ਰਣਬੀਰ ਕਪੂਰ ਨੇ ਕਾਪੀ ਕੀਤਾ ਆਲੀਆ ਭੱਟ ਦਾ ਸਟਾਈਲ, ਅਦਾਕਾਰਾ ਨੇ ਆਖ ਦਿੱਤਾ, ‘ਬੈਸਟ ਬੁਆਏਫਰੈਂਡ ਐਵਰ’
Saturday, Feb 05, 2022 - 03:42 PM (IST)

ਮੁੰਬਈ (ਬਿਊਰੋ)– ਆਲੀਆ ਭੱਟ ਦੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਦਾ ਟਰੇਲਰ ਇੰਟਰਨੈੱਟ ’ਤੇ ਧੂਮ ਮਚਾ ਰਿਹਾ ਹੈ। ਸ਼ੁੱਕਰਵਾਰ ਨੂੰ ਇਸ ਫ਼ਿਲਮ ਦੇ ਟਰੇਲਰ ਨੂੰ ਰਿਲੀਜ਼ ਕੀਤਾ ਗਿਆ ਸੀ। ਟਰੇਲਰ ਨੂੰ ਦੇਖਣ ਤੋਂ ਬਾਅਦ ਆਲੀਆ ਭੱਟ ਦੀ ਕਾਫੀ ਤਾਰੀਫ਼ ਹੋਈ ਤੇ ਹੁਣ ਤਕ ਹੋ ਰਹੀ ਹੈ।
ਟਰੇਲਰ ’ਚ ਆਲੀਆ ਭੱਟ ਨੇ ਇਕ ਬੇਖੌਫ਼ ਤੇ ਦਮਦਾਰ ਮਾਫ਼ੀਆ ਕੁਈਨ ਦੀ ਲੁੱਕ ਅਪਣਾਈ ਹੈ, ਜਿਸ ਨੂੰ ਪਸੰਦ ਕੀਤਾ ਜਾ ਰਿਹਾ ਹੈ। ਅਜਿਹੇ ’ਚ ਆਲੀਆ ਭੱਟ ਦੇ ਬੁਆਏਫਰੈਂਡ ਰਣਬੀਰ ਕਪੂਰ ਵੀ ਉਸ ਨੂੰ ਫੁੱਲ ਸੁਪੋਰਟ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : 28 ਦਿਨਾਂ ਤੋਂ ਹਸਪਤਾਲ ’ਚ ਦਾਖ਼ਲ ਲਤਾ ਮੰਗੇਸ਼ਕਰ ਦੀ ਹਾਲਤ ਨਾਜ਼ੁਕ, ਮੁੜ ਵੈਂਟੀਲੇਟਰ ’ਤੇ ਕੀਤਾ ਸ਼ਿਫਟ
‘ਗੰਗੂਬਾਈ ਕਾਠੀਆਵਾੜੀ’ ਦਾ ਟਰੇਲਰ ਦੇਖਣ ਤੋਂ ਬਾਅਦ ਆਲੀਆ ਭੱਟ ਦੇ ਬੁਆਏਫਰੈਂਡ ਰਣਬੀਰ ਕਪੂਰ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੰਨਾ ਹੀ ਨਹੀਂ, ਰਣਬੀਰ ਕਪੂਰ ਨੇ ਆਪਣੀ ਗਰਲਫਰੈਂਡ ਦੀ ਫ਼ਿਲਮ ਦਾ ਖ਼ਾਸ ਅੰਦਾਜ਼ ਪ੍ਰਮੋਟ ਵੀ ਕੀਤਾ ਹੈ।
‘ਗੰਗੂਬਾਈ ਕਾਠੀਆਵਾੜੀ’ ਦਾ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਪੈਪਰਾਜ਼ੀ ਨੇ ਰਣਬੀਰ ਕਪੂਰ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਟਰੇਲਰ ਕਿਵੇਂ ਲੱਗਾ। ਇਸ ’ਤੇ ਰਣਬੀਰ ਨੇ ਆਲੀਆ ਦਾ ‘ਗੰਗੂਬਾਈ’ ਵਾਲਾ ਨਮਸਤੇ ਪੋਜ਼ ਕਰਕੇ ਦਿਖਾਇਆ। ਰਣਬੀਰ ਦੀ ਇਹ ਪ੍ਰਤੀਕਿਰਿਆ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕਾਂ ਦੇ ਨਾਲ-ਨਾਲ ਆਲੀਆ ਵੀ ਰਣਬੀਰ ਦੇ ਇਸ ਅੰਦਾਜ਼ ਦੀ ਮੁਰੀਦ ਹੋ ਗਈ ਹੈ।
ਆਲੀਆ ਭੱਟ ਨੇ ਜਦੋਂ ਰਣਬੀਰ ਦਾ ਇਹ ਪੋਜ਼ ਦੇਖਿਆ ਤਾਂ ਉਹ ਬੇਹੱਦ ਖ਼ੁਸ਼ ਹੋ ਗਈ। ਆਲੀਆ ਨੇ ਵੀ ਟਰੇਲਰ ਲਾਂਚ ਦੌਰਾਨ ਇਕ ਵਾਰ ਮੁੜ ਨਮਸਤੇ ਪੋਜ਼ ਕੀਤਾ ਸੀ। ਅਜਿਹੇ ’ਚ ਆਲੀਆ ਨੇ ਆਪਣੀ ਤੇ ਰਣਬੀਰ ਦੀ ਇਕ ਤਸਵੀਰ ਇੰਸਟਾਗ੍ਰਾਮ ਸਟੋਰੀ ’ਤੇ ਸਾਂਝੀ ਕੀਤੀ ਹੈ। ਨਾਲ ਹੀ ਉਸ ਨੇ ਰਣਬੀਰ ਨੂੰ ਸਭ ਤੋਂ ਬੈਸਟ ਬੁਆਏਫਰੈਂਡ ਵੀ ਕਹਿ ਦਿੱਤਾ ਹੈ। ਆਲੀਆ ਨੇ ਰਣਬੀਰ ’ਤੇ ਪਿਆਰ ਵਰਸਾਉਂਦਿਆਂ ਲਿਖਿਆ, ‘ਬੈਸਟ ਬੁਆਏਫਰੈਂਡ ਐਵਰ।’ ਇਹ ਤਸਵੀਰ ਵੀ ਹੁਣ ਵਾਇਰਲ ਹੋ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।