ਨਿੱਜੀ ਜ਼ਿੰਦਗੀ ਦੇ ਨਾਲ ‘ਬਬਲੀ’ ਦਾ ਕਿਰਦਾਰ ਵੀ ਪ੍ਰਫੁਲਿੱਤ ਹੋਇਆ : ਰਾਣੀ ਮੁਖਰਜੀ

11/18/2021 1:47:32 PM

ਮੁੰਬਈ (ਬਿਊਰੋ)– ਮੈਨੂੰ ਤਾਂ ਦੂਜਿਆਂ ਕੋਲੋਂ ਪਤਾ ਲੱਗਾ ਕਿ ਇੰਡਸਟਰੀ ’ਚ 25 ਸਾਲ ਪੂਰੇ ਕਰ ਲਏ ਹਨ। ਹੁਣੇ ਵੀ ਲੱਗਦਾ ਹੈ ਕਿ ਕੁਝ ਵਕਤ ਪਹਿਲਾਂ ਹੀ ਤਾਂ ਡੈਬਿਊ ਕੀਤਾ ਸੀ। ਹੁਣ ਵੀ ਪਹਿਲਾ ਸ਼ਾਟ ਯਾਦ ਹੈ, ਬਹੁਤ ਨਰਵਸ ਤੇ ਐਕਸਾਈਟਿਡ ਸੀ। ਰਾਣੀ ਮੁਖਰਜੀ ਨੇ ਕਿਹਾ ਕਿ ਧੀ ਅਜੇ ਛੋਟੀ ਹੈ ਤਾਂ ਹੁਣ ਕੰਮ ਥੋੜ੍ਹਾ ਘੱਟ ਰਹੀ ਹਾਂ ਪਰ ਜਦੋਂ ਕੋਈ ਚੰਗੀ ਸਕ੍ਰਿਪਟ ਆਫਰ ਹੁੰਦੀ ਹੈ ਤਾਂ ਮਨ੍ਹਾ ਨਹੀਂ ਕਰ ਪਾਉਂਦੀ। ‘ਮਰਦਾਨੀ’ ਹੋਵੇ, ‘ਹਿਚਕੀ’ ਜਾਂ ‘ਬਲੈਕ’, ਕੋਸ਼ਿਸ਼ ਰਹਿੰਦੀ ਹੈ ਕੁਝ ਨਵਾਂ ਕਰਾਂ।

ਰਾਣੀ ਮੁਖਰਜੀ ਨੇ ਕਿਹਾ ਕਿ ਖ਼ੁਸ਼ਕਿਸਮਤ ਹਾਂ ਕਿ ਮੇਰੇ ਕੰਮ ਨੂੰ ਲੋਕ ਪਸੰਦ ਕਰਦੇ ਹਨ। ਹੁਣ ਕਾਫ਼ੀ ਸਮੇਂ ਬਾਅਦ ‘ਬੰਟੀ ਔਰ ਬਬਲੀ 2’ ਦੇ ਨਾਲ ਆ ਰਹੀ ਹਾਂ। ਫ਼ਿਲਮ ਫੁੱਲਆਨ ਕਾਮੇਡੀ ਹੈ। ਕਾਫ਼ੀ ਵਕਤ ਤੋਂ ਇਕ ਫੈਮਿਲੀ ਕਾਮੇਡੀ ਐਂਟਰਟੇਨਮੈਂਟ ਨਹੀਂ ਆਈ ਹੈ। ਅਜਿਹੇ ’ਚ ਲੋਕਾਂ ਲਈ ਵੀ ਇਹ ਕਾਫ਼ੀ ਰਿਫਰੈਸ਼ਿੰਗ ਹੋਵੇਗਾ। ‘ਬੰਟੀ ਔਰ ਬਬਲੀ 2’ ਮੇਰੇ ਲਈ ਖ਼ਾਸ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਪੜ੍ਹੋ ਕਾਮੇਡੀਅਨ ਵੀਰ ਦਾਸ ਦੀ ਉਹ ਕਵਿਤਾ, ਜਿਸ ’ਤੇ ਮਚ ਰਿਹੈ ਹੰਗਾਮਾ

ਰਾਣੀ ਮੁਖਰਜੀ ਨੇ ਕਿਹਾ ਕਿ ਫ਼ਿਲਮ ਦਾ ਕਿਰਦਾਰ ਵੀ ਨਿੱਜੀ ਜ਼ਿੰਦਗੀ ਵਾਂਗ ਪ੍ਰਫੁਲਿੱਤ ਹੋਇਆ ਹੈ, ਜਿਸ ਦਾ ਇਕ ਬੱਚਾ ਵੀ ਹੈ। ਉਨ੍ਹਾਂ ਕਿਹਾ ਕਿ ਇਹ ਮੇਰੀ ਪਹਿਲੀ ਫ਼ਿਲਮ ਹੈ, ਜੋ ਧੀ ਨੂੰ ਬਹੁਤ ਚੰਗੀ ਲੱਗੀ। ਫ਼ਿਲਮ ’ਚ ਰਾਣੀ ਮੁਖਰਜੀ ਦੇ ਨਾਲ ਸੈਫ ਅਲੀ ਖ਼ਾਨ, ਸਿਧਾਂਤ ਚਤੁਰਵੇਦੀ ਤੇ ਸ਼ਰਵਰੀ ਵਾਘ ਹਨ।

ਰਾਣੀ ਮੁਖਰਜੀ ਨੇ ਦੱਸਿਆ ਕਿ ਸੈਫ ਨਾਲ ਕਾਫ਼ੀ ਸਮੇਂ ਬਾਅਦ ਕੰਮ ਕਰ ਰਹੀ ਹਾਂ। ਸੈਫ, ਸ਼ਾਹਰੁਖ ਤੇ ਸਲਮਾਨ ਦੇ ਨਾਲ ਕਾਫ਼ੀ ਕੰਮ ਕੀਤਾ ਹੈ। ਇਨ੍ਹਾਂ ਦੇ ਨਾਲ ਇਕ ਵੱਖ ਹੀ ਬਾਂਡਿੰਗ ਹੈ। ਜਦੋਂ ਤੁਸੀਂ ਦੋਸਤਾਂ ਨਾਲ ਦੁਬਾਰਾ ਕੰਮ ਕਰਦੇ ਹੋ ਤਾਂ ਤੁਹਾਨੂੰ ਕੰਫਰਟ ਹੁੰਦਾ ਹੈ, ਇਕ ਵੱਖਰਾ ਹੀ ਮਜ਼ਾ ਆਉਂਦਾ ਹੈ। ਜਿਥੋਂ ਤੱਕ ਨਿਊਕਮਰ ਦਾ ਸਵਾਲ ਹੈ ਤਾਂ ਉਨ੍ਹਾਂ ਦੇ ਨਾਲ ਕੰਮ ਕਰਕੇ ਬਹੁਤ ਕੁਝ ਸਿੱਖਦੇ ਹੋ। ਕੁਝ ਵਕਤ ਪਹਿਲਾਂ ਅਸੀਂ ਵੀ ਨਵੇਂ ਸੀ।

ਇਹ ਖ਼ਬਰ ਵੀ ਪੜ੍ਹੋ : ਡਾਂਸਰ ਸਪਨਾ ਚੌਧਰੀ ਵਿਰੁੱਧ ਜਾਰੀ ਹੋਇਆ ਗ੍ਰਿਫ਼ਤਾਰੀ ਵਾਰੰਟ, ਜਾਣੋ ਕੀ ਹੈ ਮਾਮਲਾ

ਜ਼ਿੰਦਗੀ ’ਚ ਕਿਸੇ ਵੀ ਚੀਜ਼ ਲਈ ਤੁਹਾਨੂੰ ਮਨ੍ਹਾ ਨਹੀਂ ਕਰਨਾ ਚਾਹੀਦਾ ਹੈ। ਮੈਂ ਅਦਾਕਾਰਾ ਨਹੀਂ ਬਣਨਾ ਚਾਹੁੰਦੀ ਸੀ ਪਰ ਬੱਣ ਗਈ। ਜਿਥੋਂ ਤੱਕ ਡਾਇਰੈਕਸ਼ਨ ਦਾ ਸਵਾਲ ਹੈ ਤਾਂ ਇਹ ਸਮਾਂ ਬਹੁਤ ਮੰਗਦਾ ਹੈ। ਡਾਇਰੈਕਟਰ ਦਾ ਕੰਮ ਫ਼ਿਲਮ ਦੀ ਸ਼ੁਰੂਆਤ ਤੋਂ ਰਿਲੀਜ਼ ਤੱਕ ਰਹਿੰਦਾ ਹੈ। ਧੀ ਛੋਟੀ ਹੈ, ਅਜਿਹੇ ’ਚ ਇੰਨਾ ਵਕਤ ਹੁਣ ਨਹੀਂ ਦੇ ਸਕਦੀ ਪਰ ਡਾਇਰੈਕਸ਼ਨ ਆਪਣੇ ਆਪ ’ਚ ਅਨੋਖਾ ਕੰਮ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News