ਰਾਨੂ ਮੰਡਲ ਦੀ ਵਿਗੜੀ ਹਾਲਤ, ਘਰ ''ਚ ਨਾ ਰੋਟੀ-ਨਾ ਕੱਪੜਾ, ਪੈ ਗਏ ਕੀੜੇ....

Tuesday, Oct 14, 2025 - 01:31 PM (IST)

ਰਾਨੂ ਮੰਡਲ ਦੀ ਵਿਗੜੀ ਹਾਲਤ, ਘਰ ''ਚ ਨਾ ਰੋਟੀ-ਨਾ ਕੱਪੜਾ, ਪੈ ਗਏ ਕੀੜੇ....

ਐਂਟਰਟੇਨਮੈਂਟ ਡੈਸਕ- ਕੁਝ ਸਾਲ ਪਹਿਲਾਂ ਰੇਲਵੇ ਸਟੇਸ਼ਨ 'ਤੇ ਬੈਠ ਕੇ "ਇੱਕ ਪਿਆਰ ਦਾ ਨਗਮਾ ਹੈ" ਗੀਤ ਗਾ ਕੇ ਰਾਤੋਂ-ਰਾਤ ਸੋਸ਼ਲ ਮੀਡੀਆ ਸਟਾਰ ਬਣੀ ਰਾਨੂ ਮੰਡਲ ਨੂੰ ਭਲਾ ਕੌਣ ਭੁੱਲ ਸਕਦਾ ਹੈ। ਉਨ੍ਹਾਂ ਦੀ ਆਵਾਜ਼ ਅਤੇ ਪੇਸ਼ਕਾਰੀ ਨੇ ਲੋਕਾਂ ਦੇ ਦਿਲ ਜਿੱਤ ਲਏ ਸਨ। ਬਾਅਦ ਵਿੱਚ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਹਿਮੇਸ਼ ਰੇਸ਼ਮੀਆ ਨੇ ਉਨ੍ਹਾਂ ਨੂੰ ਆਪਣੇ ਨਾਲ ਗੀਤ ਗਾਉਣ ਦਾ ਮੌਕਾ ਵੀ ਦਿੱਤਾ ਸੀ ਪਰ ਦੁੱਖ ਦੀ ਗੱਲ ਇਹ ਹੈ ਕਿ ਰਾਨੂ ਮੰਡਲ ਸਿਰਫ ਕੁਝ ਸਮੇਂ ਲਈ ਹੀ ਚਮਕਦਾਰ ਦੁਨੀਆ ਵਿੱਚ ਰਹਿ ਸਕੀ ਅਤੇ ਫਿਰ ਦੁਬਾਰਾ ਗੁਮਨਾਮੀ ਵਿੱਚ ਚਲੀ ਗਈ।

ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਇਕ ਵਾਰ ਫ਼ਿਰ ਦੌੜੀ ਸੋਗ ਦੀ ਲਹਿਰ ! ਮਸ਼ਹੂਰ ਅਦਾਕਾਰ ਦਾ Heart Attack ਨਾਲ ਦਿਹਾਂਤ

PunjabKesari

ਹਾਲ ਹੀ ਵਿੱਚ ਇਕ ਮਸ਼ਹੂਰ ਯੂਟਿਊਬਰ ਨੇ ਰਾਨੂ ਮੰਡਲ ਦੀ ਹਾਲਤ ਲੋਕਾਂ ਨੂੰ ਦਿਖਾਈ ਹੈ, ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਯੂਟਿਊਬਰ ਉਨ੍ਹਾਂ ਦੇ ਰਾਨਾਘਾਟ (ਕੋਲਕਾਤਾ) ਸਥਿਤ ਘਰ ਪਹੁੰਚੀ, ਜਿੱਥੇ ਰਾਨੂ ਮੰਡਲ ਬਹੁਤ ਹੀ ਮਾੜੀ ਸਥਿਤੀ ਵਿੱਚ ਜੀਵਨ ਗੁਜ਼ਾਰ ਰਹੀ ਹੈ। ਘਰ ਦੀ ਹਾਲਤ ਬੇਹੱਦ ਤਰਸਯੋਗ ਹੈ — ਟੁੱਟੀਆਂ ਹੋਈਆਂ ਕੰਧਾਂ, ਹਰ ਪਾਸੇ ਕੂੜਾ-ਕਬਾੜ ਅਤੇ ਕੰਧਾਂ 'ਤੇ ਕੀੜੇ ਚੱਲ ਰਹੇ ਸਨ। ਹਰ ਪਾਸੇ ਸਾਮਾਨ ਖਿਲਰਿਆ ਹੋਣ 'ਤੇ ਰਾਨੂ ਨੇ ਦੱਸਿਆ ਕਿ ਉਨ੍ਹਾਂ ਕੋਲ ਡੱਬਾ ਨਹੀਂ ਹੈ, ਜਿਸ ਕਰਕੇ ਸਾਰਾ ਸਾਮਾਨ ਬਾਹਰ ਹੀ ਰੱਖਣਾ ਪੈਂਦਾ ਹੈ।

ਇਹ ਵੀ ਪੜ੍ਹੋ : Youtuber ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਨਾਲ ਵੀਡੀਓ ਵਾਇਰਲ ! ਪੂਲ 'ਚ ਸ਼ਰੇਆਮ ਹੋਏ ਰੋਮਾਂਟਿਕ

PunjabKesari

ਯੂਟਿਊਬਰ ਵਲੋਂ ਦਿੱਤੇ ਹੋਏ ਖਾਣੇ ਨੂੰ ਦੇਖ ਕੇ ਰਾਨੂ ਮੰਡਲ ਖੁਸ਼ ਹੋ ਜਾਂਦੀ ਹੈ ਅਤੇ ਗੱਲਬਾਤ ਦੌਰਾਨ ਅੰਗਰੇਜ਼ੀ ਵਿੱਚ ਜਵਾਬ ਦਿੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਮੁੰਬਈ ਵਿੱਚ ਸੀ, ਉਦੋਂ ਉਨ੍ਹਾਂ ਨੇ ਅੰਗਰੇਜ਼ੀ ਬੋਲਣਾ ਸਿੱਖਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਰਾਨੂ ਮੰਡਲ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ। ਯੂਟਿਊਬਰ ਨੇ ਇਹ ਵੀ ਖੁਲਾਸਾ ਕੀਤਾ ਕਿ ਰਾਨੂ ਮੰਡਲ ਆਪਣੀ ਕੀਤੀ ਗੱਲ ਵੀ 5 ਮਿੰਟਾਂ ਵਿਚ ਭੁੱਲ ਜਾਂਦੀ ਹੈ। ਕਦੇ ਉਹ ਕਹਿੰਦੀ ਹੈ ਕਿ ਉਨ੍ਹਾਂ ਨੇ ਬਹੁਤ ਪੈਸਾ ਕਮਾਇਆ, ਕਦੇ ਉਹ ਕਹਿੰਦੀ ਹੈ ਕਿ ਉਨ੍ਹਾਂ ਨੂੰ ਧੋਖਾ ਮਿਲਿਆ ਹੈ। ਰਾਨੂ ਮੰਡਲ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦਾ ਸਾਥ ਦੇਣ ਲਈ ਕੋਈ ਪਰਿਵਾਰਕ ਮੈਂਬਰ ਹੈ। ਉਹ ਹੁਣ ਸਹਾਇਤਾ ਲਈ ਦੂਜਿਆਂ 'ਤੇ ਨਿਰਭਰ ਕਰਦੀ ਹੈ। ਜੋ ਲੋਕ ਉਨ੍ਹਾਂ ਨੂੰ ਮਿਲਣ ਆਉਂਦੇ ਹਨ ਉਹ ਰਾਨੂ ਲਈ ਖਾਣ-ਪੀਣ ਦਾ ਸਾਮਾਨ ਲੈ ਕੇ ਆਉਂਦੇ ਜਾਂ ਪੈਸੇ ਦੇ ਦਿੰਦੇ ਹਨ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੱਖਾਂ ਦਰਸ਼ਕਾਂ ਨੇ ਰਾਨੂ ਮੰਡਲ ਦੀ ਹਾਲਤ 'ਤੇ ਦੁੱਖ ਪ੍ਰਗਟਾਇਆ ਹੈ। 

ਇਹ ਵੀ ਪੜ੍ਹੋ: ਬਲਾਤਕਾਰ ਮਾਮਲੇ 'ਚ ਗ੍ਰਿਫਤਾਰ ਹੋਇਆ ਮਸ਼ਹੂਰ Youtuber, ਨਾਬਾਲਗ ਪੁੱਤ ਵੀ ਸੀ ਇਸ ਕਾਂਡ 'ਚ ਸ਼ਾਮਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News