''ਇੰਡੀਆ ਗੌਟ ਲੇਟੈਂਟ'' ਵਿਵਾਦ: ਰਣਵੀਰ ਅੱਲਾਹਬਾਦੀਆ ਅਸਾਮ ਪੁਲਸ ਦੇ ਸਾਹਮਣੇ ਹੋਇਆ ਪੇਸ਼
Friday, Mar 07, 2025 - 06:21 PM (IST)

ਗੁਹਾਟੀ (ਏਜੰਸੀ)- ਵਿਵਾਦਤ ਯੂਟਿਊਬਰ ਰਣਵੀਰ ਅੱਲਾਹਬਾਦੀਆ 'ਇੰਡੀਆ ਗੌਟ ਲੇਟੈਂਟ' ਸ਼ੋਅ ਵਿੱਚ ਆਪਣੀਆਂ ਇਤਰਾਜ਼ਯੋਗ ਟਿੱਪਣੀਆਂ ਨਾਲ ਸਬੰਧਤ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਗੁਹਾਟੀ ਵਿੱਚ ਅਸਾਮ ਪੁਲਸ ਦੇ ਸਾਹਮਣੇ ਪੇਸ਼ ਹੋਇਆ। ਅੱਲਾਹਬਾਦੀਆ ਤੋਂ ਗੁਹਾਟੀ ਪੁਲਸ ਦੀ ਕ੍ਰਾਈਮ ਬ੍ਰਾਂਚ ਵਿੱਚ ਪੁੱਛਗਿੱਛ ਚੱਲ ਰਹੀ ਹੈ।
ਅੱਲਾਹਬਾਦੀਆ ਨੂੰ ਪਿਛਲੇ ਹਫ਼ਤੇ 'ਇੰਡੀਆਜ਼ ਗੌਟ ਲੇਟੈਂਟ' ਸ਼ੋਅ ਦੇ ਸਟੇਜ 'ਤੇ ਆਪਣੀਆਂ ਵਿਵਾਦਪੂਰਨ ਟਿੱਪਣੀਆਂ ਨਾਲ ਸਬੰਧਤ ਮਾਮਲੇ ਵਿੱਚ ਅਸਾਮ ਪੁਲਸ ਦੇ ਸਾਹਮਣੇ ਪੇਸ਼ ਹੋਣਾ ਸੀ, ਜਿਸ ਕਾਰਲ ਪੋਡਕਾਸਟਰ ਦੀ ਭਾਰੀ ਆਲੋਚਨਾ ਹੋਈ ਸੀ। ਅੱਲਾਹਬਾਦੀਆ ਵਿਰੁੱਧ ਗੁਹਾਟੀ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਸੀ ਅਤੇ ਉਸਨੂੰ ਇੱਥੇ ਅਸਾਮ ਪੁਲਸ ਦੇ ਸਾਹਮਣੇ ਪੇਸ਼ ਹੋਣ ਲਈ ਸੰਮਨ ਭੇਜਿਆ ਗਿਆ ਸੀ। ਯੂਟਿਊਬਰ ਦੇ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਪਹੁੰਚਣ ਤੋਂ ਬਾਅਦ ਕਈ ਘੰਟਿਆਂ ਤੱਕ ਪੁੱਛਗਿੱਛ ਚੱਲੀ।