ਅਹਿਸਾਨਮੰਦ ਹਾਂ ਕਿ ਮੈਨੂੰ ਅਦਾਕਾਰ ਬਣਨ ਦਾ ਮੌਕਾ ਮਿਲਿਆ : ਰਣਵੀਰ ਸਿੰਘ
Sunday, Jan 02, 2022 - 12:29 PM (IST)
ਮੁੰਬਈ (ਬਿਊਰੋ)– ‘ਬੈਂਡ ਬਾਜਾ ਬਾਰਾਤ’, ‘ਰਾਮ ਲੀਲਾ’, ‘ਬਾਜੀਰਾਵ ਮਸਤਾਨੀ’, ‘ਪਦਮਾਵਤ’, ‘ਸਿੰਬਾ’, ‘ਗਲੀ ਬਵਾਏ’ ਤੇ ਹੁਣ ਫ਼ਿਲਮ ‘83’ ’ਚ ਆਪਣੇ ਆਪ ਦੀ ਪਛਾਣ ਮਿਟਾ ਕੇ ਸਕ੍ਰੀਨ ’ਤੇ ਭਾਰਤੀ ਕ੍ਰਿਕਟ ਦੇ ਦਿੱਗਜ ਕਪਿਲ ਦੇਵ ਬਣੇ ਰਣਵੀਰ ਸਿੰਘ ਨੇ ਫ਼ਿਲਮ-ਦਰ-ਫ਼ਿਲਮ ਆਪਣੀ ਸ਼ੇਪ-ਸ਼ਿਫਟਿੰਗ, ਰੰਗ ਬਦਲਣ ਵਾਲੀ ਕਲਾਤਮਕਤਾ ਨਾਲ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ ਹੈ।
ਪਿਛਲੇ ਪੰਜ ਸਾਲਾਂ ਦੌਰਾਨ ਰਣਵੀਰ ਨੇ 3 ਬੈਸਟ ਐਕਟਰ ਐਵਾਰਡ ਜਿੱਤੇ ਹਨ।
ਇਹ ਖ਼ਬਰ ਵੀ ਪੜ੍ਹੋ : ਵਿੱਕੀ ਕੌਸ਼ਲ ਨੂੰ ਬਾਈਕ 'ਤੇ ਸਾਰਾ ਅਲੀ ਖ਼ਾਨ ਨੂੰ ਘੁਮਾਉਣਾ ਪੈ ਗਿਆ ਮਹਿੰਗਾ, ਜਾਣੋ ਕਿਵੇਂ
ਰਣਵੀਰ ਕਹਿੰਦੇ ਹਨ, ‘ਮੈਂ ਇਕ ਦਹਾਕਾ ਪੂਰਾ ਕਰ ਲਿਆ ਹੈ ਤੇ ਇਹ ਸਫਰ ਮੇਰੀ ਤੂਫਾਨੀ ਕਲਪਨਾ ਤੋਂ ਵੀ ਪਰ੍ਹੇ ਰਿਹਾ ਹੈ। ਮੈਂ ਬਹੁਤ ਖ਼ੁਸ਼ਕਿਸਮਤ ਹਾਂ ਕਿ ਮੈਨੂੰ ਇਕ ਅਦਾਕਾਰ ਬਣਨ ਦਾ ਮੌਕਾ ਮਿਲਿਆ ਤੇ ਇਸ ਲਈ ਮੈਂ ਹਰ ਰੋਜ਼ ਅਹਿਸਾਨ ਨਾਲ ਭਰਿਆ ਰਹਿੰਦਾ ਹਾਂ।’
ਰਣਵੀਰ ਅੱਗੇ ਕਹਿੰਦੇ ਹਨ, ‘ਮੈਨੂੰ ਇਹ ਸੋਚ ਕੇ ਭਰੋਸਾ ਨਹੀਂ ਹੁੰਦਾ ਕਿ ਮੈਂ ਆਪਣੇ ਸੁਪਨੇ ਨੂੰ ਵਾਕਈ ਜੀਅ ਰਿਹਾ ਹਾਂ। ਮੈਂ ਮਿਲੇ ਹੋਏ ਮੌਕਿਆਂ ਲਈ ਬਹੁਤ ਅਹਿਸਾਨਮੰਦ ਹਾਂ। ਮੈਂ ਉਨ੍ਹਾਂ ਦੀ ਬੜੀ ਕਦਰ ਕਰਦਾ ਹਾਂ। ‘ਬੈਂਡ ਬਾਜਾ ਬਰਾਤ’ ਤੋਂ ਲੈ ਕੇ ‘83’ ਤਕ 10 ਸਾਲਾਂ ਦਾ ਇਹ ਸਫਰ ਬੇਹੱਦ ਸ਼ਾਨਦਾਰ ਰਿਹਾ ਹੈ।’
ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।