ਰਣਵੀਰ ਸਿੰਘ ਨੇ ਖਰੀਦਿਆ 119 ਕਰੋੜ ਦਾ ਅਪਾਰਟਮੈਂਟ, ਸ਼ਾਹਰੁਖ ਤੇ ਸਲਮਾਨ ਦਾ ਬਣਿਆ ਗੁਆਂਢੀ

Monday, Jul 11, 2022 - 10:45 AM (IST)

ਰਣਵੀਰ ਸਿੰਘ ਨੇ ਖਰੀਦਿਆ 119 ਕਰੋੜ ਦਾ ਅਪਾਰਟਮੈਂਟ, ਸ਼ਾਹਰੁਖ ਤੇ ਸਲਮਾਨ ਦਾ ਬਣਿਆ ਗੁਆਂਢੀ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਇਨ੍ਹੀਂ ਦਿਨੀਂ ਲਗਾਤਾਰ ਸੁਰਖ਼ੀਆਂ ’ਚ ਛਾਏ ਹੋਏ ਹਨ। ਪਹਿਲਾਂ ਤਾਂ ਉਹ ‘ਕੌਫੀ ਵਿਦ ਕਰਨ 7’ ’ਚ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਖ਼ੁਲਾਸੇ ਕਾਰਨ ਛਾਏ, ਫਿਰ ਉਨ੍ਹਾਂ ਦਾ ਨਾਂ ‘ਬਿੱਗ ਬੌਸ ਓ. ਟੀ. ਟੀ.’ ਨੂੰ ਹੋਸਟ ਕਰਨ ਲਈ ਸਾਹਮਣੇ ਆਇਆ।

ਇਸ ਤੋਂ ਬਾਅਦ ਖ਼ਬਰ ਆਈ ਹੈ ਕਿ ਉਹ ਫ਼ਿਲਮ ‘ਸ਼ਕਤੀਮਾਨ’ ’ਚ ਗੰਗਾਧਰ ਦਾ ਕਿਰਦਾਰ ਨਿਭਾਉਂਦੇ ਦਿਖਾਈ ਦੇਣਗੇ। ਕੁਲ ਮਿਲਾ ਕੇ ਉਹ ਆਪਣੇ ਪ੍ਰੋਫੈਸ਼ਨਲ ਕੰਮਾਂ ਕਾਰਨ ਚਰਚਾ ’ਚ ਬਣੇ ਰਹੇ। ਹੁਣ ਉਨ੍ਹਾਂ ਨੇ ਕਰੋੜਾਂ ਦਾ ਆਲੀਸ਼ਾਨ ਅਪਾਰਟਮੈਂਟ ਖਰੀਦ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

ਰਣਵੀਰ ਸਿੰਘ ਲਗਜ਼ਰੀ ਲਾਈਫ ਜਿਊਂਦੇ ਹਨ, ਇਸ ਗੱਲ ਨੂੰ ਸਾਰੇ ਜਾਣਦੇ ਹਨ। ਉਹ ਸਟਾਈਲਿਸ਼ ਤੇ ਵਾਈਬ੍ਰੈਂਟ ਲੁੱਕ ’ਚ ਨਜ਼ਰ ਆਉਂਦੇ ਹਨ। ਹੁਣ ਉਨ੍ਹਾਂ ਨੇ ਮੁੰਬਈ ਦੇ ਬਾਂਦਰਾ ’ਚ ਸਥਿਤ ਰੈਜ਼ੀਡੈਂਸ਼ੀਅਲ ਟਾਵਰ ‘ਸਾਗਰ ਰੇਸ਼ਮ’ ’ਚ ਇਕ ਆਲੀਸ਼ਾਨ ਅਪਾਰਟਮੈਂਟ ਖਰੀਦਿਆ ਹੈ, ਜੋ ਸ਼ਾਹਰੁਖ ਖ਼ਾਨ ਦੇ ‘ਮੰਨਤ’ ਤੇ ਸਲਮਾਨ ਖ਼ਾਨ ਦੇ ‘ਗਲੈਕਸੀ’ ਵਿਚਾਲੇ ਹਨ। ਅਜਿਹੇ ’ਚ ਇਹ ਤਿੰਨੇ ਸੁਪਰਸਟਾਰ ਹੁਣ ਗੁਆਂਢੀ ਬਣ ਗਏ ਹਨ ਕਿਉਂਕਿ ਸਾਰਿਆਂ ਦੇ ਘਰ ਆਲੇ-ਦੁਆਲੇ ਸਥਿਤ ਹਨ।

ਇਹ ਖ਼ਬਰ ਵੀ ਪੜ੍ਹੋ : ਦੁਕਾਨਦਾਰ ਖ਼ਿਲਾਫ਼ ਝਗੜੇ ਦੀ ਵਾਇਰਲ ਵੀਡੀਓ 'ਤੇ ਯੁਵਰਾਜ ਹੰਸ ਦੀ ਪ੍ਰਤੀਕਿਰਿਆ ਆਈ ਸਾਹਮਣੇ

ਮੀਡੀਆ ਰਿਪੋਰਟ ਮੁਤਾਬਕ ਅਦਾਕਾਰ ਨੇ ਇਹ ਘਰ 119 ਕਰੋੜ ਰੁਪਏ ’ਚ ਖਰੀਦਿਆ ਹੈ, ਜੋ ਅਪਾਰਟਮੈਂਟ ਟਾਵਰ ਦੀ 16 ਤੋਂ 19 ਮੰਜ਼ਿਲ ’ਤੇ ਸਥਿਤ ਹੈ। ਯਾਨੀ ਕੁਲ ਚਾਰ ਫਲੋਰ ’ਤੇ ਉਨ੍ਹਾਂ ਨੇ ਆਪਣਾ ਮਾਲਕਾਣਾ ਹੱਕ ਲੈ ਲਿਆ ਹੈ। ਇਨ੍ਹਾ ਦੇ ਘਰ ਦੇ ਸਾਈਜ਼ ਦੀ ਗੱਲ ਕਰੀਏ ਤਾਂ ਕੁਲ 11,266 ਵਰਗ ਫੁੱਟ ਦਾ ਕਾਰਪੇਟ ਏਰੀਆ ਹੈ ਤੇ 1,300 ਵਰਗ ਫੁੱਟ ਦੀ ਖ਼ਾਸ ਛੱਤ ਹੈ। ਇੰਨਾ ਹੀ ਨਹੀਂ, ਰਣਵੀਰ ਸਿੰਘ ਨੂੰ ਇਸ ਬਿਲਡਿੰਗ ’ਚ 19 ਕਾਰਾਂ ਪਾਰਕ ਕਰਨ ਵੀ ਦੀ ਸੁਵਿਧਾ ਮਿਲ ਗਈ ਹੈ।

ਖ਼ਬਰਾਂ ਮੁਤਾਬਕ ਰਣਵੀਰ ਸਿੰਘ ਨੇ 118.94 ਕਰੋੜ ਰੁਪਏ ਅਪਾਰਟਮੈਂਟ ਨੂੰ ਖਰੀਦਣ ਦੌਰਾਨ ਦਿੱਤੇ ਤੇ 7.12 ਕਰੋੜ ਰਜਿਸਟ੍ਰੇਸ਼ਨ ਦੇ ਸਮੇਂ ਸਟੈਂਪ ਡਿਊਟੀ ਲਈ ਭਰੇ ਸਨ। ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਦੌਰਾਨ ਬਾਂਦਰਾ ਦੇ ਰੀਅਲਟਰਸ ਨੇ ਦੱਸਿਆ ਕਿ ਸਾਗਰ ਰੇਸ਼ਮ ਦੀ ਪੁਰਾਣੀ ਬਿਲਡਿੰਗ ਨੂੰ ਰਿਡਿਵੈਲਪ ਕੀਤਾ ਗਿਆ ਹੈ। ਹੇਠਲੇ ਫਲੋਰਜ਼ ਰੈਜ਼ੀਡੈਂਟਸ ਨੂੰ ਦੇ ਦਿੱਤੇ ਗਏ ਹਨ। ਉਥੇ 16ਵਾਂ ਫਲੋਰ 4 ਬੀ. ਐੱਚ. ਕੇ. ਹੈ। ਯਾਨੀ 4 ਬੈੱਡਰੂਮ ਤੇ ਇਕ ਕਿਚਨ-ਹਾਲ ਹੈ। ਉਥੇ ਬਾਕੀ ਦੇ ਤਿੰਨ ਫਲੋਰ ਪੈਂਟਹਾਊਸ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News