ਰਣਬੀਰ ਕਪੂਰ ਦੇ ਕਸ਼ਮੀਰੀ ਹਮਸ਼ਕਲ ਦੀ ਮੌਤ, ਰਿਸ਼ੀ ਕਪੂਰ ਵੀ ਵੇਖ ਹੋ ਗਏ ਸਨ ਹੈਰਾਨ
Saturday, Jul 18, 2020 - 10:07 AM (IST)

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਤਰ੍ਹਾਂ ਦਿਖਾਈ ਦੇਣ ਵਾਲੇ ਮਾਡਲ ਜੁਨੈਦ ਸ਼ਾਹ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ, ਉਸ ਦੀ ਮੌਤ ਸ਼੍ਰੀਨਗਰ ਦੇ ਇਲਾਹੀ ਬਾਗ 'ਚ ਦਿਲ ਦੇ ਦੌਰੇ ਕਰਕੇ ਹੋਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਜੁਨੈਦ ਨੂੰ ਦਿਲ ਦਾ ਦੌਰਾ ਪਿਆ, ਉਸ ਸਮੇਂ ਉਹ ਆਪਣੇ ਘਰ 'ਚ ਸਨ। ਕਸ਼ਮੀਰੀ ਪੱਤਰਕਾਰ ਯੂਸਫ ਜਮੀਲ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਪੁਸ਼ਟੀ ਕੀਤੀ। ਯੂਸਫ਼ ਨੇ ਟਵੀਟ ਕਰਕੇ ਲਿਖਿਆ ਕਿ ਸਾਡੇ ਗੁਆਂਢੀ ਨਿਸਾਰ ਅਹਿਮਦ ਸ਼ਾਹ ਦਾ ਬੇਟਾ ਜੁਨੈਦ ਸ਼ਾਹ ਇਸ ਦੁਨੀਆ ਤੋਂ ਚਲਿਆ ਗਿਆ।
ਦੱਸ ਦੇਈਏ ਕਿ ਜੁਨੈਦ, ਰਣਬੀਰ ਕਪੂਰ ਦਾ ਹਮਸ਼ਕਲ ਸੀ, ਜਿਸ ਕਰਕੇ ਉਹ ਕਾਫ਼ੀ ਮਸ਼ਹੂਰ ਸਨ ਅਤੇ ਮਾਡਲਿੰਗ ਕਰਦੇ ਸਨ। ਉਸ ਦੀ ਫੈਨ ਫਾਲੋਇੰਗ ਕਾਫੀ ਜ਼ਬਰਦਸਤ ਸੀ। ਜੁਨੈਦ ਦਾ ਚਿਹਰਾ, ਕੱਦ, ਵਾਲ ਬਿਲਕੁਲ ਰਣਬੀਰ ਕਪੂਰ ਵਰਗੇ ਲੱਗਦੇ ਸਨ। ਜਦੋਂ ਜੁਨੈਦ ਦੀ ਤਸਵੀਰ ਵਾਇਰਲ ਹੋਈ ਤਾਂ ਰਿਸ਼ੀ ਕਪੂਰ ਵੀ ਹੈਰਾਨ ਰਹਿ ਗਏ। ਉਨ੍ਹਾਂ ਨੇ ਇੱਕ ਤਸਵੀਰ ਟਵੀਟ ਵੀ ਕੀਤੀ ਸੀ।
ਕਿਹਾ ਜਾਂਦਾ ਹੈ ਕਿ ਜਦੋਂ ਜੁਨੈਦ ਸ਼ਾਹ ਬਾਜ਼ਾਰ ਜਾਂਦਾ ਸੀ, ਤਾਂ ਕੁੜੀਆਂ ਉਸ ਨੂੰ ਜੱਫੀ ਪਾਉਂਦੀਆਂ ਸੀ ਅਤੇ ਉਸ ਨਾਲ ਤਸਵੀਰਾਂ ਖਿੱਚਦੀਆਂ ਸਨ। ਜੁਨੈਦ ਮਾਡਲਿੰਗ ਕਰ ਰਿਹਾ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਉਹ ਅਨੁਪਮ ਖੇਰ ਦੇ ਐਕਟਿੰਗ ਸਕੂਲ ਵੀ ਗਿਆ ਸੀ। ਉਸ ਨੂੰ ਦਿਲ ਦੀ ਕੋਈ ਗੰਭੀਰ ਸਮੱਸਿਆ ਨਹੀਂ ਸੀ।