ਦੇਰ ਰਾਤ ਮੀਂਹ ’ਚ ਪਤਨੀ ਨਾਲ ਸਪਾਟ ਹੋਏ ਰਣਬੀਰ, ਮਾਂ ਬਣਨ ਵਾਲੀ ਆਲੀਆ ਨੇ ਹੱਸਦੇ ਹੋਏ ਕੈਮਰੇ ਸਾਹਮਣੇ ਦਿੱਤੇ ਪੋਜ਼

Thursday, Sep 01, 2022 - 06:26 PM (IST)

ਦੇਰ ਰਾਤ ਮੀਂਹ ’ਚ ਪਤਨੀ ਨਾਲ ਸਪਾਟ ਹੋਏ ਰਣਬੀਰ, ਮਾਂ ਬਣਨ ਵਾਲੀ ਆਲੀਆ ਨੇ ਹੱਸਦੇ ਹੋਏ ਕੈਮਰੇ ਸਾਹਮਣੇ ਦਿੱਤੇ ਪੋਜ਼

ਬਾਲੀਵੁੱਡ ਡੈਸਕ- ਰਣਬੀਰ ਕਪੂਰ ਅਤੇ ਆਲੀਆ ਭੱਟ ਬੀ-ਟਾਊਨ ਦੀ ਮਸ਼ਹੂਰ ਜੋੜੀ ’ਚੋਂ ਇਕ ਹਨ। ਜਦੋਂ ਤੋਂ ਇਸ ਜੋੜੇ ਨੇ ਆਪਣੇ ਮਾਤਾ-ਪਿਤਾ ਬਣਨ ਦਾ ਐਲਾਨ ਕੀਤਾ ਹੈ, ਦੋਵੇਂ ਆਏ ਦਿਨ ਸੁਰਖੀਆਂ ’ਚ ਬਣੇ ਹੋਏ ਹਨ। ਰਣਬੀਰ ਅਤੇ ਆਲੀਆ ਫ਼ਿਲਮ ‘ਬ੍ਰਹਮਾਸਤਰ’ ਵੀ ਜਲਦ ਹੀ ਰਿਲੀਜ਼ ਹੋਣ ਵਾਲੀ ਹੈ, ਜਿਸ ਦਾ ਦੋਵੇਂ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਆਲੀਆ ਪ੍ਰੈਗਨੈਂਸੀ ਦੌਰਾਨ ਵੀ ਆਪਣੀ ਫ਼ਿਲਮ ਦਾ ਕਾਫ਼ੀ ਪ੍ਰਮੋਸ਼ਨ ਕਰ ਰਹੀ ਹੈ। 

PunjabKesari

ਇਹ ਵੀ ਪੜ੍ਹੋ : ਸਰਗੁਣ ਮਹਿਤਾ ਨੇ ਆਪਣੀ ਫ਼ਿਲਮ ‘ਮੋਹ’ ਦੇ ਗੀਤ ’ਤੇ ਕੀਤਾ ਜ਼ਬਰਦਸਤ ਡਾਂਸ, ਦੇਖੋ ਵੀਡੀਓ

ਇਸ ਸਿਲਸਿਲੇ ’ਚ ਅਜਾਕਾਰਾ ਨੂੰ ਬੁੱਧਵਾਰ ਰਾਤ ਨੂੰ ਸਟੂਡੀਓ ਦੇ ਬਾਹਰ ਪਤੀ ਰਣਬੀਰ ਨਾਲ ਦੇਖਿਆ ਗਿਆ, ਜਿੱਥੋਂ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਮੀਂਹ ਦੌਰਾਨ ਸਟੂਡੀਓ ਤੋਂ ਬਾਹਰ ਨਿਕਲਦੇ ਸਮੇਂ ਰਣਬੀਰ ਹੱਥ ’ਚ ਛੱਤਰੀ ਲੈ ਕੇ ਨਜ਼ਰ ਆਏ। ਇਸ ਦੌਰਾਨ ਅਦਾਕਾਰ ਲਾਲ ਕੁੜਤਾ ਅਤੇ ਬਲੂ ਡੈਨਿਮ ਜੀਂਸ ’ਚ ਨਜ਼ਰ ਆ ਰਹੇ ਹਨ।

PunjabKesari

ਇਹ ਵੀ ਪੜ੍ਹੋ : ਉਰਵਸ਼ੀ ਰੌਤੇਲਾ ਦੀ ਗਲੈਮਰਸ ਲੁੱਕ ਆਈ ਸਾਹਮਣੇ, ਬੋਲਡ ਅੰਦਾਜ਼ ’ਚ ਦਿੱਤੇ ਪੋਜ਼

ਇਸ ਦੇ ਨਾਲ ਆਲੀਆ ਭੱਟ ਪੀਲੇ ਰੰਗ ਦੇ ਕੁੜਤੇ ’ਚ ਕਾਫ਼ੀ ਖੂਬਸੂਰਤ ਲੱਗ ਰਹੀ ਸੀ। ਕਾਰ ’ਚ ਬੈਠੀ ਅਦਾਕਾਰਾ ਨੇ ਆਪਣੇ ਪਤੀ ਨਾਲ ਕੈਮਰੇ ਦੇ ਸਾਹਮਣੇ ਹੱਸਦੇ ਹੋਏ ਪੋਜ਼ ਦਿੱਤੇ। ਜੋੜੇ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਜੋੜੇ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਰਣਬੀਰ ਕਪੂਰ ਦੀ ਫ਼ਿਲਮ ‘ਸ਼ਮਸ਼ੇਰਾ’ ਰਿਲੀਜ਼ ਹੋਈ ਸੀ, ਜੋ ਬਾਕਸ ਆਫ਼ਿਸ ’ਤੇ ਬੁਰੀ ਤਰ੍ਹਾਂ ਫ਼ਲਾਪ ਹੋਈ ਸੀ। ਆਲੀਆ ਨੂੰ ਹਾਲ ਹੀ ’ਚ ਓ.ਟੀ.ਟੀ ਫ਼ਿਲਮ ‘ਡਾਰਲਿੰਗਸ’ ’ਚ ਦੇਖਿਆ ਗਿਆ ਸੀ। ਹੁਣ ਇਹ ਜੋੜੀ ਜਲਦ ਹੀ ਫ਼ਿਲਮ ‘ਬ੍ਰਹਮਾਸਤਰ’ ’ਚ ਇਕੱਠੇ ਨਜ਼ਰ ਆਵੇਗੀ। ਇਹ ਫ਼ਿਲਮ 9 ਸਤੰਬਰ ਨੂੰ ਪਰਦੇ ’ਤੇ ਰਿਲੀਜ਼ ਹੋ ਰਹੀ ਹੈ।

PunjabKesari


 


author

Shivani Bassan

Content Editor

Related News