ਅਯੁੱਧਿਆ ਪਹੁੰਚੇ ਟੀ. ਵੀ. ਦੇ ਰਾਮ-ਸੀਤਾ ਤੇ ਲਕਸ਼ਮਣ

01/17/2024 8:49:06 PM

ਐਂਟਰਟੇਨਮੈਂਟ ਡੈਸਕ : ਅਯੁੱਧਿਆ 'ਚ 22 ਜਨਵਰੀ ਨੂੰ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਪ੍ਰੋਗਰਾਮ ਹੈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋਣਗੇ। ਇਸ ਲਈ ਅਯੁੱਧਿਆ 'ਚ ਵੱਡੇ ਪੱਧਰ 'ਤੇ ਤਿਆਰੀਆਂ ਚੱਲ ਰਹੀਆਂ ਹਨ। ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਤੋਂ ਬਾਅਦ ਲੱਖਾਂ ਭਗਤਾਂ ਦੇ ਅਯੁੱਧਿਆ ਆਉਣ ਦੀ ਉਮੀਦ ਹੈ। 

ਇਹ ਖ਼ਬਰ ਵੀ ਪੜ੍ਹੋ : ਧਰਮਿੰਦਰ ਦੇ ਜਵਾਈ ਦਾ ਕਿਸੇ ਹੋਰ ਨਾਲ ਚੱਲ ਰਿਹਾ ਅਫੇਅਰ, ਧੀ ਈਸ਼ਾ ਦਿਓਲ ਲਵੇਗੀ ਤਲਾਕ!

ਹਾਲ ਹੀ 'ਚ ਟੀ. ਵੀ. ਦੇ ਰਾਮ-ਸੀਤਾ ਵੀ ਹੁਣ ਅਯੁੱਧਿਆ ਪਹੁੰਚੇ ਹਨ। ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜੋ ਕਾਫ਼ੀ ਵਾਇਰਲ ਹੋ ਰਹੀ ਹੈ। ਟੀ. ਵੀ. ਦੇ 'ਰਾਮ' ਅਰੁਣ ਗੋਵਿਲ, ਸੀਤਾ ਯਾਨੀ ਦੀਪਿਕਾ ਚਿਖਲੀਆ ਅਤੇ ਲਕਸ਼ਮਣ ਸੁਨੀਲ ਲਹਿਰੀ ਦਾ ਇੱਕ ਵੀਡੀਓ ਹੁਣ ਵਾਇਰਲ ਹੋਇਆ ਹੈ, ਜਿਸ 'ਚ ਇਹ ਤਿੰਨੇ ਅਯੁੱਧਿਆ 'ਚ ਨਜ਼ਰ ਆ ਰਹੇ ਹਨ। 

ਇਨ੍ਹਾਂ ਤਿੰਨਾਂ ਦਾ ਇਸ ਤਰ੍ਹਾਂ ਅਯੁੱਧਿਆ ਜਾਣਾ, ਲੋਕਾਂ ਨੂੰ ਇੱਕ ਵਾਰ ਫਿਰ ਰਾਮਾਇਣ ਦੇ ਦਿਨਾਂ ਦੀ ਯਾਦ ਆ ਗਈ ਹੈ। ਇਨ੍ਹਾਂ ਤਿੰਨਾਂ ਕਲਾਕਾਰਾਂ ਦੇ ਹਾਵ-ਭਾਵ ਪ੍ਰਸ਼ੰਸਕਾਂ ਨੂੰ ਰਾਮ, ਸੀਤਾ ਅਤੇ ਲਕਸ਼ਮਣ ਦੀ ਯਾਦ ਦਿਵਾ ਰਹੇ ਹਨ ਪਰ ਜੇਕਰ ਕਿਸੇ ਚੀਜ਼ ਦੀ ਕਮੀ ਹੈ ਤਾਂ ਉਹ ਹਨੂੰਮਾਨ ਜੀ ਹਨ, ਜਿਨ੍ਹਾਂ ਦੇ ਕਿਰਦਾਰ ਅਦਾਕਾਰ ਦਾਰਾ ਸਿੰਘ ਸਾਡੇ 'ਚ ਨਹੀਂ ਰਹੇ। ਉਸ ਦੀ ਗੈਰਹਾਜ਼ਰੀ ਹੁਣ ਪ੍ਰਸ਼ੰਸਕਾਂ ਨੂੰ ਕਾਫੀ ਪ੍ਰੇਸ਼ਾਨ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਖਿਡਾਰੀ’ ਦੀ ਪ੍ਰਮੋਸ਼ਨ ਲਈ ਗੁਰਨਾਮ ਭੁੱਲਰ ਪਹੁੰਚੇ ‘ਜਗ ਬਾਣੀ’ ਦੇ ਦਫ਼ਤਰ

ਦੱਸਣਯੋਗ ਹੈ ਕਿ ਲਖਨਊ ਤੋਂ ਅਯੁੱਧਿਆ ਲਈ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਜਾਵੇਗੀ। ਕੁਲ 6 ਹੈਲੀਕਾਪਟਰ, ਜਿਨ੍ਹਾਂ 'ਚੋਂ 3 ਹੈਲੀਕਾਪਟਰ ਅਯੁੱਧਿਆ ਅਤੇ 3 ਹੈਲੀਕਾਪਟਰ ਲਖਨਊ ਤੋਂ ਉਡਾਣ ਭਰਨਗੇ। ਇਹ ਸੇਵਾ 19 ਜਨਵਰੀ ਤੋਂ ਸ਼ੁਰੂ ਹੋਵੇਗੀ। ਹੁਣ ਇਨ੍ਹਾਂ ਹੈਲੀਕਾਪਟਰਾਂ ਦੀ ਸਮਰਥਾ 8-18 ਯਾਤਰੀਆਂ ਨੂੰ ਲੈ ਕੇ ਜਾਣ ਦੀ ਹੋਵੇਗੀ। ਸ਼ਰਧਾਲੂਆਂ ਨੂੰ ਹੈਲੀਕਾਪਟਰ ਯਾਤਰਾ ਦੀ ਪ੍ਰੀ-ਬੁਕਿੰਗ ਕਰਵਾਉਣੀ ਪਵੇਗੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News