‘ਬ੍ਰਹਮਾਸਤਰ’ ਦੀ ਪ੍ਰਮੋਸ਼ਨ ਲਈ ਵਿਸ਼ਾਖਾਪਟਨਮ ਪਹੁੰਚੇ ਰਣਬੀਰ, ਪ੍ਰਸ਼ੰਸਕਾਂ ਨੇ ਕੀਤਾ ਸਵਾਗਤ

Tuesday, May 31, 2022 - 05:48 PM (IST)

‘ਬ੍ਰਹਮਾਸਤਰ’ ਦੀ ਪ੍ਰਮੋਸ਼ਨ ਲਈ ਵਿਸ਼ਾਖਾਪਟਨਮ ਪਹੁੰਚੇ ਰਣਬੀਰ, ਪ੍ਰਸ਼ੰਸਕਾਂ ਨੇ ਕੀਤਾ ਸਵਾਗਤ

ਮੁੰਬਈ: ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਜਲਦ ਹੀ ਫ਼ਿਲਮ ‘ਬ੍ਰਹਮਾਸਤਰ’ ’ਚ ਨਜ਼ਰ ਆਉਣ ਵਾਲੇ ਹਨ। ਰਣਬੀਰ ਅਤੇ ਆਲੀਆ ਤੋਂ ਇਲਾਵਾ ਫ਼ਿਲਮ ’ਚ ਮੌਨੀ ਰਾਏ ਅਤੇ ਅਮਿਤਾਭ ਬੱਚਨ ਵੀ ਅਹਿਮ ਭੂਮਿਕਾਵਾਂ ’ਚ ਹਨ। ਹਾਲ ਹੀ ’ਚ ਰਣਬੀਰ ‘ਬ੍ਰਹਮਾਸਤਰ’ ਦੇ ਪ੍ਰਮੋਸ਼ਨ ਲਈ ਵਿਸ਼ਾਖਾਪਟਨਮ ਪਹੁੰਚੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। 

PunjabKesari

ਇਹ ਵੀ ਪੜ੍ਹੋ: ਦਿਲ ਦਹਿਲਾਉਣ ਵਾਲੀਆਂ ਤਸਵੀਰਾਂ: ਸਿੱਧੂ ਮੂਸੇਵਾਲਾ ਦੇ ਮ੍ਰਿਤਕ ਦੇਹ ਨੂੰ ਲਗਾਤਾਰ ਦੇਖਦੇ ਰਹੇ ਮਾਪੇ

ਇੰਨੇ ਸ਼ਾਨਦਾਰ ਰਿਸੈਪਸ਼ਨ ਨੂੰ ਦੇਖ ਕੇ ਰਣਬੀਰ ਵੀ ਹੈਰਾਨ ਰਹਿ ਗਿਆ ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਅਤੇ ਵੀਡੀਓ ’ਚ ਰਣਬੀਰ ਸਫ਼ੇਦ ਕੁੜਤੇ ਪਜਾਮੇ ’ਚ ਨਜ਼ਰ ਆ ਰਿਹਾ ਹੈ।ਅਦਾਕਾਰ ਜਿਵੇਂ ਹੀ ਏਅਰਪੋਰਟ ਤੋਂ ਬਾਹਰ ਨਿਕਲੇ ਉਨ੍ਹਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਰਣਬੀਰ ਦੇ ਨਾਲ ਡੈਇਰੈਕਟਰ ਅਯਾਨ ਮੁਖਰਜੀ ਅਤੇ ਐੱਸ.ਐੱਸ ਰਾਜਮੌਲੀ ਵੀ ਦਿਖਾਈ ਦੇ ਰਹੇ ਹਨ।

ਇਸ ਸ਼ਾਨਦਾਰ ਸਵਾਗਤ ਨੂੰ ਦੇਖ ਕੇ ਰਣਬੀਰ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਇਸ ਤੋਂ ਬਾਅਦ ਅਯਾਨ ਮੁਖਰਜੀ, ਰਣਬੀਰ ਅਤੇ ਰਾਜਮੌਲੀ ਓਪਨ ਕਾਰ ’ਚ ਸਵਾਰ ਹੋ ਗਏ ਅਤੇ ਸ਼ਹਿਰ ਘੁੰਮਦੇ ਨਜ਼ਰ ਆਏ। ਇਸ ਸਮੇਂ ਬਹੁਤ ਸਾਰੇ ਪ੍ਰਸ਼ੰਸਕ ਉਨ੍ਹਾਂ ਦੇ ਨਾਲ ਹਨ। ਇਸ ਰੋਡ ਸ਼ੋਅ ਦੇ ਸਮੇਂ ਰਣਬੀਰ ਨੂੰ ਕ੍ਰੇਨ ਨਾਲ ਇਕ ਵਿਸ਼ਾਲ ਫੁੱਲਾਂ ਦੀ ਮਾਲਾ ਪਹਿਨਾਈ। 

ਇਹ ਵੀ ਪੜ੍ਹੋ: ਆਖ਼ਰੀ ਵਾਰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੰਮਿਆ ਮੱਥਾ ਅਤੇ ਮੁੱਛਾਂ ਨੂੰ ਸਵਾਰਿਆ (ਵੀਡੀਓ)

ਅਦਾਕਾਰ ਨੇ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਪ੍ਰਸ਼ੰਸਕ ਇਹ ਤਸਵੀਰਾਂ ਅਤੇ ਵੀਡੀਓ ਨੂੰ ਬੇਹੱਦ ਪਸੰਦ ਕਰ ਰਹੇ ਹਨ। ਦੱਸ ਦੇਈਏ ਰਣਬੀਰ ਅਤੇ ਆਲੀਆ ਪਹਿਲੀ ਵਾਰ ਪਰਦੇ ਦੇ ਇਕੱਠੇ ਨਜ਼ਰ ਆਉਣਗੇ।ਪ੍ਰਸ਼ੰਸਕ ਇਸ ਜੋੜੀ ਨੂੰ ਬੇਹੱਦ ਪਸੰਦ ਕਰਦੇ ਹਨ ਅਤੇ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ‘ਬ੍ਰਹਮਾਸਤਰ’ 9 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

PunjabKesari


author

Anuradha

Content Editor

Related News