ਨਸ਼ਾ ਤਸਕਰ ਨਾਲ ਤਸਵੀਰ ਨੂੰ ਲੈ ਕੇ ਪਰਚੇ ਦਰਜ ਕਰਵਾਉਣ ਵਾਲਿਆਂ ’ਤੇ ਭੜਕੇ ਰਣਜੀਤ ਬਾਵਾ

2021-09-24T16:26:06.363

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਦੀ ਕੁਝ ਮਹੀਨੇ ਪਹਿਲਾਂ ਨਸ਼ਾ ਤਸਕਰ ਗੁਰਦੀਪ ਸਿੰਘ ਰਾਣੋ ਨਾਲ ਇਕ ਤਸਵੀਰ ਵਾਇਰਲ ਹੋਈ ਸੀ। ਉਸ ਤਸਵੀਰ ’ਤੇ ਉਦੋਂ ਵੀ ਕੁਝ ਲੋਕਾਂ ਨੇ ਵਿਰੋਧ ਕੀਤਾ ਸੀ ਤੇ ਰਣਜੀਤ ਬਾਵਾ ਨੇ ਪੀ. ਏ. ਨੇ ਇਹ ਬਿਆਨ ਦਿੱਤਾ ਸੀ ਕਿ ਇਹ ਤਸਵੀਰ ਇਕ ਸ਼ੂਟ ਸਮੇਂ ਦੀ ਹੈ ਤੇ ਜਿਸ ਜਗ੍ਹਾ ’ਤੇ ਉਹ ਸ਼ੂਟਿੰਗ ਕਰ ਰਹੇ ਸਨ, ਉਸ ਦਾ ਮਾਲਕ ਗੁਰਦੀਪ ਰਾਣੋ ਸੀ।

ਬੀਤੇ ਦਿਨੀਂ ਇਸ ਤਸਵੀਰ ਨੂੰ ਲੈ ਕੇ ਬੀ. ਜੇ. ਪੀ. ਲੀਡਰ ਅਸ਼ੋਕ ਸਰੀਨ ਨੇ ਰਣਜੀਤ ਬਾਵਾ ’ਤੇ ਕੇਸ ਦਰਜ ਕਰਵਾਉਣ ਦੀ ਮੰਗ ਕੀਤੀ ਹੈ। ਅਸ਼ੋਕ ਸਰੀਨ ਨੇ ਕਿਹਾ ਕਿ ਰਣਜੀਤ ਬਾਵਾ ਦਾ ਨਸ਼ਾ ਤਸਕਰ ਗੁਰਦੀਪ ਰਾਣੋ ਨਾਲ ਸਬੰਧ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।

ਇਹ ਖ਼ਬਰ ਵੀ ਪੜ੍ਹੋ : ਭਾਜਪਾ ਨੇਤਾ ਨੇ ਰਣਜੀਤ ਬਾਵਾ ’ਤੇ ਲਾਏ ਨਸ਼ਾ ਤਸਕਰ ਨਾਲ ਸਬੰਧਾਂ ਦੇ ਇਲਜ਼ਾਮ, ਜਾਣੋ ਗਾਇਕ ਦਾ ਪੱਖ

ਹੁਣ ਇਸ ਮਾਮਲੇ ’ਤੇ ਰਣਜੀਤ ਬਾਵਾ ਨੇ ਮੁੜ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ ਤੇ ਵਿਰੋਧ ਕਰਨ ਵਾਲਿਆਂ ’ਤੇ ਭੜਾਸ ਕੱਢੀ ਹੈ। ਰਣਜੀਤ ਬਾਵਾ ਨੇ ਲਿਖਿਆ, ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਪਹਿਲੇ ਦਿਨ ਤੋਂ ਕਿਸਾਨੀ ਸੰਘਰਸ਼ ਨਾਲ ਹਾਂ ਤੇ ਰਹਾਂਗੇ। ਬਾਕੀ ਗੱਲ ਰਹੀ ਫੋਟੋ ਦੀ ਤੇ ਉਸ ਮਾਲਕ ਨੇ ਮਿਹਨਤ ਕਰਵਾ ਕੇ ਇੰਨੇ ਜੋਗਾ ਕੀਤਾ ਕਿ ਲੋਕ ਪਿਆਰ ਕਰਦੇ ਤੇ ਤਸਵੀਰਾਂ ਕਰਵਾਉਂਦੇ।’

ਰਣਜੀਤ ਬਾਵਾ ਨੇ ਅੱਗੇ ਲਿਖਿਆ, ‘ਤਸਵੀਰ ਕਰਵਾਉਣ ਵੇਲੇ ਕਿਸੇ ਦਾ ਕਰੈਕਟਰ ਸਰਟੀਫਿਕੇਟ ਨਹੀਂ ਦੇਖਿਆ ਜਾਂਦਾ। ਮਾਲਕ ਅਕਲ ਦੇਵੇ ਵਿਰੋਧ ਕਰਨ ਵਾਲਿਆ ਨੂੰ। ਜੇ ਨਸ਼ੇ ਨੂੰ ਠੱਲ੍ਹ ਪਾਉਣੀ ਤੇ ਦਿਓ ਪਰਚਾ ਅਡਾਨੀ ਤੇ ਹੋਰ ਬਥੇਰੇ ਇਥੇ ਵੱਡੇ ਮਗਰਮੱਛ। ਅੱਜ ਤੋਂ 5 ਸਾਲ ਪਹਿਲਾਂ ਗਾਣਾ ਗਾ ਦਿੱਤਾ ਸੀ ਚਿੱਟੇ ਵਾਲਾ। ਸਾਰਾ ਪੰਜਾਬ ਤੇ ਪੰਜਾਬੀ ਜਾਣਦੇ ਕੌਣ ਕੀ? ਧੰਨਵਾਦ ਸਪੋਰਟ ਕਰਨ ਵਾਲਿਓ।’

ਨੋਟ– ਰਣਜੀਤ ਬਾਵਾ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News