ਰਣਵੀਰ ਸਿੰਘ ਨੇ ਬੇਅਰ ਗ੍ਰਿਲਜ਼ ਨੂੰ ਕੀਤੀ ਕਿੱਸ, ਲੋਕਾਂ ਨੇ ਕੀਤਾ ਟਰੋਲ

Tuesday, Jul 12, 2022 - 03:42 PM (IST)

ਰਣਵੀਰ ਸਿੰਘ ਨੇ ਬੇਅਰ ਗ੍ਰਿਲਜ਼ ਨੂੰ ਕੀਤੀ ਕਿੱਸ, ਲੋਕਾਂ ਨੇ ਕੀਤਾ ਟਰੋਲ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੇ ਸਵੈਗ ਤੇ ਐਨਰਜੀ ਦਾ ਕੋਈ ਜਵਾਬ ਨਹੀਂ ਹੈ। ਫ਼ਿਲਮਾਂ ਤੋਂ ਲੈ ਕੇ ਸ਼ੋਅਜ਼ ਤਕ, ਰਣਵੀਰ ਆਪਣੇ ਮਨੋਰੰਜਨ ਭਰਪੂਰ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਕਰ ਦਿੰਦੇ ਹਨ। ਰਣਵੀਰ ਹੁਣ ਨੈੱਟਫਲਿਕਸ ਦੇ ਸ਼ੋਅ ‘ਰਣਵੀਰ ਵਰਸਿਜ਼ ਵਾਈਲਡ ਵਿਦ ਬੇਅਰ ਗ੍ਰਿਲਜ਼’ ਨੂੰ ਲੈ ਕੇ ਚਰਚਾ ’ਚ ਹਨ।

ਇਹ ਖ਼ਬਰ ਵੀ ਪੜ੍ਹੋ : ਸੰਜੇ ਦੱਤ ਨੇ ਸਿੱਧੂ ਮੂਸੇ ਵਾਲਾ ਦੀ ਮੌਤ ’ਤੇ ਪ੍ਰਗਟਾਇਆ ਦੁੱਖ, ਗਿੱਪੀ ਗਰੇਵਾਲ ਨਾਲ ਤਸਵੀਰਾਂ ਆਈਆਂ ਸਾਹਮਣੇ

ਸ਼ੋਅ ਹਾਲ ਹੀ ’ਚ ਨੈੱਟਫਲਿਕਸ ’ਤੇ ਆਨ ਏਅਰ ਹੋਇਆ ਹੈ। ਸ਼ੋਅ ਨੂੰ ਪ੍ਰਸ਼ੰਸਕਾਂ ਦਾ ਪਾਜ਼ੇਟਿਵ ਹੁੰਗਾਰਾ ਮਿਲ ਰਿਹਾ ਹੈ ਪਰ ਇਸ ਵਿਚਾਲੇ ਰਣਵੀਰ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਦੇ ਫੇਵਰੇਟ ਰਣਵੀਰ ਕਈ ਲੋਕਾਂ ਦੇ ਨਿਸ਼ਾਨੇ ’ਤੇ ਆ ਗਏ ਹਨ। ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਰੱਜ ਕੇ ਟਰੋਲ ਕੀਤਾ ਜਾ ਰਿਹਾ ਹੈ।

ਵਾਇਰਲ ਵੀਡੀਓ ’ਚ ਰਣਵੀਰ ਸਿੰਘ ਐਨਰਜੀ ਭਰਪੂਰ ਅੰਦਾਜ਼ ’ਚ ਬੇਅਰ ਗ੍ਰਿਲਜ਼ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਇਕ ਤੋਂ ਬਾਅਦ ਇਕ ਰੱਜ ਕੇ ਕਿਸਿਜ਼ ਕਰਦੇ ਨਜ਼ਰ ਆ ਰਹੇ ਹਨ। ਰਣਵੀਰ ਬੇਅਰ ਗ੍ਰਿਲਜ਼ ਨੂੰ ਕਹਿੰਦੇ ਹਨ, ‘‘ਪੱਪੀ ਲੈ ਲਵਾਂਗਾ ਤੇਰੀ।’’

ਇਹ ਕਹਿੰਦਿਆਂ ਰਣਵੀਰ ਬੇਅਰ ਨੂੰ ਕਿੱਸ ਕਰਦੇ ਰਹਿੰਦੇ ਹਨ। ਬੇਅਰ ਗ੍ਰਿਲਜ਼ ਨੂੰ ਕਿੱਸ ਕਰਦਿਆਂ ਰਣਵੀਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਤੇ ਲੋਕ ਅਦਾਕਾਰ ਨੂੰ ਖਰੀਆਂ-ਖਰੀਆਂ ਸੁਣਾ ਰਹੇ ਹਨ।

ਇਕ ਯੂਜ਼ਰ ਨੇ ਲਿਖਿਆ, ‘‘ਬੇਅਰ ਗ੍ਰਿਲਜ਼ ਸੈਕਸੂਅਲ ਅਸਾਲਟ ਦਾ ਮਾਮਲਾ ਦਰਜ ਕਰ ਸਕਦੇ ਹਨ ਤੇ ਲੱਖਾਂ ਦਾ ਹਰਜਾਨਾ ਜਿੱਤ ਸਕਦੇ ਹਨ।’’ ਦੂਜੇ ਯੂਜ਼ਰ ਨੇ ਲਿਖਿਆ, ‘‘ਬੇਅਰ ਗ੍ਰਿਲਜ਼ ਇਸ ਤੋਂ ਪਹਿਲਾਂ ਇੰਨਾ ਕਦੇ ਨਹੀਂ ਡਰੇ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News