ਦੋ ਸਾਲਾਂ ਬਾਅਦ ਫ਼ਿਲਮ ਇੰਡਸਟਰੀ ''ਚ ਦੀਵਾਲੀ ਦੀਆਂ ਰੌਣਕਾਂ, ਸਿਤਾਰੇ ਕਰਨਗੇ ਵੱਡੇ ਸੈਲੀਬ੍ਰੇਸ਼ਨ

Thursday, Nov 04, 2021 - 01:15 PM (IST)

ਦੋ ਸਾਲਾਂ ਬਾਅਦ ਫ਼ਿਲਮ ਇੰਡਸਟਰੀ ''ਚ ਦੀਵਾਲੀ ਦੀਆਂ ਰੌਣਕਾਂ, ਸਿਤਾਰੇ ਕਰਨਗੇ ਵੱਡੇ ਸੈਲੀਬ੍ਰੇਸ਼ਨ

ਮੁੰਬਈ (ਬਿਊਰੋ) - ਯਸ਼ਰਾਜ ਫਿਲਮਸ ਦੀ 'ਬੰਟੀ ਔਰ ਬਬਲੀ-2' ਇਕ ਚੰਗੀ ਕਾਮੇਡੀ ਹੈ, ਜੋ ਪੂਰੀ ਦੁਨੀਆ 'ਚ 19 ਨਵੰਬਰ, 2021 ਨੂੰ ਰਿਲੀਜ਼ ਹੋਵੇਗੀ। ਸੈਫ ਅਲੀ ਖ਼ਾਨ ਅਤੇ ਰਾਣੀ ਮੁਖਰਜੀ ਪੁਰਾਣੇ ਸਮੇਂ ਦੇ 'ਬੰਟੀ ਅਤੇ ਬਬਲੀ' ਹਨ, ਜਦੋਂ ਕਿ ਗਲੀ ਬੁਆਏ ਫੇਮ ਸਿਧਾਂਤ ਚਤੁਰਵੇਦੀ ਅਤੇ ਨਵੀਂ ਅਦਾਕਾਰਾ ਸ਼ਰਵਰੀ ਨਵੇਂ ਸਮੇਂ ਦੇ 'ਬੰਟੀ ਅਤੇ ਬਬਲੀ' ਦਾ ਕਿਰਦਾਰ ਨਿਭਾ ਰਹੇ ਹਨ।

PunjabKesari

ਸੈਫ ਅਲੀ ਖ਼ਾਨ ਨੇ ਕਿਹਾ, ''ਸਾਡਾ ਉਦਯੋਗ ਦੋ ਸਾਲਾਂ ਬਾਅਦ ਦੀਵਾਲੀ ਮਨਾਉਣ ਲਈ ਉਤਸ਼ਾਹਿਤ ਹੈ। ਕੋਰੋਨਾ ਮਹਾਮਾਰੀ ਨਾਲ ਸਾਡਾ ਉਦਯੋਗ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਹੁਣ ਇਸ ਵਿਚ ਸੁਧਾਰ ਹੋ ਰਿਹਾ ਹੈ। ਸਾਨੂੰ ਵਿਸ਼ਵਾਸ ਹੈ ਕਿ ਦਰਸ਼ਕ ਸਾਡਾ ਸਹਿਯੋਗ ਕਰਨਗੇ। ਸਾਨੂੰ ਵਿਸ਼ਵਾਸ ਹੈ ਕਿ ਇਸ ਦੀਵਾਲੀ 'ਤੇ ਵੀ ਉਹ ਫ਼ਿਲਮਾਂ ਦੇਖਣ ਜਾਣਗੇ।''

PunjabKesari

ਰਾਣੀ ਮੁਖਰਜੀ ਨੇ ਕਿਹਾ, ''ਅਸੀਂ ਕੋਰੋਨਾ ਮਹਾਮਾਰੀ ਕਾਰਨ 2 ਸਾਲਾਂ ਦੇ ਲੰਬੇ ਸਮਾਂ ਦੇ ਬਾਅਦ ਇਹ ਤਿਉਹਾਰ ਮਨਾ ਰਹੇ ਹਾਂ। ਮੂਵੀਜ਼ ਦੇਖਣ ਦਾ ਮਜ਼ਾ ਇਕੱਠੇ ਆਉਂਦਾ ਹੈ ਅਤੇ ਹੁਣ ਅਸੀਂ ਫਿਰ ਤੋਂ ਸਭ ਨਾਲ ਮਿਲ ਕੇ ਮੂਵੀਜ਼ ਦੇਖ ਸਕਦੇ ਹਾਂ।'' ਸਿਧਾਂਤ ਨੇ ਕਿਹਾ, ''ਸਾਨੂੰ ਹੁਣ ਉਮੀਦ ਦਿਸਣ ਲੱਗੀ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਲੋਕਾਂ ਨੂੰ ਵੱਡੇ ਪਰਦੇ 'ਤੇ ਚੰਗੀਆਂ ਫ਼ਿਲਮਾਂ ਦੇਖਣਾ ਪਸੰਦ ਆਵੇਗਾ।''

PunjabKesari

ਸ਼ਰਵਰੀ ਨੇ ਕਿਹਾ, ''ਇਸ ਤਿਉਹਾਰ 'ਤੇ ਸਿਨੇਮਾ ਹਾਲ ਖੁੱਲ੍ਹ ਰਹੇ ਹਨ, ਇਸ ਲਈ ਬਹੁਤ ਚੰਗਾ ਅਹਿਸਾਸ ਹੋ ਰਿਹਾ ਹੈ। ਸਿਨੇਮਾ ਹਾਲਸ ਨੇ ਹਰ ਸੀਜ਼ਨ 'ਚ ਲੋਕਾਂ ਦਾ ਮਨੋਰੰਜਨ ਕੀਤਾ ਹੈ। ਦੀਵਾਲੀ 'ਤੇ ਉਹ ਦੁਬਾਰਾ ਖੁੱਲ ਰਹੇ ਹਨ। ਹੁਣ ਵੱਡੇ ਪਰਦੇ 'ਤੇ ਮੂਵੀ ਦੇਖ ਕੇ ਖੁਸ਼ੀ ਮਨਾਉਣ ਦਾ ਸਮਾਂ ਆ ਗਿਆ ਹੈ।''


author

sunita

Content Editor

Related News