ਰੋਮਾਂਸ ਅਤੇ ਕਾਮੇਡੀ ਦਾ ਓਵਰਡੋਜ਼ ਹੈ ਰਣਬੀਰ ਅਤੇ ਸ਼ਰਧਾ ਦੀ ਫ਼ਿਲਮ ‘ਤੂੰ ਝੂਠੀ ਮੈਂ ਮੱਕਾਰ’

03/06/2023 5:53:59 PM

ਕਿਹਾ ਜਾਂਦਾ ਹੈ ਕਿ ਪਿਆਰ ਸਿਰਫ਼ ਇਕ ਵਾਰ ਹੀ ਹੁੰਦਾ ਹੈ ਪਰ ਰਣਬੀਰ ਕਪੂਰ ਨੇ ਇਸ ਦੀ ਡੈਫੀਨੇਸ਼ਨ ਹੀ ਬਦਲ ਦਿੱਤੀ ਹੈ। ਫ਼ਿਲਮ ‘ਤੂੰ ਝੂਠੀ ਮੈਂ ਮੱਕਾਰ’ ’ਚ ਉਹ ਇਸ ਗੱਲ ਨੂੰ ਸਾਬਿਤ ਕਰਦੇ ਵੀ ਨਜ਼ਰ ਆਉਣਗੇ। ਡਾਇਰੈਕਟਰ ਲਵ ਰੰਜਨ ‘ਤੂੰ ਝੂਠੀ ਮੈਂ ਮੱਕਾਰ’ ਦੇ ਨਾਲ ਇਕ ਬਿਲਕੁਲ ਹੀ ਵੱਖਰੀ ਸਟੋਰੀ ਦੇ ਨਾਲ ਆਡੀਅੰਸ ਨੂੰ ਇੰਟਰਟੇਨ ਕਰਨ ਲਈ ਹਾਜ਼ਰ ਹਨ। ਫ਼ਿਲਮ ’ਚ ਸ਼ਰਧਾ ਕਪੂਰ ਝੂਠੀ ਅਤੇ ਰਣਬੀਰ ਕਪੂਰ ਮੱਕਾਰ ਆਸ਼ਿਕ ਦੇ ਕਿਰਦਾਰ ’ਚ ਨਜ਼ਰ ਆਉਣਗੇ। ਫ਼ਿਲਮ ਦੇ ਟ੍ਰੇਲਰ ਨੇ ਧੂਮ ਮਚਾ ਦਿੱਤੀ ਹੈ, ਜਿਸ ਨੂੰ ਕਾਫ਼ੀ ਪਾਜ਼ੇਟਿਵ ਰਿਸਪਾਂਸ ਮਿਲ ਰਿਹਾ ਹੈ।

ਇਸ ਨਵੀਂ ਆਨਸਕ੍ਰੀਨ ਜੋੜੀ ਦੀ ਕੈਮਿਸਟਰੀ ਦਰਸ਼ਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ। ਇਹ ਫ਼ਿਲਮ 8 ਮਾਰਚ, 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਇਸ ਖਾਸ ਮੌਕੇ ’ਤੇ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

ਰਣਬੀਰ ਕਪੂਰ :-

ਇਸ ਫ਼ਿਲਮ ’ਚ ਆਪਣੇ ਕੈਰੇਕਟਰ ਲਈ ਤੁਸੀਂ ਕਿੰਨੀ ਮਿਹਨਤ ਕੀਤੀ?
ਹਰ ਫ਼ਿਲਮ ਨੂੰ ਕਰਨ ਦੇ ਤੌਰ ਤਰੀਕੇ ਵੱਖ-ਵੱਖ ਹੁੰਦੇ ਹਨ, ਜਿਵੇਂ ਜਦੋਂ ਮੈਂ ਸੰਜੂ ਕਰ ਰਿਹਾ ਸੀ ਤਾਂ ਉਸ ਦੇ ਤੌਰ ਤਰੀਕੇ ਬਹੁਤ ਇੰਟੈਂਸ ਸਨ ਕਿਉਂਕਿ ਮੈਨੂੰ ਇਕ ਰੀਅਲ ਲਾਈਫ਼ ਕੈਰੇਕਟਰ ਨਿਭਾਉਣਾ ਸੀ, ਸਿਰਫ਼ ਫਿਜ਼ੀਕਲੀ ਹੀ ਨਹੀਂ, ਇਮੋਸ਼ਨਲੀ ਵੀ। ਉੱਥੇ ਹੀ ਮੈਂ ਸ਼ੁਰੂ ਤੋਂ ਹੀ ਇਕ ਚੀਜ਼ ਫਾਲੋਅ ਕਰਦਾ ਹਾਂ ਕਿ ਮੈਂ ਜਿਸ ਵੀ ਡਾਇਰੈਕਟਰ ਨਾਲ ਫ਼ਿਲਮ ਕਰਨ ਜਾ ਰਿਹਾ ਹੁੰਦਾ ਹਾਂ, ਉਨ੍ਹਾਂ ਨਾਲ ਕੁਝ ਟਾਈਮ ਸਪੈਂਡ ਕਰਦਾ ਹਾਂ।

ਜਿਸ ਨਾਲ ਡਾਇਰੈਕਟਰ ਮੇਰੇ ਨਾਲ ਅਤੇ ਮੈਂ ਉਨ੍ਹਾਂ ਨਾਲ ਪਿਆਰ ਕਰਨ ਲੱਗਾਂ ਅਤੇ ਸਾਡੇ ’ਚ ਇਕ ਭਰੋਸੇ ਦਾ ਰਿਸ਼ਤਾ ਬਣ ਸਕੇ। ਇਸ ਫ਼ਿਲਮ ਦੀ ਇਕ ਗੱਲ ਹੋਰ ਹੈ ਕਿ ਇਸ ’ਚ ਤੁਸੀਂ ਕਿਸੇ ਵੀ ਕੈਰੇਕਟਰ ਦੇ ਪਿੱਛੇ ਲੁਕ ਨਹੀਂ ਸਕਦੇ ਹੋ, ਤੁਹਾਨੂੰ ਆਪਣਾ ਚਾਰਮ ਪਰਦੇ ’ਤੇ ਲਿਆਉਣਾ ਹੁੰਦਾ ਹੈ ਅਤੇ ਕਿਉਂਕਿ ਮੈਂ ਇੰਨੀਆਂ ਸਾਰੀ ਫ਼ਿਲਮਾਂ ਕੀਤੀਆਂ ਹਨ ਤਾਂ ਚਾਰਮ ਦੀ ਵੀ ਇਕ ਐਕਸਪਾਇਰੀ ਡੇਟ ਹੁੰਦੀ ਹੈ। ਕੋਸ਼ਿਸ਼ ਤਾਂ ਕੀਤੀ ਹੈ ਕਿ ਸਭ ਕੁੱਝ ਚੰਗੀ ਤਰ੍ਹਾਂ ਹੋ ਸਕੇ ਪਰ ਮੈਂ ਹੁਣ ਤੱਕ ਆਪਣੇ ਕਰੀਅਰ ’ਚ ਜਿੰਨੀਆਂ ਵੀ ਫ਼ਿਲਮਾਂ ਕੀਤੀਆਂ ਹਨ, ਉਨ੍ਹਾਂ ’ਚੋਂ ਇਸ ਫ਼ਿਲਮ ਦੀ ਕਹਾਣੀ ਸਭ ਤੋਂ ਵੱਖਰੀ ਹੈ।

ਤੁਸੀਂ ਕਿਹੜੇ ਐਕਟਰਸ ਦੀ ਲਵ ਸਟੋਰੀਜ਼ ਵੇਖ ਕੇ ਇੰਸਪੀਰੇਸ਼ਨ ਲੈਂਦੇ ਹੋ?
ਮੇਰੇ ਹਿਸਾਬ ਨਾਲ ਤਿੰਨੇ ਖਾਨ ਦੀਆਂ ਫ਼ਿਲਮਾਂ ਮੇਰੇ ਲਈ ਇੰਸਪੀਰੇਸ਼ਨਲ ਰਹੀਆਂ ਹਨ, ਇਸ ਨਾਲ ਮੇਰੇ ਪਿਤਾ ਜੀ ਦੀਆਂ ਫ਼ਿਲਮਾਂ ਜਿਵੇਂ ਚਾਂਦਨੀ, ਕਰਜ਼ ਹੋਰ ਵੀ ਬਹੁਤ ਸਾਰੀਆਂ ਫ਼ਿਲਮਾਂ ਹਨ, ਜਿਨ੍ਹਾਂ ਦਾ ਮੈਂ ਫ਼ੈਨ ਰਿਹਾ ਹਾਂ। ਇੰਸਪੀਰੇਸ਼ਨ ਤਾਂ ਇਹ ਸਾਰੇ ਐਕਟਰਜ਼ ਹਨ, ਜਿਨ੍ਹਾਂ ਨੇ ਆਪਣੇ ਪਿੱਛੇ ਇੰਨਾ ਚੰਗਾ ਕੰਮ ਛੱਡਿਆ ਹੈ, ਦੇਖਣ ਦੇ ਲਈ। ਮੇਰੀ ਫੈਮਿਲੀ ’ਚ ਹੀ ਇੰਨੇ ਲੋਕ ਸ਼ਾਮਲ ਹਨ- ਜਿਵੇਂ ਰਾਜ ਕਪੂਰ, ਸ਼ਸ਼ੀ ਕਪੂਰ, ਮੇਰੀ ਮਾਤਾ, ਡੱਬੂ ਅੰਕਲ, ਬਬੀਤਾ ਆਂਟੀ, ਮੇਰੀ ਕਜ਼ਨ ਕਰੀਨਾ, ਕਰਿਸ਼ਮਾ ਇਹ ਸਾਰੇ ਬੇਸ਼ੱਕ ਇਕ ਪਰਿਵਾਰ ਤੋਂ ਹਨ ਪਰ ਸਾਰਿਆਂ ਨੇ ਵੱਖ-ਵੱਖ ਕੰਮ ਕੀਤਾ ਹੈ।

ਫ਼ਿਲਮ ਵਿਚ ਇਕ ਡਾਈਲਾਗ ਹੈ ਕਿ ਕੋਈ ਲੜਕੀ ਜੇਕਰ ਤੁਹਾਨੂੰ ਹਾਏ ਬੋਲਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਤੁਹਾਡੇ ’ਤੇ ਲਾਈਨ ਮਾਰ ਰਹੀ ਹੈ... ਰੀਅਲ ਲਾਈਫ਼ ’ਚ ਜੇਕਰ ਕੋਈ ਲੜਕੀ ਤੁਹਾਡੇ ’ਤੇ ਲਾਈਨ ਮਾਰੇ ਤਾਂ ਤੁਹਾਨੂੰ ਪਤਾ ਚੱਲ ਜਾਂਦਾ ਹੈ?
ਲੋਕਾਂ ਨੂੰ ਲੱਗਦਾ ਹੈ ਕਿ ਮੈਂ ਬਹੁਤ ਕਾਨਫੀਡੈਂਟ ਪਰਸਨ ਹਾਂ ਪਰ ਰੀਅਲ ਲਾਈਫ਼ ’ਚ ਮੈਂ ਬਹੁਤ ਸ਼ਰਮੀਲਾ ਹਾਂ। ਸਕੂਲ ’ਚ ਵੀ ਜਦੋਂ ਤੱਕ ਮੈਨੂੰ ਪਤਾ ਨਹੀਂ ਚੱਲਦਾ ਸੀ ਕਿ ਉਹ ਲੜਕੀ ਮੇਰੇ ’ਚ ਇੰਟਰਸਟਿਡ ਹੈ, ਉਦੋਂ ਤੱਕ ਮੈਂ ਉਸ ਵੱਲ ਵੇਖਦਾ ਵੀ ਨਹੀਂ ਸੀ।

ਇਹ ਤਾਂ ਖੁਦ ਹੀ ਪਤਾ ਲੱਗ ਜਾਂਦਾ ਹੈ ਕਿ ਕੋਈ ਤੁਹਾਨੂੰ ਲੈ ਕੇ ਕੀ ਫ਼ੀਲ ਕਰਦਾ ਹੈ ਕਿਉਂਕਿ ਉਹ ਜਿਸ ਤਰ੍ਹਾਂ ਤੁਹਾਨੂੰ ਵੇਖਦਾ ਹੈ, ਜਦੋਂ ਤੁਸੀ ਗੱਲ ਕਰੋ ਤਾਂ ਤੁਹਾਨੂੰ ਕਿਤੇ ਨਾ ਕਿਤੇ ਇਸ ਬਾਰੇ ਪਤਾ ਲੱਗ ਜਾਂਦਾ ਹੈ।

ਕੀ ਤੁਸੀਂ ਆਲੀਆ ਦੇ ਫ਼ੋਨ ’ਤੇ ਇੰਸਟਾਗ੍ਰਾਮ ਦੀ ਰੀਲ ਸਕਰੋਲ ਕਰਦੇ ਹੋ, ਤੁਹਾਨੂੰ ਪਤਾ ਹੁੰਦਾ ਕਿ ਸੋਸ਼ਲ ਮੀਡੀਆ ’ਤੇ ਕੀ ਟ੍ਰੈਂਡਿੰਗ ਹੈ?
ਮੈਂ ਆਫੀਸ਼ੀਅਲੀ ਸੋਸ਼ਲ ਮੀਡੀਆ ’ਤੇ ਨਹੀਂ ਹਾਂ ਪਰ ਮੇਰਾ ਖੁਦ ਦਾ ਇਕ ਅਕਾਊਂਟ ਹੈ, ਜਿੱਥੇ ਮੈਂ ਲੋਕਾਂ ਨੂੰ ਫਾਲੋ ਕਰਦਾ ਹਾਂ, ਪਰ ਮੈਂ ਉਸ ’ਤੇ ਕਦੇ ਪੋਸਟ ਆਦਿ ਨਹੀਂ ਕਰਦਾ। ਮੈਨੂੰ ਸਭ ਕੁੱਝ ਪਤਾ ਹੁੰਦਾ ਹੈ ਕਿ ਦੁਨੀਆ ’ਚ ਕੀ ਚੱਲ ਰਿਹਾ ਹੈ।

ਫਾਦਰਹੁੱਡ ਕੀ ਬਦਲਾਅ ਲੈ ਕੇ ਆਇਆ ਹੈ?
ਇਹ ਇਕ ਵੱਖਰੀ ਫੀਲਿੰਗ ਹੈ, ਜੋ ਅਸੀਂ ਦੋਵੇਂ ਮਹਿਸੂਸ ਕਰ ਰਹੇ ਹਾਂ। ਜਿਵੇਂ ਰਾਹਾ ਸਾਡੇ ’ਚ ਸੌਂ ਰਹੀ ਹੁੰਦੀ ਅਤੇ ਉਸ ਦੀ ਥੋੜ੍ਹੀ ਜਿਹੀ ਅਾਵਾਜ਼ ਵੀ ਸੁਣਾਈ ਦਿੰਦੀ ਹੈ ਤਾਂ ਅਸੀਂ ਦੋਵੇਂ ਉੱਠ ਜਾਂਦੇ ਹਾਂ।

ਤੁਸੀਂ ਆਪਣਾ ਕਰੀਅਰ ਗ੍ਰਾਫ਼ ਕਿਸ ਤਰੀਕੇ ਨਾਲ ਅੱਗੇ ਵਧਾਉਣਾ ਚਾਹੁੰਦੇ ਹੋ?
ਮੈਂ ਫ਼ਿਲਮ ਡਾਇਰੈਕਟ ਕਰਨਾ ਚਾਹੁੰਦਾ ਹਾਂ। ਮੇਰਾ ਸ਼ੁਰੂ ਤੋਂ ਹੀ ਇਕ ਐਂਬੀਸ਼ਨ ਸੀ ਕਿ ਮੈਨੂੰ ਫ਼ਿਲਮ ਡਾਇਰੈਕਟ ਕਰਨੀ ਹੈ ਪਰ ਅਜੇ ਤੱਕ ਮੇਰੇ ਅੰਦਰ ਇੰਨਾ ਕਾਨਫੀਡੈਂਸ ਨਹੀਂ ਸੀ ਕਿ ਮੈਂ ਚੰਗੀ ਫ਼ਿਲਮ ਬਣਾ ਪਾਵਾਂਗਾ। ਮੇਰੇ ਕੋਲ ਆਈਡੀਆਜ਼ ਸਨ ਪਰ ਮੈਂ ਇਕ ਚੰਗਾ ਰਾਈਟਰ ਨਹੀਂ ਹਾਂ, ਜੋ ਮੈਂ ਜਾਣਦਾ ਹਾਂ। ਮੈਂ ਇਸ ਚੀਜ਼ ਨੂੰ ਲੈ ਕੇ ਬਹੁਤ ਸ਼ਰਮੀਲਾ ਹਾਂ ਕਿ ਕਿਸੇ ਦੇ ਨਾਲ ਆਪਣਾ ਆਈਡੀਆ ਸ਼ੇਅਰ ਕਰ ਸਕਾਂ।

ਝੂਠੇ ਅਤੇ ਮੱਕਾਰ ਲੋਕਾਂ ਨੂੰ ਤੁਸੀ ਕਿੰਨਾ ਜਲਦੀ ਪਛਾਣ ਲੈਂਦੇ ਹੋ?
ਮੈਨੂੰ ਲੱਗਦਾ ਹੈ ਕਿ ਮੱਕਾਰੀ ਸਮਝ ’ਚ ਨਹੀਂ ਆਉਂਦੀ ਹੈ ਪਰ ਝੂਠ ਪਕੜ ’ਚ ਆ ਜਾਂਦਾ ਹੈ, ਖਾਸ ਕਰ ਕੇ ਉਨ੍ਹਾਂ ਲੋਕਾਂ ਦਾ ਜਿਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਉੱਥੇ ਹੀ ਬਹੁਤ ਘੱਟ ਲੋਕ ਅਜਿਹੇ ਹੁੰਦੇ ਹੋ, ਜੋ ਬਹੁਤ ਚੰਗਾ ਝੂਠ ਬੋਲਦੇ ਹਨ.. ਹੱਸਦੇ ਹੋਏ ਮੈਂ ਬਹੁਤ ਚੰਗਾ ਝੂਠ ਬੋਲਦਾ ਹਾਂ।

ਤੁਸੀਂ ਫ਼ਿਲਮ ਦੀ ਚੋਣ ਕਿੰਝ ਕਰਦੇ ਹੋ?
ਮੈਨੂੰ ਲੱਗਦਾ ਹੈ ਕਿ ਤੁਹਾਨੂੰ ਹਰ ਤਰ੍ਹਾਂ ਦੀਆਂ ਫ਼ਿਲਮਾਂ ਕਰਨੀਆਂ ਚਾਹੀਦੀਆਂ ਹਨ, ਤਾਂ ਹੀ ਤੁਸੀਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਐਕਸਪਲੋਰ ਕਰ ਸਕਦੇ ਹੋ। ਰੋਮਕਾਮ ਅਜਿਹੀ ਫਿਲਮ ਹੈ, ਜਿਸ ਵਿਚ ਆਡੀਅੰਸ ਮੈਨੂੰ ਅਕਸੈਪਟ ਕਰਦੀ ਹੈ ਤੇ ਆਪਣਾ ਪਿਆਰ ਦਿੰਦੀ ਹੈ। ਇਸ ਤੋਂ ਇਲਾਵਾ ਜਾਨਰ ਜੋ ਮੈਂ ਕਰਨਾ ਚਾਹੁੰਦਾ ਹਾਂ, ਉਹ ਸਪੋਰਟਸ। ਮੈਂ ਅਜੇ ਤੱਕ ਸਪੋਰਸਟਸ ਫ਼ਿਲਮ ਨਹੀਂ ਕੀਤੀ ਹੈ ਜਾਂ ਵਾਰ ਤੇ ਸਪਾਈ ਫ਼ਿਲਮ.. ਇਹ ਤਿੰਨ ਜਾਨਰ ਮੈਂ ਨਹੀਂ ਕੀਤੇ ਹਨ।

ਸ਼ਰਧਾ ਕਪੂਰ :-

ਲਵ ਰੰਜਨ ਦੀਆਂ ਜ਼ਿਆਦਾਤਰ ਹੀਰੋਇਨਜ਼ ਚਾਲੂ, ਚਲਾਕ ਅਤੇ ਟੇਢੀਆਂ ਹੁੰਦੀਆਂ ਹਨ ਪਰ ਤੁਹਾਡੀ ਇਮੇਜ ਇਸ ਤੋਂ ਉਲਟ ਹੈ, ਤਾਂ ਤੁਸੀਂ ਕਿਵੇਂ ਇਸ ਫ਼ਿਲਮ ਲਈ ਹਾਂ ਬੋਲਿਆ?
ਹਾਂ ਮੈਂ ਸਿੱਧੀ-ਸਾਧੀ ਅਤੇ ਮੰਮੀ-ਪਾਪਾ ਦੀ ਗੱਲ ਮੰਨਣ ਵਾਲੀ ਲੜਕੀ ਹਾਂ ਪਰ ਐਕਟਰੈੱਸ ਦੇ ਤੌਰ ’ਤੇ ਮੈਨੂੰ ਵੱਖ-ਵੱਖ ਕਿਰਦਾਰ ਕਰਨੇ ਹਨ ਅਤੇ ਇਹ ਕਿਰਦਾਰ ਵੀ ਕੁੱਝ ਵੱਖਰੇ ਹਨ। ਇਹ ਉਹ ਲੜਕੀ ਹੈ, ਜੋ ਕੁੱਝ ਵੀ ਕਹਿ ਦਿੰਦੀ ਹੈ, ਜੋ ਉਸ ਦੇ ਦਿਮਾਗ ’ਚ ਆਉਂਦਾ ਹੈ। ਅਜਿਹਾ ਕਿਰਦਾਰ ਮੈਂ ਕਦੇ ਨਿਭਾਇਆ ਨਹੀਂ, ਤਾਂ ਮੈਨੂੰ ਲੱਗਾ ਕਿ ਇਕ ਐਕਟਰੈੱਸ ਦੇ ਤੌਰ ’ਤੇ ਮੈਨੂੰ ਇਹ ਕਰਨਾ ਚਾਹੀਦਾ ਹੈ।

ਕੀ ਤੁਸੀਂ ਇਸ ਫ਼ਿਲਮ ਨਾਲ ਆਪਣੀ ਇਮੇਜ਼ ਬਦਲਣਾ ਚਾਹੁੰਦੇ ਸੀ?
ਨਹੀਂ, ਅਜਿਹਾ ਕੁੱਝ ਨਹੀਂ ਹੈ। ਮੈਂ ਅਜਿਹਾ ਕੁੱਝ ਕਦੇ ਪਲਾਨ ਨਹੀਂ ਕੀਤਾ ਕਿ ਮੇਰੀ ਇਸ ਟਾਈਪ ਦੀ ਇਮੇਜ ਹੋਣੀ ਚਾਹੀਦੀ ਹੈ। ਉਹ ਸਭ ਆਡੀਅੰਸ ਤੈਅ ਕਰਦੀ ਹੈ, ਤਾਂ ਉਹ ਸਾਡੇ ਹੱਥ ਵਿਚ ਨਹੀਂ ਹੁੰਦਾ।

ਫ਼ਿਲਮ ’ਚ ਤੁਹਾਡੇ ਨਾਲ ਰਣਬੀਰ ਕਪੂਰ ਹਨ। ਤੁਸੀਂ ਉਨ੍ਹਾਂ ਨੂੰ ਬਚਪਨ ਤੋਂ ਜਾਣਦੇ ਹੋ, ਤਾਂ ਕੀ ਹੁਣ ਵੀ ਸੈੱਟ ’ਤੇ ਤੁਹਾਡੇ ਦੋਵਾਂ ਵਿਚਕਾਰ ਬਚਪਨ ਵਾਲੀ ਕੈਮਿਸਟਰੀ ਸੀ ਜਾਂ ਐਡਲਟ ਹੋਣ ਤੋਂ ਬਾਅਦ ਕੁੱਝ ਬਦਲਿਆ ਹੈ?
ਸਾਡੀ ਫੈਮਿਲੀ ਇਕ-ਦੂਜੇ ਨੂੰ ਜਾਣਦੀ ਹੈ, ਤਾਂ ਬਚਪਨ ਵਿਚ ਵੀ ਅਸੀਂ ਮਿਲਦੇ ਸੀ ਪਰ ਉਹ ਮੇਰੇ ਭਰਾ ਦੇ ਏਜ ਗਰੁੱਪ ਦੇ ਸਨ, ਤਾਂ ਉਨ੍ਹਾਂ ਦਾ ਵੱਖਰਾ ਜਿਹਾ ਗਰੁੱਪ ਹੁੰਦਾ ਸੀ। ਮੈਂ ਉਨ੍ਹਾਂ ਦੇ ਕੰਮ ਨੂੰ ਐਡਮਾਇਰ ਕਰਦੀ ਹੋਈ ਆ ਰਹੀ ਹਾਂ, ਮੈਂ ਐਕਸਾਈਟਿਡ ਸੀ ਕਿ ਕਦੋਂ ਅਸੀਂ ਇਕੱਠੇ ਕੰਮ ਕਰਾਂਗੇ।

ਲਵ ਰੰਜਨ ਦੇ ਨਾਲ ਕੰਮ ਕਰ ਕੇ ਕਿਵੇਂ ਲੱਗਾ?
ਮੈਂ ਮਜ਼ਾਕ ’ਚ ਕਹਿੰਦੀ ਹਾਂ ਕਿ ਉਹ ਸਭ ਤੋਂ ਵੱਡੇ ਮੱਕਾਰ ਹਨ। ਉਨ੍ਹਾਂ ਨੇ ਸਾਨੂੰ ਨਰੇਸ਼ਨ ਦਿੱਤਾ ਸੀ, ਜਿਸ ਤੋਂ ਬਾਅਦ ਸਾਨੂੰ ਲੱਗਾ ਕਿ ਤੁਹਾਨੂੰ ਸਕ੍ਰਿਪਟ ਮਿਲੇਗੀ। ਸਾਨੂੰ ਕਦੇ ਕੋਈ ਸਕ੍ਰਿਪਟ ਨਹੀਂ ਮਿਲੀ। ਮੈਂ ਰਿਕਵੈਸਟ ਵੀ ਕੀਤੀ ਕਿ ਸਾਨੂੰ ਡਾਈਲਾਗਸ ਤਾਂ ਮਿਲਣਗੇ ਸ਼ੂਟ ਤੋਂ ਪਹਿਲਾਂ... ਤਾਂ ਕਿ ਅਸੀਂ ਕੁੱਝ ਦੇਰ ਤੱਕ ਉਨ੍ਹਾਂ ਦੀ ਪ੍ਰੈਕਟਿਸ ਕਰ ਸਕੀਏ ਪਰ ਫਿਰ ਵੀ ਉਹ ਡਾਈਲਾਗਜ਼ ਸਾਨੂੰ ਬਸ ਇਕ-ਦੋ ਦਿਨ ਪਹਿਲਾਂ ਦਿੰਦੇ ਸਨ ਪਰ ਮੈਂ ਕਹਿਣਾ ਚਾਹਾਂਗੀ ਕਿ ਲਵ ਰੰਜਨ ਜਿਸ ਤਰ੍ਹਾਂ ਨਾਲ ਹਟਕੇ ਰਾਈਟਿੰਗ ਕਰਦੇ ਹਨ, ਉਹ ਅਸਲ ਜ਼ਿੰਦਗੀ ਵਿਚ ਵੀ ਉਂਝ ਹੀ ਹਨ।

ਤੁਸੀਂ ਫ਼ਿਲਮ ’ਚ ਜਿਸ ਤਰ੍ਹਾਂ ਦਾ ਕਿਰਦਾਰ ਨਿਭਾਇਆ ਹੈ, ਉਹ ਤੁਹਾਡੀ ਪਰਸਨੈਲਿਟੀ ਤੋਂ ਬਿਲਕੁਲ ਅਲੱਗ ਹੈ, ਤਾਂ ਇੰਨਾ ਕਵਿੱਕ ਚੇਂਜ ਤੁਹਾਡੇ ’ਚ ਕਿਵੇਂ ਆਇਆ? ਅਤੇ ਇਸ ਦਾ ਸਿਹਰਾ ਕਿਸ ਨੂੰ ਦੇਣਾ ਚਾਹੋਗੇ?
ਹਾਂ ਮੈਂ ਇਸ ਕੈਰੇਕਟਰ ਤੋਂ ਬਿਲਕੁਲ ਵੱਖਰੀ ਹਾਂ ਅਤੇ ਇਹ ਲਵ ਰੰਜਨ ਦਾ ਕਮਾਲ ਹੈ ਕਿ ਮੈਂ ਇਹ ਕਿਰਦਾਰ ਇੰਨਾ ਚੰਗਾ ਨਿਭਾਇਆ ਹੈ। ਉਨ੍ਹਾਂ ਦੇ ਡਾਈਲਾਗਸ ਅਤੇ ਕੈਰੇਕਟਰਾਈਜੇਸ਼ਨ ਕਮਾਲ ਦੀ ਹੈ ਅਤੇ ਮੈਂ ਰੀਅਲ ਲਾਈਫ਼ ’ਚ ਇਸ ਕੈਰੇਕਟਰ ਤੋਂ ਕਾਫ਼ੀ ਵੱਖਰੀ ਹਾਂ।

ਤੁਸੀ ਝੂਠੇ ਲੋਕਾਂ ਜਾਂ ਮੱਕਾਰ ਲੋਕਾਂ ਨੂੰ ਕਿੰਨੀ ਜਲਦੀ ਪਹਿਚਾਣ ਲੈਂਦੇ ਹੋ?
ਮੇਰੇ ਨਾਲ ਕੋਈ ਝੂਠ ਬੋਲ ਰਿਹਾ ਤਾਂ ਮੈਨੂੰ ਪਤਾ ਨਹੀਂ ਲੱਗਦਾ। ਮੇਰੇ ਦੋਸਤ-ਟੀਮ ਮੈਨੂੰ ਸਮਝਾਉਂਦੇ ਹਨ, ਤਾਂ ਮਤਲਬ ਉਹ ਮੇਰੇ ਅਲਾਰਮ ਬੈੱਲ ਹਨ।


sunita

Content Editor

Related News