Sana Makbul ਦੀ ਜਿੱਤ 'ਤੇ ਬੌਖਲਾਏ ਰਣਵੀਰ ਸ਼ੋਰੀ, ਕਿਹਾ- deserve ਨਹੀਂ ਕਰਦੀ ਟਰਾਫੀ

Saturday, Aug 03, 2024 - 11:09 AM (IST)

Sana Makbul ਦੀ ਜਿੱਤ 'ਤੇ ਬੌਖਲਾਏ ਰਣਵੀਰ ਸ਼ੋਰੀ, ਕਿਹਾ- deserve ਨਹੀਂ ਕਰਦੀ ਟਰਾਫੀ

ਮੁੰਬਈ- 'ਬਿੱਗ ਬੌਸ ਓਟੀਟੀ 3' ਦਾ ਫਿਨਾਲੇ ਸ਼ੁੱਕਰਵਾਰ ਸ਼ਾਮ ਨੂੰ ਮੁੰਬਈ 'ਚ  ਹੋਇਆ, ਜਿਸ 'ਚ ਸਨਾ ਮਕਬੂਲ ਵਿਜੇਤਾ ਬਣੀ। ਉਸਨੇ ਰਣਵੀਰ ਸ਼ੋਰੀ ਅਤੇ ਨੇਜੀ ਨੂੰ ਹਰਾ ਕੇ ਟਰਾਫੀ ਅਤੇ 25 ਲੱਖ ਰੁਪਏ ਦਾ ਨਕਦ ਇਨਾਮ ਜਿੱਤਿਆ। ਗ੍ਰੈਂਡ ਫਿਨਾਲੇ 'ਚ ਸਨਾ ਮਕਬੂਲ ਅਤੇ ਰੈਪਰ ਨੇਜ਼ੀ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। ਦਰਸ਼ਕਾਂ ਦਾ ਭਰਪੂਰ ਸਮਰਥਨ ਪ੍ਰਾਪਤ ਕਰਨ ਵਾਲੀ ਸਨਾ ਨੇ ਨਾ ਸਿਰਫ ਟਰਾਫੀ ਜਿੱਤੀ ਸਗੋਂ 25 ਲੱਖ ਰੁਪਏ ਦਾ ਨਕਦ ਇਨਾਮ ਵੀ ਜਿੱਤਿਆ। ਇਸ ਦੇ ਨਾਲ ਰਣਵੀਰ ਸ਼ੋਰੇ ਟਾਪ 3 'ਚੋਂ ਬਾਹਰ ਹੋ ਗਏ। ਪਰ ਜਿਵੇਂ ਹੀ ਉਸਦਾ ਰਿਐਕਸ਼ਨ ਸਾਹਮਣੇ ਆਇਆ ਤਾਂ ਵਾਇਰਲ ਹੋ ਗਿਆ। ਰਣਵੀਰ ਚਿੰਤਤ ਨਜ਼ਰ ਆ ਰਹੇ ਹਨ।ਸ਼ੋਅ ਦਾ ਗ੍ਰੈਂਡ ਫਿਨਾਲੇ ਬਹੁਤ ਹੀ ਸ਼ਾਨਦਾਰ ਰਿਹਾ, ਜਿਸ 'ਚ  ਕਈ ਪ੍ਰਦਰਸ਼ਨ ਵੀ ਹੋਏ। ਅਰਮਾਨ ਮਲਿਕ, ਪਾਇਲ ਮਲਿਕ, ਰਣਵੀਰ ਸ਼ੋਰੇ ਸਮੇਤ ਸਾਰੇ ਮੁਕਾਬਲੇਬਾਜ਼ ਇਸ ਮੌਕੇ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ। ਜਦੋਂ ਅਨਿਲ ਕਪੂਰ ਨੇ ਸਨਾ ਮਕਬੂਲ ਨੂੰ ਜੇਤੂ ਐਲਾਨਿਆ ਤਾਂ ਭੀੜ ਉਸ ਦੀ ਜਿੱਤ ਦਾ ਸਨਮਾਨ ਕਰਦੇ ਹੋਏ ਖੁਸ਼ੀ ਨਾਲ ਉਛਲ ਪਈ।

ਕਿਸ ਨੂੰ ਮਿਲਣੀ ਚਾਹੀਦੀ ਹੈ ਟਰਾਫੀ?

ਜਦੋਂ ਮੀਡੀਆ ਨੇ ਰਣਵੀਰ ਸ਼ੋਰੀ ਨੂੰ ਪੁੱਛਿਆ ਕਿ ਜੇ ਸਨਾ ਮਕਬੂਲ ਟਰਾਫੀ ਜਿੱਤਦੀ ਹੈ ਤਾਂ ਤੁਸੀਂ ਕੀ ਕਹੋਗੇ ਤਾਂ ਰਣਵੀਰ ਨੇ ਸਾਫ ਜਵਾਬ ਦਿੱਤਾ ਅਤੇ ਕਿਹਾ, 'ਮੈਂ ਇਹੀ ਕਹਾਂਗਾ ਕਿ ਬਿੱਗ ਬੌਸ ਦੇ ਫੈਸਲੇ ਨੂੰ ਸਵੀਕਾਰ ਕਰਦਾ ਹਾਂ ਅਤੇ ਜਨਤਾ ਦੁਆਰਾ ਕੀਤੀ ਗਈ ਵੋਟਿੰਗ ਨੂੰ ਮੈਂ ਮੰਨਦਾ ਹਾਂ ਪਰ ਮੇਰੀ ਨਜ਼ਰ 'ਚ  ਉਸ ਤੋਂ ਕਈ ਜ਼ਿਆਦਾ deserving ਲੋਕ ਸਨ। ਜਦੋਂ ਪੁੱਛਿਆ ਗਿਆ ਕਿ ਕੌਣ ਲਾਇਕ ਹੈ ਤਾਂ ਰਣਵੀਰ ਨੇ ਆਪਣਾ ਅਤੇ ਅਰਮਾਨ ਮਲਿਕ ਦਾ ਨਾਂ ਲਿਆ।

ਫਾਲੋਅਰਸ ਦੇਖ ਕੇ ਦਿੰਦੇ ਹਨ ਐਵਾਰਡ

ਇਸ ਤੋਂ ਪਹਿਲਾਂ ਵੀ ਰਣਵੀਰ ਸ਼ੋਰੀ ਨੇ ਸਨਾ ਦੀ ਜਿੱਤ 'ਤੇ ਅਸਿੱਧੇ ਤੌਰ 'ਤੇ ਸਵਾਲ ਖੜ੍ਹੇ ਕੀਤੇ ਸਨ। ਉਸਨੇ ਸੁਝਾਅ ਦਿੱਤਾ ਕਿ ਜੇ ਬਿੱਗ ਬੌਸ ਦੇ ਘਰ 'ਚ  ਕੰਟੈਸਟੈਂਟਸ ਨੂੰ ਉਹਨਾਂ ਦੇ ਸੋਸ਼ਲ ਮੀਡੀਆ ਫਾਲੋਇੰਗ ਦੇ ਅਧਾਰ 'ਤੇ ਬਰਕਰਾਰ ਰੱਖਿਆ ਜਾਂਦਾ ਹੈ ਤਾਂ ਨਿਰਮਾਤਾਵਾਂ ਨੂੰ ਮੁਕਾਬਲੇ ਨੂੰ ਵੱਖਰਾ ਕਰਨਾ ਚਾਹੀਦਾ ਹੈ ਅਤੇ ਸਭ ਤੋਂ ਵੱਧ ਫਾਲੋਅਰਸ ਵਾਲੇ ਨੂੰ ਟਰਾਫੀ ਦੇਣੀ ਚਾਹੀਦੀ ਹੈ।ਅਦਾਕਾਰ ਨੇ ਕਿਹਾ, "ਜੇ ਤੁਸੀਂ ਸਿਰਫ ਸੋਸ਼ਲ ਮੀਡੀਆ ਫਾਲੋਇੰਗ ਦੇ ਅਧਾਰ 'ਤੇ ਹੀ ਸ਼ੋਅ ਵਿੱਚ ਸ਼ਾਮਲ ਹੋਵੋਗੇ ਤਾਂ ਬਿਹਤਰ ਹੈ ਕਿ ਸਿੱਧੇ ਤੌਰ 'ਤੇ ਉਸ ਵਿਅਕਤੀ ਨੂੰ ਟਰਾਫੀ ਦਿੱਤੀ ਜਾਵੇ ਜਿਸਦੀ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਫਾਲੋਇੰਗ ਹੋਵੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Priyanka

Content Editor

Related News