ਆਦਿਤਿਆ ‘ਜਏਸ਼ਭਾਈ ਜ਼ੋਰਦਾਰ’ ਨਾਲ ਵਾਈ. ਆਰ. ਐੱਫ. ਦੇ 50 ਸਾਲ ਪੂਰੇ ਹੋਣ ਦਾ ਕਰਨਗੇ ਸੈਲੀਬ੍ਰੇਸ਼ਨ

03/17/2022 10:32:18 AM

ਮੁੰਬਈ (ਬਿਊਰੋ)– ਯਸ਼ਰਾਜ ਫ਼ਿਲਮਜ਼ ਭਾਰਤ ਦਾ ਸਭ ਤੋਂ ਵੱਡਾ ਪ੍ਰੋਡਕਸ਼ਨ ਹਾਊਸ ਹੈ, ਜੋ ਰਣਵੀਰ ਸਿੰਘ ਸਟਾਰਰ ਆਪਣੀ ਸਭ ਤੋਂ ਖ਼ਾਸ ਫ਼ਿਲਮ ‘ਜਏਸ਼ਭਾਈ ਜ਼ੋਰਦਾਰ’ ਨਾਲ ਪੂਰੀ ਦੁਨੀਆ ’ਚ ਦਰਸ਼ਕਾਂ ਦੇ ਭਰਪੂਰ ਮਨੋਰੰਜਨ ਦੇ ਸ਼ਾਨਦਾਰ 50 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ।

ਸਾਡੇ ਕੁਝ ਭਰੋਸੇਯੋਗ ਸੂਤਰਾਂ ਅਨੁਸਾਰ ਅਦਿੱਤਿਆ ਚੋਪੜਾ ਨੇ ਇਸ ਸਾਲ ਕੰਪਨੀ ਦੀ ਬੇਮਿਸਾਲ ਕਾਮਯਾਬੀ ਨੂੰ ਜ਼ਬਰਦਸਤ ਤਰੀਕੇ ਨਾਲ ਸੈਲੀਬ੍ਰੇਟ ਕਰਨ ਦੀ ਯੋਜਨਾ ਬਣਾਈ ਹੈ ਕਿਉਂਕਿ 2 ਸਾਲਾਂ ਤੋਂ ਮਹਾਮਾਰੀ ਕਾਰਨ ਵੱਡੇ ਪੱਧਰ ’ਤੇ ਸੈਲੀਬ੍ਰੇਟ ਕਰ ਪਾਉਣਾ ਸੰਭਵ ਹੀ ਨਹੀਂ ਸੀ।

‘ਜਏਸ਼ਭਾਈ ਜ਼ੋਰਦਾਰ’ ਵੱਡੇ ਪਰਦੇ ’ਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਵਾਲੀ ਫ਼ਿਲਮ ਹੈ। ਇਸ ’ਚ ਰਣਵੀਰ ਨੇ ‘ਜਏਸ਼ਭਾਈ’ ਦਾ ਮੁੱਖ ਕਿਰਦਾਰ ਨਿਭਾਇਆ ਹੈ। ਫ਼ਿਲਮ ਹੀਰੋ ਤੇ ਹੀਰੋਇਜ਼ਮ ਦਾ ਇਕ ਨਵਾਂ ਬ੍ਰਾਂਡ ਪੇਸ਼ ਕਰੇਗੀ।

ਮਨੀਸ਼ ਸ਼ਰਮਾ ਵਲੋਂ ਪ੍ਰੋਡਿਊਸ ਕੀਤੀ ਗਈ ਫ਼ਿਲਮ ਨਾਲ ਡੈਬਿਊ ਕਰਨ ਵਾਲੇ ਦਿਵਿਆਂਗ ਠੱਕਰ ਦੇ ਡਾਇਰੈਕਸ਼ਨ ’ਚ ਬਣੀ ਫ਼ਿਲਮ ਦਾ ਦਰਸ਼ਕਾਂ ਨੂੰ ਲੰਮੇ ਸਮੇਂ ਤੋਂ ਇੰਤਜ਼ਾਰ ਹੈ, ਜੋ 13 ਮਈ, 2022 ਨੂੰ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News