ਰਣਬੀਰ-ਆਲੀਆ ਦੇ ਗੁਆਂਢੀ ਬਣੇ ਆਥਿਆ ਅਤੇ ਕੇ.ਐੱਲ ਰਾਹੁਲ, ''ਵਾਸਤੂ'' ਦੇ ਕੋਲ ਖਰੀਦਿਆ ਨਵਾਂ ਘਰ

Saturday, Apr 30, 2022 - 01:04 PM (IST)

ਰਣਬੀਰ-ਆਲੀਆ ਦੇ ਗੁਆਂਢੀ ਬਣੇ ਆਥਿਆ ਅਤੇ ਕੇ.ਐੱਲ ਰਾਹੁਲ, ''ਵਾਸਤੂ'' ਦੇ ਕੋਲ ਖਰੀਦਿਆ ਨਵਾਂ ਘਰ

ਮੁੰਬਈ- ਅਦਾਕਾਰਾ ਅਥਿਆ ਸ਼ੈੱਟੀ ਅਤੇ ਕ੍ਰਿਕਟਰ ਕੇ.ਐੱਲ. ਰਾਹੁਲ ਆਪਣੇ ਰਿਸ਼ਤੇ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੇ ਹਨ। ਦੋਵੇਂ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਆਥਿਆ ਅਤੇ ਕੇ.ਐੱਲ. ਰਾਹੁਲ ਇਸ ਸਾਲ ਵਿਆਹ ਕਰ ਸਕਦੇ ਹਨ। ਹੁਣ ਖ਼ਬਰਾਂ ਹਨ ਕਿ ਦੋਵਾਂ ਨੇ ਲਿਵ-ਇਨ 'ਚ ਰਹਿਣ ਦਾ ਫ਼ੈਸਲਾ ਕੀਤਾ ਹੈ ਅਤੇ 10 ਲੱਖ ਰੁਪਏ ਮਹੀਨੇ ਵਾਲਾ ਰੈਂਟੇਡ ਹਾਊਸ ਵੀ ਮਿਲ ਗਿਆ ਹੈ ਜੋ ਬਾਂਦਰਾ 'ਚ ਕਾਰਟਰ ਰੋਡ 'ਤੇ ਸਥਿਤ ਹੈ ਅਤੇ 4BHK ਅਪਾਰਟਮੈਂਟ ਹੈ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਜੋੜੇ ਨੇ ਪੂਰਾ ਫਲੈਟ ਹੀ ਖਰੀਦ ਲਿਆ ਹੈ। ਆਥਿਆ ਅਤੇ ਰਾਹੁਲ ਆਲੀਆ ਭੱਟ ਅਤੇ ਰਣਬੀਰ ਦੇ 'ਵਾਸਤੂ' ਵਾਲੇ ਘਰ ਦੇ ਗੁਆਂਢ 'ਚ ਰਹਿਣਗੇ।

PunjabKesari
ਰਿਪੋਰਟ ਮੁਤਾਬਕ ਇਹ ਅਪਾਰਟਮੈਂਟ ਮੁੰਬਈ ਦੇ ਪਾਲੀ ਹਿੱਲ ਦੀ ਬਿਲਡਿੰਗ ਦੇ 9ਵੇਂ ਮਾਲ 'ਤੇ ਹੈ। ਜਦੋਂ ਤੱਕ ਇਸ ਘਰ ਦੀ ਚੰਗੀ ਤਰ੍ਹਾਂ ਨਾਲ ਮੁਰੰਮਤ ਨਹੀਂ ਹੋ ਜਾਂਦੀ ਉਦੋਂ ਤੱਕ ਰਾਹੁਲ ਆਪਣੇ 10 ਲੱਖ ਵਾਲੇ ਕਿਰਾਏ ਦਾ ਘਰ 'ਚ ਰਹਿਣਗੇ। ਕੇ.ਐੱਲ. ਰਾਹੁਲ ਦੀ ਹੋਣ ਵਾਲੀ ਸੱਸ ਅਤੇ ਆਥਿਆ ਦੀ ਮਾਂ ਮਾਨਾ ਸ਼ੈੱਟੀ ਨਵੇਂ ਘਰ ਨੂੰ ਡਿਜ਼ਾਈਨ ਕਰੇਗੀ। ਪਾਲੀ ਹਿੱਲ ਦੇ ਸੰਧੂ ਪੈਲੇਸ ਵਾਲੇ ਅਪਾਰਟਮੈਂਟ 'ਚ ਆਥਿਆ ਅਤੇ ਕੇ.ਐੱਲ ਰਾਹੁਲ ਦੇ ਨਾਲ-ਨਾਲ ਰਹਿਣਗੇ।

PunjabKesari
ਦੱਸ ਦੇਈਏ ਕਿ ਆਥਿਆ ਅਤੇ ਕੇ.ਐੱਲ ਰਾਹੁਲ ਦਾ ਘਰ ਰਣਬੀਰ ਅਤੇ ਆਲੀਆ ਦੇ ਵਾਸਤੂ ਵਾਲੇ ਘਰ ਤੋਂ ਸਿਰਫ ਦੋ ਬਿਲਡਿੰਗ ਦੂਰ ਹੈ। ਕੁਝ ਸੂਤਰਾਂ ਦਾ ਕਹਿਣਾ ਹੈ ਕਿ ਇਸ ਬਿਲਡਿੰਗ ਨੂੰ ਸੁਨੀਲ ਸ਼ੈੱਟੀ ਨੇ ਆਪਣੀ ਧੀ ਲਈ ਖਰੀਦਿਆ ਹੈ। ਉਹ ਇਸ ਬਿਲਡਿੰਗ ਨੂੰ ਦੇਖਣ ਪਹਿਲੇ ਵੀ ਧੀ ਅਤੇ ਪਤਨੀ ਨਾਲ ਆ ਚੁੱਕੇ ਹਨ।
PunjabKesari


author

Aarti dhillon

Content Editor

Related News