ਪੁੱਤਰ ਰਣਬੀਰ ਨੂੰ ਲਾੜਾ ਬਣਿਆ ਦੇਖ ਭਾਵੁਕ ਹੋਈ ਮਾਂ ਨੀਤੂ, ਪਤੀ ਰਿਸ਼ੀ ਨੂੰ ਲੈ ਕੇ ਆਖੀ ਇਹ ਗੱਲ
Friday, Apr 15, 2022 - 02:10 PM (IST)
ਮੁੰਬਈ- ਬਾਲੀਵੁੱਡ ਅਦਾਕਾਰਾ ਨੀਤੂ ਕਪੂਰ ਇਸ ਸਮੇਂ ਸੱਤਵੇਂ ਅਸਮਾਨ 'ਤੇ ਹੈ। ਹੋਵੇ ਵੀ ਕਿਉਂ ਨਾ ਉਨ੍ਹਾਂ ਦਾ ਲਾਡਲਾ ਰਣਬੀਰ ਕਪੂਰ ਲਾੜਾ ਜੋ ਬਣ ਗਿਆ ਹੈ। ਰਣਬੀਰ ਨੇ 14 ਅਪ੍ਰੈਲ ਨੂੰ ਆਲੀਆ ਭੱਟ ਨਾਲ ਵਿਆਹ ਕਰਵਾਇਆ। ਪੁੱਤਰ ਦੇ ਸਿਰ 'ਤੇ ਸਿਹਰਾ ਸਜਿਆ ਦੇਖ ਨੀਤੂ ਕਪੂਰ ਖੁਸ਼ ਤਾਂ ਸੀ ਪਰ ਉਨ੍ਹਾਂ ਦੇ ਦਿਲ 'ਚ ਗਮ ਵੀ ਸੀ।
ਦਰਅਸਲ ਨੀਤੂ ਦੇ ਪਤੀ ਅਤੇ ਸਵ. ਪਤੀ ਰਿਸ਼ੀ ਕਪੂਰ ਆਪਣੇ ਲਾਡਲੇ ਨੂੰ ਘੋੜੀ ਚੜਦਾ ਦੇਖਣਾ ਚਾਹੁੰਦੇ ਸਨ। ਅਜਿਹੇ 'ਚ ਜਦੋਂ ਰਣਬੀਰ ਲਾੜਾ ਬਣਿਆ ਤਾਂ ਨੀਤੂ ਕਾਫੀ ਭਾਵੁਕ ਹੋਈ। ਉਨ੍ਹਾਂ ਨੇ ਰਿਸ਼ੀ ਕਪੂਰ ਨੂੰ ਯਾਦ ਕਰਦੇ ਹੋਏ ਇਕ ਹੋਰ ਤਸਵੀਰ ਸਾਂਝੀ ਕੀਤੀ ਹੈ।
ਤਸਵੀਰ 'ਚ ਨੀਤੂ ਆਪਣੇ ਪੁੱਤਰ ਦੇ ਨਾਲ ਖੜੀ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ-'ਇਹ ਫੋਟੋ ਕਪੂਰ ਸਾਹਿਬ (ਰਿਸ਼ੀ ਕਪੂਰ) ਨੂੰ ਸਮਰਪਿਤ ਹੈ...ਅੱਜ ਤੁਹਾਡੀ ਇੱਛਾ ਪੂਰੀ ਹੋ ਗਈ ਹੈ'।
ਵਿਆਹ ਦੇ ਇਕ ਦਿਨ ਪਹਿਲੇ ਮਹਿੰਦੀ ਸੈਰੇਮਨੀ ਦੇ ਦੌਰਾਨ ਵੀ ਨੀਤੂ ਕਪੂਰ ਕਾਫੀ ਭਾਵੁਕ ਹੋ ਗਈ ਸੀ। ਮੌਕਾ ਵੀ ਅਜਿਹਾ ਸੀ। ਜਿਗਰ ਦੇ ਟੁੱਕੜੇ ਰਣਬੀਰ ਦੀ ਮਹਿੰਦੀ ਉਸ ਦਿਨ ਸੀ ਜਦੋਂ 43 ਸਾਲ ਪਹਿਲੇ ਉਸੇ ਤਾਰੀਕ ਨੂੰ ਨੀਤੂ ਕਪੂਰ ਅਤੇ ਰਿਸ਼ੀ ਕਪੂਰ ਦੇ ਨਾਲ ਮੰਗਣੀ ਹੋਈ ਸੀ।
ਇਕ ਪਾਸੇ ਮਹਿੰਦੀ ਦਾ ਪ੍ਰੋਗਰਾਮ ਸੀ ਅਤੇ ਦੂਜੇ ਪਾਸੇ ਨੀਤੂ ਭਾਵੁਕ ਸੀ। ਉਨ੍ਹਾਂ ਨੇ ਕਿਸੇ ਤਰ੍ਹਾਂ ਆਪਣੀਆਂ ਅੱਖਾਂ ਦੇ ਹੰਝੂ ਰੋਕੇ। ਪੁੱਤਰ ਰਣਬੀਰ ਅਤੇ ਹੋਣ ਵਾਲੀ ਨੂੰਹ ਆਲੀਆ ਨੂੰ ਮਹਿੰਦੀ ਲਗਾਉਣ ਤੋਂ ਬਾਅਦ ਨੀਤੂ ਨੇ ਆਪਣੇ ਹੱਥਾਂ 'ਤੇ ਵੀ ਮਹਿੰਦੀ ਲਗਵਾਈ। ਇਸ ਮਹਿੰਦੀ 'ਚ ਨੀਤੂ ਕਪੂਰ ਨੇ ਸਵ.ਪਤੀ ਰਿਸ਼ੀ ਕਪੂਰ ਦਾ ਨਾਂ ਲਿਖਵਾਇਆ।