ਵਿਆਹ ਦੀਆਂ ਖ਼ਬਰਾਂ ਵਿਚਾਲੇ ਬਾਂਦਰਾ ਵਾਲੇ ਘਰ 'ਵਾਸਤੂ' ਪਹੁੰਚੇ ਰਣਬੀਰ ਕਪੂਰ, ਦੇਖੋ ਤਸਵੀਰਾਂ

04/12/2022 11:22:42 AM

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਜੋੜੇ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਨੂੰ ਸਿਰਫ ਕੁਝ ਹੀ ਦਿਨ ਬਚੇ ਹਨ। ਬੀ-ਟਾਊਨ 'ਚ ਵੀ ਲੋਕ ਇਸ ਰਾਇਲ ਵੈਡਿੰਗ ਦੀ ਉਡੀਕ 'ਚ ਬੈਠੇ ਹਨ। ਆਲੀਆ ਅਤੇ ਰਣਬੀਰ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਚੱਲ ਰਹੀਆਂ ਹਨ। ਜਿਥੇ ਇਕ ਪਾਸੇ ਜੋੜਾ ਅਤੇ ਉਸ ਦਾ ਪਰਿਵਾਰ ਵਿਆਹ ਨੂੰ ਲੈ ਕੇ ਚੁੱਪੀ ਤੋੜੇ ਬੈਠਾ ਹੈ। ਉਧਰ ਦੂਜੇ ਪਾਸੇ ਆਰ.ਕੇ ਸਟੂਡੀਓ ਅਤੇ ਰਾਜ ਕਪੂਰ ਦੇ ਬੰਗਲਾ ਰੋਸ਼ਨੀ 'ਚ ਡੁੱਬ ਚੁੱਕਾ ਹੈ, ਜਿਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਜਿਵੇਂ ਕਿ ਕਪੂਰ ਪਰਿਵਾਰ ਨੇ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਕਥਿਤ ਵਿਆਹ ਦੀ ਖ਼ਬਰ ਦੀ ਪੁਸ਼ਟੀ ਕਰ ਦਿੱਤੀ ਹੈ। 

PunjabKesari
ਉਸ ਵਿਚਾਲੇ ਹੋਣ ਵਾਲੇ ਲਾੜੇ ਰਣਬੀਰ ਕਪੂਰ ਨੂੰ ਉਨ੍ਹਾਂ ਦੇ ਮੁੰਬਈ ਦੇ ਬਾਂਦਰਾ ਵਾਲੇ ਘਰ ਵਾਸਤੂ ਦੇ ਬਾਹਰ ਦੇਖਿਆ ਗਿਆ। ਇਸ ਦੌਰਾਨ ਰਣਬੀਰ ਬਲਿਊ ਰੰਗ ਦੀ ਸ਼ਰਟ-ਪੈਂਟ 'ਚ ਨਜ਼ਰ ਆਏ। ਉਨ੍ਹਾਂ ਨੇ ਇਕ ਕੈਪ ਅਤੇ ਮਾਸਕ ਨਾਲ ਲੁੱਕ ਨੂੰ ਪੂਰਾ ਕੀਤਾ ਸੀ। ਪੈਪਰਾਜੀ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੇ ਹੱਥ ਹਿਲਾਉਂਦੇ ਹੋਏ ਉਨ੍ਹਾਂ ਨੂੰ ਗ੍ਰੀਟ ਵੀ ਕੀਤਾ।

PunjabKesari
ਵਿਆਹ ਤੋਂ ਪਹਿਲੇ ਉਹ ਰਣਬੀਰ ਅਤੇ ਆਪਣੇ ਸਾਰੇ ਵਰਕ ਕਮਿਟਮੈਂਟਸ ਪੂਰੇ ਕਰ ਲੈਣਾ ਚਾਹੁੰਦੇ ਹਨ ਇਸ ਲਈ ਪਿਛਲੇ ਦਿਨੀਂ ਉਹ ਸ਼ਰਧਾ ਕਪੂਰ ਦੇ ਨਾਲ ਲਵ ਰੰਜਨ ਦੀ ਅਗਲੀ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। 

PunjabKesari
ਆਲੀਆ ਅਤੇ ਰਣਬੀਰ ਦੇ ਵਿਆਹ ਦੀ ਡੇਟ 'ਤੇ ਉਲਝਣ ਬਣੀ ਹੋਈ ਹੈ। ਜੀ ਹਾਂ ਕੁਝ ਰਿਪੋਰਟਸ ਮੁਤਾਬਕ ਇਹ ਜੋੜਾ 14 ਅਪ੍ਰੈਲ ਨੂੰ ਇਕ-ਦੂਜੇ ਨਾਲ ਵਿਆਹ ਕਰੇਗਾ, ਉਧਰ ਕੁਝ ਦਾ ਦਾਅਵਾ 17 ਅਪ੍ਰੈਲ ਨੂੰ ਹੈ। ਹਾਲਾਂਕਿ ਇਕ ਇੰਗਲਿਸ਼ ਵੈੱਬਸਾਈਟ ਨੇ ਸਭ ਤੋਂ ਪਹਿਲੇ ਇਹ ਖੁਲਾਸਾ ਕੀਤਾ ਸੀ ਕਿ ਜੋੜਾ 15 ਅਪ੍ਰੈਲ ਨੂੰ ਵਿਆਹ ਦੇ ਬੰਧਨ 'ਚ ਬੱਝ ਜਾਵੇਗਾ।

PunjabKesari


 


Aarti dhillon

Content Editor

Related News