ਰਣਵੀਰ ਸਿੰਘ ਨੇ ਦੀਪਿਕਾ ਨਾਲ ਬੈੱਡਰੂਮ ਸੀਕ੍ਰੇਟ ਦਾ ਕੀਤਾ ਖੁਲਾਸਾ, ਕਿਹਾ- ਮੈਂ ਆਪਣੀ ਸੁਹਾਗਰਾਤ 'ਤੇ...

Friday, Jul 08, 2022 - 01:19 PM (IST)

ਰਣਵੀਰ ਸਿੰਘ ਨੇ ਦੀਪਿਕਾ ਨਾਲ ਬੈੱਡਰੂਮ ਸੀਕ੍ਰੇਟ ਦਾ ਕੀਤਾ ਖੁਲਾਸਾ, ਕਿਹਾ- ਮੈਂ ਆਪਣੀ ਸੁਹਾਗਰਾਤ 'ਤੇ...

ਮੁੰਬਈ- ਕਰਨ ਜੌਹਰ ਦੇ ਚੈਟ ਸ਼ੋਅ 'ਕੌਫੀ ਵਿਦ ਕਰਨ' ਸੀਜ਼ਨ ਸੱਤਵੇਂ ਦੀ ਧਮਾਕੇਦਾਰ ਸ਼ੁਰੂਆਤ ਹੋ ਚੁੱਕੀ ਹੈ। ਕਰਨ ਦੇ ਸ਼ੋਅ ਦੇ ਪਹਿਲੇ ਮਹਿਮਾਨ ਰਣਵੀਰ ਸਿੰਘ ਅਤੇ ਆਲੀਆ ਭੱਟ ਬਣੇ ਅਤੇ ਇਸ ਸ਼ੋਅ ਦੌਰਾਨ ਉਨ੍ਹਾਂ ਨੇ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ। ਰਣਬੀਰ ਨੇ ਆਪਣੀ ਸੁਹਾਗਰਾਤ ਤੋਂ ਲੈ ਕੇ ਸੈਕਸ 'ਤੇ ਖੁੱਲ੍ਹੇਆਮ ਗੱਲਾਂ ਕੀਤੀਆਂ ਅਤੇ ਦੱਸਿਆ ਕਿ ਦੀਪਿਕਾ ਪਾਦੁਕੋਣ ਦੇ ਨਾਲ ਸੁਹਾਗਰਾਤ 'ਤੇ ਉਨ੍ਹਾਂ ਦਾ ਕੀ ਹਾਲ ਸੀ। 

PunjabKesari
ਰੈਪਿਡ ਫਾਇਰ ਰਾਊਂਨ 'ਚ ਰਣਵੀਰ ਸਿੰਘ ਨੇ ਕਰਨ ਜੌਹਰ ਨੂੰ ਦੱਸਿਆ ਕਿ ਮੈਂ ਆਪਣੀ ਸੁਹਾਗਰਾਤ 'ਤੇ ਕਾਫੀ ਊਰਜਾਵਾਨ ਅਤੇ ਟਰਨ ਆਨ ਸੀ। ਅਦਾਕਾਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਇਸ ਮੌਕੇ ਲਈ ਸੈਕਸ ਪਲੇਲਿਸਟ ਵੀ ਬਣਾ ਕੇ ਰੱਖੀ ਸੀ।

PunjabKesari
ਚੈਟ ਸ਼ੋਅ ਦੇ ਦੌਰਾਨ ਰਣਵੀਰ ਸਿੰਘ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਆਪਣੀ ਸੁਹਾਗਰਾਤ 'ਤੇ ਸੈਕਸ ਕੀਤਾ ਸੀ। ਇੰਨਾ ਹੀ ਨਹੀਂ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵੈਨਿਟੀ ਵੈਨ 'ਚ ਵੀ ਇਸ ਨੂੰ ਕੀਤਾ ਸੀ। ਇਸ ਦੌਰਾਨ ਜਦੋਂ ਕਰਨ ਜੌਹਰ ਨੇ ਪੁੱਛਿਆ ਕਿ ਕੀ ਉਹ ਵਿਆਹ ਦੀਆਂ ਸਾਰੀਆਂ ਰਸਮਾਂ ਤੋਂ ਬਾਅਦ ਥੱਕ ਨਹੀਂ ਗਏ ਸਨ ਤਾਂ ਉਨ੍ਹਾਂ ਨੇ ਕਿਹਾ-ਨਹੀਂ, ਮੈਂ ਬਹੁਤ ਬਿੱਜ਼ੀ ਸੀ।

PunjabKesari
ਜ਼ਿਕਰਯੋਗ ਹੈ ਕਿ ਰਣਵੀਰ ਅਤੇ ਦੀਪਿਕਾ ਪਾਦੁਕੋਣ ਨੇ ਸਾਲ 2018 'ਚ ਪੈਰਿਸ 'ਚ ਵਿਆਹ ਰਚਾਇਆ ਸੀ। ਵਿਆਹ ਤੋਂ ਬਾਅਦ ਜੋੜੇ ਨੇ ਦਿੱਲੀ ਅਤੇ ਮੁੰਬਈ 'ਚ ਗ੍ਰੈਂਡ ਵੈਡਿੰਗ ਰਿਸੈਪਸ਼ਨ ਦਿੱਤੀ ਸੀ। ਵਿਆਹ ਤੋਂ ਪਹਿਲਾਂ ਦੋਵਾਂ ਨੇ ਇਕ-ਦੂਜੇ ਨੂੰ ਕਰੀਬ 3-4 ਸਾਲ ਤੱਕ ਡੇਟ ਕੀਤਾ ਸੀ।


author

Aarti dhillon

Content Editor

Related News