ਪਿਤਾ ਰਿਸ਼ੀ ਨੂੰ ਯਾਦ ਕਰਦਿਆਂ ਰਣਬੀਰ ਕਪੂਰ ਨੇ ਕਿਹਾ- ‘ਕਾਸ਼ ਮੇਰੇ ਪਿਤਾ ਇਹ ਫ਼ਿਲਮ ਦੇਖਣ ਲਈ ਜ਼ਿੰਦਾ ਹੁੰਦੇ’

06/24/2022 1:57:01 PM

ਮੁੰਬਈ: ਅਦਾਕਾਰ ਰਣਬਰੀ ਕਪੂਰ ਫ਼ਿਲਮ ‘ਬ੍ਰਹਮਾਸਤਰ’ ਦੇ ਇਲਾਵਾ ‘ਸ਼ਮਸ਼ੇਰਾ’ ਨੂੰ ਲੈ ਕੇ ਵੀ ਚਰਚਾ ’ਚ ਬਣੇ ਹੋਏ ਹਨ। ਹਾਲ ਹੀ ‘ਸ਼ਮਸ਼ੇਰਾ’ ’ਚ ਰਣਬੀਰ ਦੀ ਲੁੱਕ ਸਾਹਮਣੇ ਆਈ ਸੀ। ਜਿਸ ’ਚ ਅਦਾਕਾਰ ਕਾਫ਼ੀ ਖ਼ਤਰਨਾਕ ਨਜ਼ਰ ਆ ਰਹੇ ਸੀ। ਅਦਾਕਾਰ ਦੀ ਇਹ ਲੁੱਕ ਨੂੰ ਪ੍ਰਸ਼ੰਸਕਾਂ ਨੇ ਬੇਹੱਦ ਪਸੰਦ ਕੀਤੀ ਹੈ।ਰਣਬੀਰ ਨੇ ਆਪਣੇ ਕਰੀਅਰ ’ਚ ਜ਼ਿਆਦਾਤਰ ਸਾਧਾਰਨ ਕਿਰਦਾਰ ਕੀਤੇ ਹਨ ਪਰ ਹੁਣ ਰਣਬੀਰ ਐਕਸ਼ਨ ਹੀਰੋ ਬਣਨ ਲਈ ਤਿਆਰ ਹਨ।

PunjabKesari

ਇਹ  ਵੀ ਪੜ੍ਹੋ : ਕੈਲੀਫ਼ੋਰਨੀਆ ’ਚ BF ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਸੁਜ਼ੈਨ, ਰਿਤਿਕ ਦੀ ਸਾਬਕਾ ਪਤਨੀ ਮਸਤੀ ਕਰਦੀ ਆਈ ਨਜ਼ਰ

ਇਸ ਦੇ ਨਾਲ ਤੁਹਾਨੂੰ ਦੱਸ ਦੇਈਏ ਕਿ ਰਣਬੀਰ ਕਪੂਰ ਹਾਲ ਹੀ ’ਚ ਆਪਣੇ ਪਿਤਾ ਰਿਸ਼ੀ ਨੂੰ ਯਾਦ ਕਰ ਰਹੇ ਹਨ। ਰਣਬੀਰ ਨੂੰ ਇਸ ਗੱਲ ਦਾ ਦੁਖ ਹੈ ਕਿ ਉਨ੍ਹਾਂ ਦੇ ਪਿਤਾ ਫ਼ਿਲਮ ਦੇਖਣ ਲਈ ਇਸ ਦੁਨੀਆ ’ਚ ਨਹੀਂ ਹਨ। ਪਿਤਾ ਨੂੰ ਯਾਦ ਕਰਦੇ ਹੋਏ ਰਣਬੀਰ ਕਪੂਰ ਨੇ ਇਸ ਨੂੰ ਲੈ ਕੇ ਗੱਲ ਕਹੀ ਹੈ।

PunjabKesari

ਰਣਬੀਰ ਨੇ ਕਿਹਾ ਹੈ ਕਿ ‘ਕਾਸ਼ ਮੇਰੇ ਪਿਤਾ ਇਸ ਫ਼ਿਲਮ ਨੂੰ ਦੇਖਣ ਲਈ ਜ਼ਿੰਦਾ ਹੁੰਦੇ। ਉਹ ਹਮੇਸ਼ਾ ਆਪਣੀ ਆਲੋਚਨਾ ਬਾਰੇ ਇਮਾਨਦਾਰ ਰਹੇ ਹਨ, ਜੇ ਉਨ੍ਹਾਂ ਨੂੰ ਕੋਈ ਚੀਜ਼ ਪਸੰਦ ਹੈ ਜਾਂ ਨਹੀਂ। ਖ਼ਾਸ ਕਰਕੇ ਮੇਰੇ ਕੰਮ ਨਾਲ। ਇਹ ਦੁਖ ਦੀ ਗੱਲ ਹੈ ਕਿ ਉਹ ਇਸ ਨੂੰ ਦੇਖਣ ਲਈ ਨਾਲ ਨਹੀਂ ਹਨ।’

ਇਹ  ਵੀ ਪੜ੍ਹੋ : ਪ੍ਰੇਮਿਕਾ ਨਾਲ ਛੁੱਟੀਆਂ ਮਨਾਉਣ ਗਏ ਅਰਜੁਨ ਕਪੂਰ, ਏਅਰਪੋਰਟ ’ਤੇ ਸ਼ਾਟ ਡਰੈੱਸ ’ਚ ਨਜ਼ਰ ਆਈ ਮਲਾਇਕਾ

ਦੱਸ ਦੇਈਏ ਕਿ ਰਣਬੀਰ ‘ਸ਼ਮਸ਼ੇਰਾ’ ਡਕੈਤ ਦੇ ਕਿਰਦਾਰ ’ਚ ਨਜ਼ਰ ਆਉਣਗੇ। ਫ਼ਿਲਮ ’ਚ ਸੰਜੇ ਦੱਤ ਇਕ ਅੰਗਰੇਜ਼ ਜਨਰਲ ਸਿਪਾਹੀ ਸ਼ੁੱਧ ਸਿੰਘ ਦੀ ਭੂਮਿਕਾ ’ਚ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਕਰਨ ਮਲਹੋਤਰਾ ਡਾਇਰੈਕਟ ਕਰ ਰਹੇ ਹਨ। ਇਹ ਫ਼ਿਲਮ 22 ਜੁਲਾਈ 2022 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।


Anuradha

Content Editor

Related News