‘ਐਨੀਮਲ’ ਫ਼ਿਲਮ ਨੇ ਬਾਕਸ ਆਫਿਸ ’ਤੇ ਲਿਆਂਦਾ ਕਮਾਈ ਦਾ ਹੜ੍ਹ, 13 ਦਿਨਾਂ ’ਚ ਪੁੱਜੀ 800 ਕਰੋੜ ਦੇ ਨੇੜੇ
Thursday, Dec 14, 2023 - 02:26 PM (IST)
ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਫ਼ਿਲਮ 'ਐਨੀਮਲ' ਦਾ ਬਾਕਸ ਆਫਿਸ 'ਤੇ ਧਮਾਲ ਜਾਰੀ ਹੈ। ਫ਼ਿਲਮ ਨੇ ਰਿਲੀਜ਼ ਦੇ 13 ਦਿਨ ਪੂਰੇ ਕਰ ਲਏ ਹਨ। ਇਸ ਨਾਲ 'ਐਨੀਮਲ' ਹੁਣ ਇਕ ਹੋਰ ਰਿਕਾਰਡ ਆਪਣੇ ਨਾਂ ਕਰਨ ਜਾ ਰਿਹਾ ਹੈ। ਇਹ ਫ਼ਿਲਮ ਦੁਨੀਆ ਭਰ 'ਚ 800 ਕਰੋੜ ਦੇ ਕਲੱਬ 'ਚ ਐਂਟਰੀ ਕਰਨ ਜਾ ਰਹੀ ਹੈ। ਇਹ ਫ਼ਿਲਮ ਇਕ ਤੋਂ ਬਾਅਦ ਇਕ ਸ਼ਾਨਦਾਰ ਕਮਾਈ ਕਰਦੇ ਹੋਏ ਕਈ ਫ਼ਿਲਮਾਂ ਦੇ ਰਿਕਾਰਡ ਤੋੜ ਰਹੀ ਹੈ। ਰਣਬੀਰ ਤੇ ਬੌਬੀ ਦਿਓਲ ਦੀ ਜ਼ਬਰਦਸਤ ਅਦਾਕਾਰੀ ਨੇ ਲੋਕਾਂ ਨੂੰ ਇੰਨਾ ਪ੍ਰਭਾਵਿਤ ਕੀਤਾ ਹੈ ਕਿ ਡੇਢ ਹਫ਼ਤਾ ਬੀਤ ਜਾਣ ਮਗਰੋਂ ਵੀ ਫ਼ਿਲਮ ਦਾ ਜਾਦੂ ਲੋਕਾਂ ਦੇ ਮਨਾਂ 'ਤੇ ਬਰਕਰਾਰ ਹੈ। 'ਐਨੀਮਲ' ਘਰੇਲੂ ਕਲੈਕਸ਼ਨ ਦੇ ਨਾਲ-ਨਾਲ ਦੁਨੀਆ ਭਰ 'ਚ ਕੁਲੈਕਸ਼ਨ 'ਚ ਵੀ ਅੱਗੇ ਹੈ।
'ਪੀਕੇ' ਦਾ 'ਐਨੀਮਲ' ਨੇ ਤੋੜਿਆ ਰਿਕਾਰਡ
ਦੱਸ ਦਈਏ ਕਿ 1 ਦਸੰਬਰ ਨੂੰ ਰਿਲੀਜ਼ ਹੋਈ ਸੰਦੀਪ ਰੈੱਡੀ ਵਾਂਗਾ ਦੁਆਰਾ ਨਿਰਦੇਸ਼ਤ ਫ਼ਿਲਮ 'ਐਨੀਮਲ' ਨੇ 116 ਕਰੋੜ ਰੁਪਏ ਦੀ ਗਲੋਬਲ ਓਪਨਿੰਗ ਕੀਤੀ ਹੈ। ਪਹਿਲੇ ਹੀ ਦਿਨ ਸੈਂਕੜਾ ਲਗਾਉਣ ਵਾਲੀ ਇਹ ਫ਼ਿਲਮ ਇੰਨੇ ਘੱਟ ਸਮੇਂ 'ਚ 800 ਕਰੋੜ ਦੀ ਕਮਾਈ ਦੇ ਕਰੀਬ ਪਹੁੰਚ ਗਈ ਹੈ। ਮੰਗਲਵਾਰ ਨੂੰ ਫ਼ਿਲਮ ਨੇ ਕਰੀਬ 20 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਦੀ ਰਫ਼ਤਾਰ ਧੀਮੀ ਹੋ ਗਈ ਹੈ ਪਰ 'ਐਨੀਮਲ' ਕੱਛੂਏ ਦੀ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ। ਫ਼ਿਲਮ ਦੇ ਅਧਿਕਾਰਤ ਅੰਕੜੇ ਸਾਹਮਣੇ ਆਏ ਹਨ। 'ਐਨੀਮਲ' ਫ਼ਿਲਮ ਨੇ 13 ਦਿਨਾਂ 'ਚ ਦੁਨੀਆ ਭਰ 'ਚ 772. 33 ਕਰੋੜ ਰੁਪਏ ਕਮਾ ਲਏ ਹਨ। ਇਸ ਦੇ ਨਾਲ ਹੀ ਫ਼ਿਲਮ ਨੇ ਆਮਿਰ ਖ਼ਾਨ ਦੀ ਫ਼ਿਲਮ 'ਪੀਕੇ' ਦਾ ਰਿਕਾਰਡ ਤੋੜ ਦਿੱਤਾ ਹੈ।
ਬੌਬੀ ਦਿਓਲ ਦੇ ਪੁਰਾਣੇ ਦਿਨ ਲਿਆਂਦੇ ਵਾਪਸ
'ਐਨੀਮਲ' ਫ਼ਿਲਮ ਨੂੰ ਬੌਬੀ ਦਿਓਲ ਦੀ ਜ਼ਬਰਦਸਤ ਵਾਪਸੀ ਕਿਹਾ ਜਾ ਰਿਹਾ ਹੈ। ਇਸ ਫ਼ਿਲਮ ਨੇ ਜਿੱਥੇ ਰਣਬੀਰ ਕਪੂਰ ਦੀ ਕਿਸਮਤ ਨੂੰ ਚਮਕਾਇਆ ਉੱਥੇ ਹੀ ਇਸ ਨੇ ਬੌਬੀ ਨੂੰ ਉਸ ਦੇ ਪੁਰਾਣੇ ਦਿਨ ਵੀ ਵਾਪਸ ਲਿਆਣ ਦਿੱਤੇ ਹਨ। ਬਿਨਾਂ ਕੋਈ ਡਾਇਲਾਗ ਬੋਲੇ, ਬੌਬੀ ਦਿਓਲ ਨੇ ਆਪਣੇ ਐਕਸਪ੍ਰੈਸ਼ਨ ਨਾਲ ਸ਼ੋਅ ਨੂੰ ਚੁਰਾਇਆ। ਇਸ ਤੋਂ ਇਲਾਵਾ ਤ੍ਰਿਪਤੀ ਡਿਮਰੀ ਦੀ ਅਦਾਕਾਰੀ ਅਤੇ ਰਸ਼ਮਿਕਾ ਮੰਡਾਨਾ ਦੀ ਅਦਾਕਾਰੀ ਨੂੰ ਵੀ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਹੈ।
ਭਾਰਤ ’ਚ ਨੋਟ ਛਾਪ ਰਹੀ ਐਨੀਮਲ
ਭਾਰਤ 'ਚ ਐਨੀਮਲ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਹ ਫ਼ਿਲਮ 500 ਕਰੋੜ ਦੇ ਕਲੱਬ ਵੱਲ ਵਧ ਰਹੀ ਹੈ। ਸੈਕਨਿਲਕ ਦੀ ਰਿਪੋਰਟ ਅਨੁਸਾਰ, ਫ਼ਿਲਮ ਨੇ ਆਪਣੀ ਰਿਲੀਜ਼ਿੰਗ ਦੇ 13 ਦਿਨਾਂ 'ਚ ਘਰੇਲੂ ਬਾਕਸ ਆਫਿਸ 'ਤੇ ਲਗਭਗ 467.84 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ‘ਫਾਈਟਰ’ ’ਚ ਦੀਪਿਕਾ ਦੇ ਕਿਸਿੰਗ ਤੇ ਬਿਕਨੀ ਸੀਨ ਨੂੰ ਦੇਖ ਭੜਕੇ ਲੋਕ, ਕਿਹਾ– ‘ਮਹਿਲਾ ਲੜਾਕਿਆਂ ਨੂੰ ਬਦਨਾਮ ਨਾ ਕਰੋ’
ਮਜ਼ਬੂਤ ਸਟਾਰ ਕਾਸਟ
'ਐਨੀਮਲ' ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਫ਼ਿਲਮ 'ਚ ਰਣਬੀਰ ਕਪੂਰ ਅਤੇ ਰਸ਼ਮਿਕਾ ਮੰਡਾਨਾ ਮੁੱਖ ਭੂਮਿਕਾਵਾਂ 'ਚ ਹਨ। ਇਨ੍ਹਾਂ ਤੋਂ ਇਲਾਵਾ ਅਨਿਲ ਕਪੂਰ, ਬੌਬੀ ਦਿਓਲ, ਤ੍ਰਿਪਤੀ ਡਿਮਰੀ, ਸੌਰਭ ਸਚਦੇਵ, ਪ੍ਰੇਮ ਚੋਪੜਾ ਅਤੇ ਸੁਰੇਸ਼ ਓਬਰਾਏ ਵੀ ਅਹਿਮ ਭੂਮਿਕਾਵਾਂ 'ਚ ਹਨ। 'ਐਨੀਮਲ' ਦਾ ਨਿਰਦੇਸ਼ਨ ਸੰਦੀਪ ਰੈਡੀ ਵੰਗਾ ਨੇ ਕੀਤਾ ਹੈ ਜੋ 'ਕਬੀਰ ਸਿੰਘ' ਅਤੇ 'ਅਰਜੁਨ ਰੈੱਡੀ' ਬਣਾਉਣ ਲਈ ਜਾਣੇ ਜਾਂਦੇ ਹਨ।
2023 ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਟਾਪ 10 ਭਾਰਤੀ ਫ਼ਿਲਮਾਂ–
- 1. ਜਵਾਨ– 1148 ਕਰੋੜ ਰੁਪਏ
- 2. ਪਠਾਨ– 1050 ਕਰੋੜ ਰੁਪਏ
- 3. ਐਨੀਮਲ– 737.98 ਕਰੋੜ ਰੁਪਏ
- 4. ਗਦਰ 2– 691.08 ਕਰੋੜ ਰੁਪਏ
- 5. ਲੀਓ– 605.50-620.50 ਕਰੋੜ ਰੁਪਏ
- 6. ਜੇਲਰ– 605-650 ਕਰੋੜ ਰੁਪਏ
- 7. ਟਾਈਗਰ 3– 465.42 ਕਰੋੜ ਰੁਪਏ
- 8. ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ– 355.61 ਕਰੋੜ ਰੁਪਏ
- 9. ਆਦਿਪੁਰਸ਼– 353-450 ਕਰੋੜ ਰੁਪਏ
- 10. ਪੋਨੀਯਨ ਸੈਲਵਨ 2– 350 ਕਰੋੜ ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।