ਰਣਵੀਰ ਸਿੰਘ ਨੇ ਮਾਂ, ਭੈਣ ਤੇ ਪਤਨੀ ਦਾ ਕੀਤਾ ਧੰਨਵਾਦ

04/29/2022 11:26:32 AM

ਮੁੰਬਈ (ਬਿਊਰੋ)– ਰਣਵੀਰ ਨੇ ਫ਼ਿਲਮ ‘ਜਏਸ਼ਭਾਈ ਜ਼ੋਰਦਾਰ’ ਦੇ ਰਾਹੀਂ ਆਪਣੀ ਮਾਂ ਅੰਜੂ, ਪਤਨੀ ਦੀਪਿਕਾ ਪਾਦੂਕੋਣ ਤੇ ਭੈਣ ਰਿਤਿਕਾ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਪਣੀ ਜ਼ਿੰਦਗੀ ’ਚ ਹਰ ਕਦਮ ’ਤੇ ਔਰਤਾਂ ਦੇ ਸਹਾਰੇ ਦੀ ਵਜ੍ਹਾ ਨਾਲ ਹੀ ਉਹ ਇਸ ਮੁਕਾਮ ਤੱਕ ਪੁੱਜ ਸਕੇ ਹਨ।

ਇਹ ਖ਼ਬਰ ਵੀ ਪੜ੍ਹੋ : ਹਿੰਦੀ ਨੂੰ ਰਾਸ਼ਟਰ ਭਾਸ਼ਾ ਕਹਿਣ ’ਤੇ ਵਿਵਾਦਾਂ ’ਚ ਘਿਰੇ ਅਜੇ ਦੇਵਗਨ, ਜਾਣੋ ਕੀ ਹੈ ਪੂਰਾ ਮਾਮਲਾ

ਬਚਪਨ ਤੋਂ ਲੈ ਕੇ ਹੁਣ ਤੱਕ ਮਜ਼ਬੂਤ ਇਰਾਦਿਆਂ ਵਾਲੀ ਨਾਰੀ ਸ਼ਕਤੀ ਤੇ ਉਨ੍ਹਾਂ ਦੀ ਐਨਰਜੀ ਹਮੇਸ਼ਾ ਮੇਰੇ ਆਲੇ-ਦੁਆਲੇ ਰਹੀ ਹੈ, ਮੈਂ ਉਨ੍ਹਾਂ ਨੂੰ ਆਪਣਾ ਸੁਪੋਰਟ ਸਿਸਟਮ ਨਹੀਂ ਕਹਾਂਗਾ। ਸਹੀ ਮਾਇਨੇ ’ਚ ਉਹ ਮੇਰੀ ਦੁਨੀਆ ਦਾ ਸਭ ਤੋਂ ਅਹਿਮ ਹਿੱਸਾ ਹਨ।’

ਰਣਵੀਰ ਨੇ ਅੱਗੇ ਕਿਹਾ, ‘ਮੇਰੀ ਜਾਨ ਉਨ੍ਹਾਂ ’ਚ ਵੱਸੀ ਹੈ। ਮੇਰੀ ਮਾਂ ਮੇਰੇ ਲਈ ਸਭ ਕੁਝ ਹੈ। ਭੈਣ ਤਾਂ ਮੇਰੇ ਲਈ ਦੂਜੀ ਮਾਂ ਵਰਗੀ ਹੈ ਤੇ ਮੇਰੀ ਪਤਨੀ ਮੇਰੇ ਲਈ ਸਭ ਤੋਂ ਵੱਡਾ ਸਹਾਰਾ ਹੈ।’

ਰਣਵੀਰ ਅਖੀਰ ’ਚ ਕਹਿੰਦੇ ਹਨ, ‘ਇੰਨਾ ਹੀ ਨਹੀਂ, ਮੇਰੀ ਟੀਮ ’ਚ ਵੱਡੀ ਗਿਣਤੀ ’ਚ ਔਰਤਾਂ ਸ਼ਾਮਲ ਹਨ ਤੇ ਉਨ੍ਹਾਂ ਦੀ ਵਜ੍ਹਾ ਨਾਲ ਹੀ ਮੈਂ ਉਹ ਕਰ ਪਾ ਰਿਹਾ ਹਾਂ, ਜੋ ਮੈਂ ਕਰ ਸਕਦਾ ਹਾਂ, ਇਸ ਲਈ ਕਿਸੇ ਹੋਰ ਤੋਂ ਜ਼ਿਆਦਾ ਮੈਂ ਚਾਹੁੰਦਾ ਹਾਂ ਕਿ ਉਹ ਇਸ ਫ਼ਿਲਮ ਨੂੰ ਦੇਖਣ ਤੇ ਇਸ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰਨ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News