ਤਲਾਕ ਦੀਆਂ ਅਫਵਾਹਾਂ ਵਿਚਾਲੇ ਇਕ-ਦੂਜੇ ਨਾਲ ਜਨਤਕ ਤੌਰ ’ਤੇ ਫਲਰਟ ਕਰਦੇ ਨਜ਼ਰ ਆਏ ਦੀਪਿਕਾ-ਰਣਵੀਰ

Sunday, Oct 02, 2022 - 12:56 PM (IST)

ਤਲਾਕ ਦੀਆਂ ਅਫਵਾਹਾਂ ਵਿਚਾਲੇ ਇਕ-ਦੂਜੇ ਨਾਲ ਜਨਤਕ ਤੌਰ ’ਤੇ ਫਲਰਟ ਕਰਦੇ ਨਜ਼ਰ ਆਏ ਦੀਪਿਕਾ-ਰਣਵੀਰ

ਮੁੰਬਈ (ਬਿਊਰੋ)– ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਵਿਚਾਲੇ ਸਭ ਕੁਝ ਠੀਕ ਨਹੀਂ ਹੈ? ਦੀਪਿਕਾ-ਰਣਵੀਰ ਤਲਾਕ ਲੈਣ ਵਾਲੇ ਹਨ? ਅਜਿਹੀਆਂ ਅਫਵਾਹਾਂ ਉਡਾਈਆਂ ਜਾ ਰਹੀਆਂ ਹਨ। ਰਣਵੀਰ ਤੇ ਦੀਪਿਕਾ ਦੇ ਵਿਆਹ ਨੂੰ 4 ਸਾਲ ਹੋ ਗਏ ਹਨ ਪਰ ਅਫਵਾਹਾਂ ਨੇ ਇਸ ਤਰ੍ਹਾਂ ਜ਼ੋਰ ਫੜ੍ਹਿਆ, ਮੰਨੋ ਜਿਵੇਂ ਦੋਵੇਂ ਅਲੱਗ ਹੋਣ ਹੀ ਵਾਲੇ ਹਨ।

ਇਸ ਜੋੜੀ ਨੇ ਵੀ ਇਸ ਦੌਰਾਨ ਚੁੱਪ ਵੱਟੀ ਰੱਖੀ, ਜਿਸ ਨਾਲ ਇਨ੍ਹਾਂ ਅਫਵਾਹਾਂ ਨੇ ਹੋਰ ਜੋੜ ਫੜ੍ਹਿਆ ਪਰ ਇਨ੍ਹਾਂ ਅਫਵਾਹਾਂ ’ਤੇ ਹੁਣ ਦੀਪਿਕਾ-ਰਣਵੀਰ ਨੇ ਰੋਕ ਲਗਾ ਦਿੱਤੀ ਹੈ। ਰਣਵੀਰ ਦੀ ਇਕ ਪੋਸਟ ’ਤੇ ਦੀਪਿਕਾ ਦੇ ਇਕ ਕੁਮੈਂਟ ਨੇ ਇਹ ਦੱਸ ਦਿੱਤਾ ਹੈ ਕਿ ਦੋਵਾਂ ਵਿਚਾਲੇ ਸਭ ਕੁਝ ਠੀਕ ਹੈ।

ਇਹ ਖ਼ਬਰ ਵੀ ਪੜ੍ਹੋ : ਬੰਬੀਹਾ ਗਰੁੱਪ ਦੀ ਧਮਕੀ ਤੋਂ ਬਾਅਦ ਭਾਰਤ ਪਰਤੇ ਮਨਕੀਰਤ ਔਲਖ, ਦਿੱਲੀ ’ਚ ਅੱਜ ਲਾਉਣਗੇ ਸ਼ੋਅ

ਜੀ ਹਾਂ, ਦੀਪਿਕਾ ਤੇ ਰਣਵੀਰ ਵਿਚਾਲੇ ਸਭ ਕੁਝ ਠੀਕ ਚੱਲ ਰਿਹਾ ਹੈ। ਬਾਲੀਵੁੱਡ ਦਾ ਇਹ ਕੱਪਲ ਅਲੱਗ ਤਾਂ ਬਿਲਕੁਲ ਨਹੀਂ ਹੋ ਰਿਹਾ ਹੈ। ਇਹ ਗੱਲ ਸਾਫ ਹੋਈ ਉਨ੍ਹਾਂ ਦੀ ਤਾਜ਼ਾ ਪੋਸਟ ਤੋਂ। ਰਣਵੀਰ ਨੇ ਹਾਲ ਹੀ ’ਚ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ। ਇਨ੍ਹਾਂ ਤਸਵੀਰਾਂ ’ਚ ਉਹ ਹਮੇਸ਼ਾ ਵਾਂਗ ਕਲਰਫੁੱਲ ਤੇ ਚਾਰਮਿੰਗ ਲੱਗੇ।

ਆਫ ਪਿੰਕ ਲੁੱਕ ’ਚ ਰਣਵੀਰ ਸਿੰਘ ਬਬਲ ਗਮ ਵਰਗੇ ਲੱਗੇ। ਪਿੰਕ ਜੈਕੇਟ, ਟੀ-ਸ਼ਰਟ, ਪੈਂਟ ਤੇ ਇਥੋਂ ਤਕ ਕਿ ਸ਼ੂਅਜ਼ ਵੀ ਪਿੰਕ ਹੀ ਸਨ। ਫੈਸ਼ਨ ਦੀ ਦੁਨੀਆ ’ਚ ਅਜਿਹਾ ਲੁੱਕ ਥੋੜ੍ਹਾ ਰਿਸਕੀ ਮੰਨਿਆ ਜਾਂਦਾ ਹੈ ਪਰ ਰਣਵੀਰ ਵੀ ਘੱਟ ਰਿਸਕੀ ਨਹੀਂ ਹਨ। ਉਨ੍ਹਾਂ ਨੇ ਬਾਖੂਬੀ ਇਸ ਲੁੱਕ ਨੂੰ ਕੈਰੀ ਕੀਤਾ।

PunjabKesari

ਰਣਵੀਰ ਦੇ ਇਸ ਲੁੱਕ ਦੇ ਸਾਰੇ ਦੀਵਾਨੇ ਹੋ ਗਏ। ਦੀਪਿਕਾ ਨੂੰ ਵੀ ਰਣਵੀਰ ਦੀ ਲੁੱਕ ਇੰਨੀ ਪਸੰਦ ਆਈ ਕਿ ਉਸ ਨੇ ਇਕ ਸ਼ਬਦ ਦਾ ਮਜ਼ੇਦਾਰ ਕੁਮੈਂਟ ਕੀਤਾ। ਦੀਪਿਕਾ ਨੇ ਰਣਵੀਰ ਨੂੰ ਐਡੀਬਲ ਯਾਨੀ ਖਾਣ ਲਾਇਕ ਦੱਸਿਆ।

ਉਥੇ ਰਣਵੀਰ ਨੇ ਕਿੱਸ ਵਾਲੀ ਇਮੋਜੀ ਦਾ ਰਿਪਲਾਈ ਕੀਤਾ। ਦੋਵਾਂ ਨੇ ਆਪਣੇ ਅੰਦਾਜ਼ ’ਚ ਜਤਾ ਦਿੱਤਾ ਹੈ ਕਿ ਉਨ੍ਹਾਂ ਵਿਚਾਲੇ ਪਿਆਰ ਅੱਜ ਵੀ ਬਰਕਰਾਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News