ਵਿਆਹ ਦੀ ਦੂਜੀ ਵਰ੍ਹੇਗੰਢ ’ਤੇ ਰਣਵੀਰ-ਦੀਪਿਕਾ ਨੇ ਸ਼ੇਅਰ ਕੀਤੀਆਂ ਖਾਸ ਤਸਵੀਰਾਂ, ਲੱਖਾਂ ’ਚ ਆਏ ਲਾਈਕਸ

Sunday, Nov 15, 2020 - 04:38 PM (IST)

ਵਿਆਹ ਦੀ ਦੂਜੀ ਵਰ੍ਹੇਗੰਢ ’ਤੇ ਰਣਵੀਰ-ਦੀਪਿਕਾ ਨੇ ਸ਼ੇਅਰ ਕੀਤੀਆਂ ਖਾਸ ਤਸਵੀਰਾਂ, ਲੱਖਾਂ ’ਚ ਆਏ ਲਾਈਕਸ

ਜਲੰਧਰ (ਬਿਊਰੋ)– ਇਹ ਕਹਿਣਾ ਬਿਲਕੁਲ ਸਹੀ ਹੋਵੇਗਾ ਕਿ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਬਾਲੀਵੁੱਡ ਦੀ ਸਭ ਤੋਂ ਚਰਚਿਤ ਜੋੜੀ ਹੈ। 14 ਨਵੰਬਰ, 2018 ’ਚ ਰਣਵੀਰ-ਦੀਪਿਕਾ ਵਿਆਹ ਦੇ ਬੰਧਨ ’ਚ ਬੱਝੇ ਤੇ ਲੰਘੇ ਦਿਨੀਂ ਦੋਵਾਂ ਦੇ ਵਿਆਹ ਨੂੰ ਪੂਰੇ 2 ਸਾਲ ਪੂਰੇ ਹੋਏ।

PunjabKesari

ਦੋਵਾਂ ਨੇ ਇਟਲੀ ਵਿਖੇ ਵਿਆਹ ਕਰਵਾਇਆ ਸੀ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵੀ ਖੂਬ ਦੇਖੀਆਂ ਗਈਆਂ। ਹੁਣ ਜਦੋਂ ਵਿਆਹ ਨੂੰ 2 ਸਾਲ ਪੂਰੇ ਹੋ ਚੁੱਕੇ ਹਨ ਤਾਂ ਰਣਵੀਰ ਤੇ ਦੀਪਿਕਾ ਵਲੋਂ ਕੁਝ ਖੂਬਸੂਰਤ ਤਸਵੀਰਾਂ ਆਪਣੇ ਫੈਨਜ਼ ਲਈ ਸਾਂਝੀਆਂ ਕੀਤੀਆਂ ਗਈਆਂ ਹਨ।

ਤਸਵੀਰਾਂ ਸ਼ੇਅਰ ਕਰਦਿਆਂ ਦੀਪਿਕਾ ਲਿਖਦੀ ਹੈ, ‘Two peas in a pod... ❤️ Happy 2nd Anniversary @ranveersingh... You complete me...’

 
 
 
 
 
 
 
 
 
 
 
 
 
 
 
 

A post shared by Deepika Padukone (@deepikapadukone)

ਉਥੇ ਰਣਵੀਰ ਸਿੰਘ ਵਲੋਂ ਵੀ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ ਗਿਆ, ‘Souls eternally intertwined ❤️🧿 Happy second anniversary, मेरी गुड़िया @deepikapadukone.’

 
 
 
 
 
 
 
 
 
 
 
 
 
 
 
 

A post shared by Ranveer Singh (@ranveersingh)

ਦੋਵਾਂ ਦੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ ’ਤੇ 2 ਮਿਲੀਅਨ ਤੋਂ ਵੱਧ ਲਾਈਕਸ ਤੇ 10 ਹਜ਼ਾਰ ਤੋਂ ਵੱਧ ਕੁਮੈਂਟਸ ਮਿਲ ਚੁੱਕੇ ਹਨ। ਦੋਵਾਂ ਦੀਆਂ ਤਸਵੀਰਾਂ ’ਤੇ ਨਾ ਸਿਰਫ ਉਨ੍ਹਾਂ ਦੇ ਫੈਨਜ਼, ਸਗੋਂ ਬਾਲੀਵੁੱਡ ਜਗਤ ਦੇ ਮਸ਼ਹੂਰ ਸਿਤਾਰੇ ਵੀ ਕੁਮੈਂਟ ਕਰ ਰਹੇ ਹਨ।


author

Rahul Singh

Content Editor

Related News