ਲਾਭਦਾਇਕ ਖੇਤੀ ਖੇਤਰ ਤੇ ਮਿਹਨਤੀਆਂ ਦਾ ਪੰਜਾਬ : ਰਣਜੀਤ ਬਾਵਾ

01/12/2017 9:56:32 AM

ਮੇਰੇ ਸੁਪਨਿਆਂ ਦਾ ਪੰਜਾਬ ਮਿਹਨਤੀਆਂ ਦਾ ਪੰਜਾਬ ਹੈ, ਜੋ ਆਪਣੀ ਮਿਹਨਤ ਸਦਕਾ ਆਪਣੇ ਸੂਬੇ ਨੂੰ ਤੇਜ਼ੀ ਨਾਲ ਵਿਕਾਸ ਵੱਲ ਲੈ ਜਾਣ ''ਚ ਸਮਰਥਕ ਹੈ। ਇਸ ਪੰਜਾਬ ''ਚ ਨੌਜਵਾਨ ਨਸ਼ੇ ਤੋਂ ਕੋਹਾਂ ਦੂਰ ਇਕ ਸਿਹਤਮੰਦ ਜ਼ਿੰਦਗੀ ਬਿਤਾਉਂਦੇ ਹਨ। ਕਿਸਾਨ ਖੁਸ਼ਹਾਲ ਹੈ ਪਰ ਜਦੋਂ ਮੈਂ ਗੱਲ ਕਰਦਾ ਹਾਂ ਆਪਣੇ ਸੁਪਨਿਆਂ ਤੋਂ ਬਾਹਰੀ ਤੇ ਮੌਜੂਦਾ ਪੰਜਾਬ ਦੀ ਤਾਂ ਇਹ ਸੂਬਾ ਇਸ ਸਭ ਤੋਂ ਉਲਟ ਪ੍ਰਤੀਤ ਹੁੰਦਾ ਹੈ। ਪੰਜਾਬ ਦੇ ਨੌਜਵਾਨ ਅੱਜ ਨਸ਼ੇ ਵੱਲ ਵਧ ਰਹੇ ਹਨ। ਕਿਸਾਨ ਦਾ ਬੇਟਾ ਕਿਸਾਨ ਨਹੀਂ ਬਣਨਾ ਚਾਹੁੰਦਾ। ਕਿਸਾਨੀ ਪਹਿਲਾਂ ਵਰਗੀ ਲਾਭਦਾਇਕ ਨਹੀਂ ਰਹੀ, ਜਿਸ ਕਾਰਨ ਛੋਟੇ ਕਿਸਾਨਾਂ ਨੂੰ ਆਪਣਾ ਜੀਵਨ ਨਿਰਵਾਹ ਕਰਨਾ ਮੁਸ਼ਕਿਲ ਹੋ ਰਿਹਾ ਹੈ ਤੇ ਉਹ ਕਰਜ਼ ਦੇ ਬੋਝ ਹੇਠ ਦਬ ਕੇ ਖੁਦਕੁਸ਼ੀਆਂ ਕਰ ਰਹੇ ਹਨ। ਲੋੜ ਹੈ ਅੱਜ ਪੰਜਾਬ ਦੀ ਕਿਸਾਨੀ ਨੂੰ ਸੰਭਾਲਣ ਦੀ। ਸਰਕਾਰ ਕਿਸਾਨਾਂ ਪ੍ਰਤੀ ਹੋਰ ਨਵੀਆਂ ਯੋਜਨਾਵਾਂ ਲਿਆਵੇ ਤਾਂ ਜੋ ਖੇਤੀ ਦੇ ਵਿਕਾਸ ''ਚ ਮਦਦ ਮਿਲੇ ਤੇ ਮੰਦੀ ਵੱਲ ਜਾ ਰਹੀ ਖੇਤੀ ਨੂੰ ਲਾਭਦਾਇਕ ਬਣਾਇਆ ਜਾ ਸਕੇ। ਅੱਜ ਪੰਜਾਬ ਮਾਡਰਨ ਜ਼ਰੂਰ ਹੋਇਆ ਹੈ ਪਰ ਸੋਸ਼ਲ ਮੀਡੀਆ ਤੇ ਮੋਬਾਇਲ ਨੇ ਲੋਕਾਂ ਵਿਚਾਲੇ ਦੂਰੀਆਂ ਵਧਾ ਦਿੱਤੀਆਂ ਹਨ। ਕਿਸੇ ਨੂੰ ਇਹ ਨਹੀਂ ਪਤਾ ਕਿ ਉਸ ਦੇ ਗੁਆਂਢ ''ਚ ਕੌਣ ਰਹਿੰਦਾ ਹੈ ਪਰ ਉਹ ਇਹ ਜ਼ਰੂਰ ਜਾਣਦਾ ਹੈ ਕਿ ਉਸ ਨੂੰ ਸੋਸ਼ਲ ਮੀਡੀਆ ''ਤੇ ਕੌਣ ਫਾਲੋ ਕਰ ਰਿਹਾ ਹੈ। ਕੌਣ ਉਸ ਨੂੰ ਪਸੰਦ ਜਾਂ ਨਾ ਪਸੰਦ ਕਰ ਰਿਹਾ ਹੈ। ਸੋਸ਼ਲ ਮੀਡੀਆ ਲੋਕਾਂ ਲਈ ਸਟੇਟਸ ਸਿੰਬਲ ਬਣਦਾ ਜਾ ਰਿਹਾ ਹੈ।  ਅੱਜ ਲੋੜ ਹੈ ਪੁਰਾਤਨ ਪੰਜਾਬ ਦੀ ਤਰ੍ਹਾਂ ਆਪਣੇ ਨੇੜੇ-ਤੇੜੇ ਹੀ ਨਹੀਂ ਸਗੋਂ ਪੂਰੇ ਖੇਤਰ ਦੇ ਲੋਕਾਂ ਦੇ ਨਾਲ ਫਿਰ ਤੋਂ ਉਹ ਪੁਰਾਣੀ ਸਾਂਝ ਕਾਇਮ ਹੋ ਸਕੇ।
ਲੋਕ ਅੱਜ ਪੁਰਾਤਨ ਵਿਰਸੇ ਨਾਲ ਜੁੜੀਆਂ ਚੀਜ਼ਾਂ ਦੇਖਣ ਲਈ ਪੈਸੇ ਖਰਚ ਕਰ ਕੇ ਘਰਾਂ ਤੇ ਪਿੰਡਾਂ ਤੋਂ ਬਾਹਰ ਨਿਕਲ ਕੇ ਆ ਰਹੇ ਹਨ ਪਰ ਜੇਕਰ ਚੀਜ਼ਾਂ ਘਰ ''ਚ ਪਈਆਂ ਹਨ ਤਾਂ ਉਹ ਉਨ੍ਹਾਂ ਨੂੰ ਵੇਚ ਦਿੰਦੇ ਹਨ ਜਾਂ ਫਿਰ ਜੋ ਚੀਜ਼ਾਂ ਸਟੋਰ ਰੂਮ ਦੀ ਸ਼ੋਭਾ ਵਧਾ ਰਹੀਆਂ। ਆਖਿਰ ''ਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਮੇਰੇ ਸੁਪਨਿਆਂ ਦਾ ਪੰਜਾਬ ਆਧੁਨਿਕ ਤਾਂ ਹੈ ਪਰ ਆਪਣੀ ਵਿਰਾਸਤ ਨਾਲ ਜੁੜਿਆ ਹੋਇਆ ਹੈ। ਲੋਕ ਆਪਣੀ ਵਿਰਾਸਤ ਤੇ ਵਿਰਸੇ ਨੂੰ ਨਾ ਭੁੱਲਣ। ਪੰਜਾਬ ''ਚ ਚੋਣਾਂ ਦਾ ਮਾਹੌਲ ਹੈ ਤੇ ਲੋਕ ਵੋਟ ਪਾਉਣ ਜ਼ਰੂਰ ਜਾਣ। ਵੋਟ ਉਸ ਨੂੰ ਦਿਓ ਜੋ ਪੰਜਾਬ ਨੂੰ ਤਰੱਕੀ ਦੇ ਰਸਤੇ ''ਤੇ ਲੈ ਜਾਵੇ।

Babita Marhas

News Editor

Related News