ਰਣਵੀਰ ਸਿੰਘ ਦਾ ਅਜੀਬ ਫੈਸ਼ਨ ਦੇਖ ਲੋਕ ਹੋਏ ਹੈਰਾਨ, ਲੋਕਾਂ ਨੇ ਮੀਮਜ਼ ਬਣਾ-ਬਣਾ ਉਡਾਇਆ ਮਜ਼ਾਕ

Wednesday, Jun 30, 2021 - 06:20 PM (IST)

ਰਣਵੀਰ ਸਿੰਘ ਦਾ ਅਜੀਬ ਫੈਸ਼ਨ ਦੇਖ ਲੋਕ ਹੋਏ ਹੈਰਾਨ, ਲੋਕਾਂ ਨੇ ਮੀਮਜ਼ ਬਣਾ-ਬਣਾ ਉਡਾਇਆ ਮਜ਼ਾਕ

ਮੁੰਬਈ (ਬਿਊਰੋ)– ਅਦਾਕਾਰ ਰਣਵੀਰ ਸਿੰਘ ਦਾ ਅਜੀਬ ਫੈਸ਼ਨ ਕਿਸੇ ਵੀ ਅਦਾਕਾਰਾ ਦੇ ਗਲੈਮਰੈੱਸ ਲੁੱਕ ਨੂੰ ਪਿੱਛੇ ਛੱਡ ਸਕਦਾ ਹੈ। ਹਰ ਵਾਰ ਆਪਣੇ ਵੱਖਰੇ ਸਟਾਈਲ ’ਚ ਨਜ਼ਰ ਆਉਣ ਵਾਲੇ ਰਣਵੀਰ ਇਕ ਵਾਰ ਮੁੜ ਇਕਦਮ ਨਵੀਂ ਲੁੱਕ ’ਚ ਨਜ਼ਰ ਆਏ ਹਨ।

PunjabKesari

ਗੁੱਚੀ ਦੀ ਆਊਟਫਿਟ ਪਹਿਨ ਕੇ ਲੰਮੇ ਵਾਲਾਂ ’ਚ ਰਣਵੀਰ ਦਾ ਇਹ ਲੁੱਕ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਅਦਾਕਾਰ ਦੇ ਲੁੱਕ ’ਤੇ ਰੱਜ ਕੇ ਮੀਮਜ਼ ਬਣਾਏ ਜਾ ਰਹੇ ਹਨ।

PunjabKesari

ਰਣਵੀਰ ਸਿੰਘ ਨੇ ਇਹ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ।

PunjabKesari

ਨੀਲੇ ਰੰਗ ਦੇ ਚਮਕੀਲੇ ਕੱਪੜਿਆਂ, ਕੁੜੀਆਂ ਵਾਲੇ ਬੈਗ ਤੇ ਅੱਖਾਂ ’ਤੇ ਵੱਡੀਆਂ ਐਨਕਾਂ ਦੇ ਨਾਲ ਸੋਨੇ ਦੇ ਗਹਿਨੇ ਪਹਿਨੀ ਰਣਵੀਰ ਦੀ ਲੁੱਕ ਟਵਿਟਰ ’ਤੇ ਟਰੈਂਡ ਕਰ ਰਹੀ ਹੈ। ਯੂਜ਼ਰਸ ਉਸ ਦੀ ਲੁੱਕ ’ਤੇ ਵੱਖ-ਵੱਖ ਮੀਮਜ਼ ਬਣਾ ਰਹੇ ਹਨ।

ਇਕ ਤਸਵੀਰ ’ਚ ਰਣਵੀਰ ਆਪਣੇ ਕੱਪੜਿਆਂ ਦੇ ਉਪਰ ਓਵਰਕੋਟ ਪਹਿਨੀ ਨਜ਼ਰ ਆ ਰਹੇ ਹਨ।

ਇਕ ਯੂਜ਼ਰ ਨੇ ਮਸ਼ਹੂਰ ਹਾਲੀਵੁੱਡ ਅਦਾਕਾਰ ਜੇਰੇਡ ਲੇਟੋ ਨਾਲ ਰਣਵੀਰ ਦੀ ਤਸਵੀਰ ਸਾਂਝੀ ਕੀਤੀ ਹੈ। ਰੈੱਡ ਆਊਟਫਿਟ ’ਚ ਜੇਰੇਡ ਦਾ ਲੁੱਕ ਤੇ ਬਲਿਊ ’ਚ ਰਣਵੀਰ ਦਾ ਕਾਫੀ ਹੱਦ ਤਕ ਇਕੋ ਜਿਹਾ ਲੱਗਦਾ ਹੈ।

ਨੋਟ– ਤੁਹਾਨੂੰ ਰਣਵੀਰ ਸਿੰਘ ਦਾ ਇਹ ਲੁੱਕ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News