‘ਰਾਮਾਇਣਮ’ : ਅਰੁਣ ਗੋਵਿਲ ਦਾ ਨਵਾਂ ਪੋਸਟਰ ਜਾਰੀ, ਆਈਕਾਨਿਕ ਰਾਮ ਤੋਂ ਹੁਣ ਬਣੇ ਦਸ਼ਰਥ

Thursday, Oct 08, 2026 - 02:14 PM (IST)

‘ਰਾਮਾਇਣਮ’ : ਅਰੁਣ ਗੋਵਿਲ ਦਾ ਨਵਾਂ ਪੋਸਟਰ ਜਾਰੀ, ਆਈਕਾਨਿਕ ਰਾਮ ਤੋਂ ਹੁਣ ਬਣੇ ਦਸ਼ਰਥ

ਐਂਟਰਟੇਨਮੈਂਟ ਡੈਸਕ - ‘ਰਾਮਾਇਣਮ’ ਦੇ ਮੇਕਰਸ ਨੇ ਫ਼ਿਲਮ ਦਾ ਇਕ ਨਵਾਂ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਇਸ ਪੋਸਟਰ ’ਚ ਮਸ਼ਹੂਰ ਅਦਾਕਾਰ ਅਰੁਣ ਗੋਵਿਲ ਨੂੰ ਰਾਜਾ ਦਸ਼ਰਥ ਦੇ ਅਵਤਾਰ ’ਚ ਦੇਖਿਆ ਜਾ ਸਕਦਾ ਹੈ। ਦੋ ਹਿੱਸਿਆਂ ਵਾਲੀ ਇਸ ਐਪਿਕ ਸਾਗਾ ਤੋਂ ਸਾਹਮਣੇ ਆਈ ਇਹ ਪਹਿਲੀ ਝਲਕ ਦਰਸ਼ਕਾਂ ਨਾਲ ਬਹੁਤ ਖ਼ੂਬਸੂਰਤੀ ਨਾਲ ਆਪਣਾ ਜੋੜ ਬਣਾ ਰਹੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਅਰੁਣ ਗੋਵਿਲ ਨੇ ਦਰਸ਼ਕਾਂ ਦੇ ਦਿਲਾਂ ’ਚ ਭਗਵਾਨ ਰਾਮ ਦੀ ਭੂਮਿਕਾ ਨੂੰ ਹਮੇਸ਼ਾ ਲਈ ਅਮਰ ਬਣਾ ਦਿੱਤਾ ਹੈ।

ਭਗਵਾਨ ਰਾਮ ਦਾ ਕਿਰਦਾਰ ਨਿਭਾ ਕੇ ਕਈ ਸਾਲਾਂ ਤੋਂ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਅਰੁਣ ਗੋਵਿਲ, ਹੁਣ ਸਿਲਵਰ ਸਕ੍ਰੀਨ ’ਤੇ ਅਯੋਧਿਆ ਦੇ ਰਾਜਾ ਅਤੇ ਭਗਵਾਨ ਰਾਮ ਦੇ ਪਿਤਾ ਦਸ਼ਰਥ ਦੇ ਰੂਪ ’ਚ ਨਜ਼ਰ ਆਉਣਗੇ।ਮੇਕਰਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਨਵਾਂ ਪੋਸਟਰ ਸਾਂਝਾ ਕਰਦੇ ਹੋਏ ਕੈਪਸ਼ਨ ’ਚ ਲਿਖਿਆ, ‘‘ਇਕ ਸਮਾਂ ਸੀ ਜਦੋਂ ਉਨ੍ਹਾਂ ਨੇ ਇਕ ਪੂਰੀ ਪੀੜ੍ਹੀ ਲਈ ਰਾਮ ਦੇ ਕਿਰਦਾਰ ਨੂੰ ਜਿਊਂਦਾ ਕੀਤਾ ਸੀ। ਹੁਣ ਉਹ ਅਯੋਧਿਆ ਦੇ ਰਾਜਾ ਦੇ ਰੂਪ ’ਚ ‘ਰਾਮਾਇਣਮ’ ਦੀ ਦੁਨੀਆ ’ਚ ਵਾਪਸੀ ਕਰ ਰਹੇ ਹਨ।’’ ਇਹ ਫ਼ਿਲਮ ਦੋ ਹਿੱਸਿਆਂ ’ਚ ਰਿਲੀਜ਼ ਹੋਵੇਗੀ। ਫ਼ਿਲਮ ਦਾ ਪਾਰਟ-1, 5 ਨਵੰਬਰ 2026 ਨੂੰ ਅਤੇ ਪਾਰਟ-2 ਦਿਵਾਲੀ 2027 ’ਚ ਸਿਨੇਮਾਘਰਾਂ ’ਚ ਰਿਲੀਜ਼ ਕੀਤਾ ਜਾਵੇਗਾ।


author

cherry

Content Editor

Related News