ਰਣਜੀਤ ਬਾਵਾ ਨਾਲ ਜਸਬੀਰ ਜੱਸੀ ਦੀ ਜੁਗਲਬੰਦੀ ਵਾਇਰਲ, ਵਾਰ-ਵਾਰ ਵੇਖਿਆ ਜਾ ਰਿਹੈ ਵੀਡੀਓ

Thursday, May 20, 2021 - 04:26 PM (IST)

ਰਣਜੀਤ ਬਾਵਾ ਨਾਲ ਜਸਬੀਰ ਜੱਸੀ ਦੀ ਜੁਗਲਬੰਦੀ ਵਾਇਰਲ, ਵਾਰ-ਵਾਰ ਵੇਖਿਆ ਜਾ ਰਿਹੈ ਵੀਡੀਓ

ਚੰਡੀਗੜ੍ਹ (ਬਿਊਰੋ) : ਪੰਜਾਬੀ ਗਾਇਕ ਰਣਜੀਤ ਬਾਵਾ ਦੀ ਗਾਇਕੀ ਤੋਂ ਹਰ ਕੋਈ ਇਮਪ੍ਰੈੱਸ ਹੁੰਦਾ ਹੈ। ਫ਼ਿਰ ਭਾਵੇਂ ਰਣਜੀਤ ਬਾਵਾ ਦੀ ਉਹ ਲਾਈਵ ਸਿੰਗਿੰਗ ਹੋਵੇ ਜਾਂ ਰਿਕਾਰਡਡ ਗੀਤ। ਗਾਇਕ ਜਸਬੀਰ ਜੱਸੀ ਵੀ ਹਰ ਵਾਰ ਰਣਜੀਤ ਬਾਵਾ ਦੀ ਗਾਇਕੀ ਦੀ ਤਾਰੀਫ਼ ਕਰਦੇ ਹਨ। ਹੁਣ ਇਹ ਮੌਕਾ ਹੈ, ਜਦੋਂ ਜਸਬੀਰ ਜੱਸੀ ਰਣਜੀਤ ਬਾਵਾ ਦੇ ਘਰ ਗਏ ਅਤੇ ਘਰ ਜਾ ਕੇ ਉਹ ਰਣਜੀਤ ਬਾਵਾ ਤੋਂ ਗਾਣਾ ਨਾ ਸੁਣਨ ਇੰਝ ਕਿਵੇਂ ਹੋ ਸਕਦਾ ਹੈ। ਰਣਜੀਤ ਬਾਵਾ ਨੇ ਆਪਣਾ ਪਸੰਦੀਦਾ ਗੀਤ 'ਜੋਗੀਆਂ ਦੇ ਕੰਨਾਂ ਵਿਚ' ਲਾਈਵ ਸੁਣਾਇਆ। ਰਣਜੀਤ ਬਾਵਾ ਤੇ ਜੱਸੀ ਜਸਬੀਰ ਦਾ ਇਹ ਵੀਡੀਓ ਫੈਨਜ਼ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Ranjit Bawa( Bajwa) (@ranjitbawa)

ਇੰਨੀ ਦਿਨੀਂ ਰਣਜੀਤ ਬਾਵਾ ਆਪਣੀ ਐਲਬਮ ਨੂੰ ਲੈ ਕੇ ਵੀ ਕਾਫ਼ੀ ਚਰਚਾ 'ਚ ਹਨ। ਰਣਜੀਤ ਦੀ ਐਲਬਮ ਦਾ ਨਾਂ 'ਲਾਊਡ' ਹੈ, ਜੋ ਜਲਦ ਰਿਲੀਜ਼ ਹੋਣ ਵਾਲੀ ਹੈ। ਰਣਜੀਤ ਬਾਵਾ ਵੱਲੋਂ ਰਿਸ਼ਤਿਆਂ ਉਪਰ ਬਣਾਏ ਗਏ ਗੀਤਾਂ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਇੱਕ ਵਾਰ ਫ਼ਿਰ ਅਜਿਹਾ ਹੀ ਗੀਤ 'ਫਿਕਰ ਕਰੀਂ ਨਾ ਅੰਮੀਏ' ਵੀ ਰਿਲੀਜ਼ ਹੋਣ ਵਾਲਾ ਹੈ, ਜਿਸ ਨੂੰ ਬੱਬੂ ਨੇ ਲਿਖਿਆ ਹੈ ਤੇ ਦੇਸੀ ਕਰਿਊ ਨੇ ਇਸ ਦਾ ਮਿਊਜ਼ਿਕ ਤਿਆਰ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by Ranjit Bawa( Bajwa) (@ranjitbawa)

ਦੱਸਣਯੋਗ ਹੈ ਕਿ ਰਣਜੀਤ ਬਾਵਾ ਦੀ ਐਲਬਮ 'ਲਾਊਡ' ਤੋਂ ਪਹਿਲਾ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ। ਉਂਝ ਇਨੀਂ ਦਿਨੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਐਲਬਮ ਰਿਲੀਜ਼ ਕਰਨ ਦਾ ਟ੍ਰੈਂਡ ਬਣਿਆ ਹੋਇਆ ਹੈ ਅਤੇ ਰਣਜੀਤ ਬਾਵਾ ਦੇ ਫੈਨਜ਼ ਵੀ ਬੇਸਬਰੀ ਨਾਲ ਉਨ੍ਹਾਂ ਦੀ ਐਲਬਮ ਦਾ ਇੰਤਜ਼ਾਰ ਕਰ ਰਹੇ ਹਨ।


author

sunita

Content Editor

Related News