੀਓ ਰਾਹੀਂ ਫ਼ਿਲਮ ‘ਸ਼ਕਤੀਮਾਨ’ ਦਾ ਐਲਾਨ ਕੀਤਾ ਸੀ। ਰਿਪੋਰਟ ਦੀ ਮੰਨੀਏ ਤਾਂ ਇਹ ਇਕ ਮੈਗਾ ਬਜਟ ਫ਼ਿਲਮ ਹੋਵੇਗੀ, ਜੋ 200-300 ਕਰੋੜ ਰੁਪਏ ਦੇ ਬਜਟ ’ਚ ਬਣੇਗੀ। ਇਹ ਫ਼ਿਲਮ ਸਾਲ 1997 ’ਚ ਮਸ਼ਹੂਰ ਸ਼ੋਅ ‘ਸ਼ਕਤੀਮਾਨ’ ਦੇ ਸੁਪਰਹੀਰੋ ਕਿਰਦਾਰ ’ਤੇ ਆਧਾਰਿਤ ਹੋਵੇਗੀ। ਮੁਕੇਸ਼ ਖੰਨਾ ਨੇ ਸ਼ੋਅ ’ਚ ‘ਸ਼ਕਤੀਮਾਨ’ ਦਾ ਕਿਰਦਾਰ ਨਿਭਾਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News