‘ਆਦਿਪੁਰਸ਼’ ਦੇ ਸਮਰਥਨ ’ਚ ਆਏ ਰਾਮਾਨੰਦ ਸਾਗਰ ਦੇ ਪੁੱਤਰ ਪ੍ਰੇਮ ਸਾਗਰ, ਕਿਹਾ– ‘ਸਮੇਂ ਨਾਲ ਧਰਮ ਬਦਲਦਾ ਹੈ’

10/10/2022 11:01:05 AM

ਮੁੰਬਈ (ਬਿਊਰੋ)– ਰਾਮਾਨੰਦ ਸਾਗਰ ਦੇ ਪੁੱਤਰ ਪ੍ਰੇਮ ਸਾਗਰ ਨੇ ਓਮ ਰਾਓਤ ਦੀ ਫ਼ਿਲਮ ‘ਆਦਿਪੁਰਸ਼’ ਦਾ ਸਮਰਥਨ ਕੀਤਾ ਹੈ। ਪ੍ਰਭਾਸ ਤੇ ਸੈਫ ਅਲੀ ਖ਼ਾਨ ਦੀ ਫ਼ਿਲਮ ‘ਆਦਿਪੁਰਸ਼’ ਨੂੰ ਲੈ ਕੇ ਮਿਲੀ-ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ। ਇਕ ਪਾਸੇ ਜਿਥੇ ਸੋਸ਼ਲ ਮੀਡੀਆ ’ਤੇ ਫ਼ਿਲਮ ਦੇ ਵੀ. ਐੱਫ. ਐਕਸ. ਤੇ ਰਾਮ-ਰਾਵਣ ਦੇ ਲੁੱਕ ਨੂੰ ਟਰੋਲ ਕੀਤਾ ਜਾ ਰਿਹਾ ਹੈ, ਉਥੇ ਦੂਜੇ ਪਾਸੇ ਸਿਨੇਮਾਘਰਾਂ ਤੋਂ ਅਜਿਹੀਆਂ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ’ਚ ਲੋਕ ਟੀਜ਼ਰ ਦੇਖ ਕੇ ਪਾਗਲ ਹੋ ਰਹੇ ਹਨ।

ਕੁਲ ਮਿਲਾ ਕੇ ਦੋ ਧੜੇ ਬਣ ਚੁੱਕੇ ਹਨ, ਜਿਨ੍ਹਾਂ ’ਚ ਇਕ ਪਾਸੇ ਇਸ ਫ਼ਿਲਮ ਦਾ ਸਮਰਥਨ ਕਰਨ ਵਾਲੇ ਲੋਕ ਹਨ ਤੇ ਦੂਜੇ ਪਾਸੇ ਇਸ ਦਾ ਵਿਰੋਧ ਕਰਨ ਵਾਲੇ। ਇਕ ਪਾਸੇ ਜਿਥੇ ਮੁਕੇਸ਼ ਖੰਨਾ ਤੇ ਸੁਨੀਲ ਲਹਿਰੀ ਵਰਗੇ ਸਿਤਾਰੇ ਇਸ ਫ਼ਿਲਮ ਦਾ ਵਿਰੋਧ ਕਰ ਚੁੱਕੇ ਹਨ, ਉਥੇ ਹੁਣ ਰਾਮਾਨੰਦ ਸਾਗਰ ਦੇ ਪੁੱਤਰ ਪ੍ਰੇਮ ਸਾਗਰ ਇਸ ਫ਼ਿਲਮ ਦੇ ਸਮਰਥਨ ’ਚ ਆ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗਾਇਕ ਨਿੰਜਾ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਲੱਗਾ ਵਧਾਈਆਂ ਦਾ ਤਾਂਤਾ

ਰਾਮਾਨੰਦਰ ਸਾਗਰ ਦੇ ਪੁੱਤਰ ਪ੍ਰੇਮ ਸਾਗਰ ਨੇ ਇਕ ਇੰਟਰਵਿਊ ’ਚ ਫ਼ਿਲਮ ਨੂੰ ਲੈ ਕੇ ਕਿਹਾ, ‘‘ਤੁਸੀਂ ਕਿਵੇਂ ਕਿਸੇ ਨੂੰ ਕੁਝ ਵੀ ਬਣਾਉਣ ਤੋਂ ਰੋਕ ਸਕਦੇ ਹੋ? ਸਮੇਂ ਦੇ ਨਾਲ ਧਰਮ ਵੀ ਬਦਲਦਾ ਹੈ।’’ ਪ੍ਰੇਮ ਸਾਗਰ ਨੇ ਕਿਹਾ ਕਿ ਫ਼ਿਲਮ ‘ਆਦਿਪੁਰਸ਼’ ਦੇ ਨਿਰਦੇਸ਼ਕ ਓਮ ਰਾਓਤ ਨੂੰ ਜਿਵੇਂ ਠੀਕ ਲੱਗਾ, ਉਨ੍ਹਾਂ ਨੇ ਉਹ ਕੀਤਾ।

ਦੱਸ ਦੇਈਏ ਕਿ ਰਾਮਾਨੰਦਰ ਸਾਗਰ ਦੀ ‘ਰਾਮਾਇਣ’ ’ਚ ਕੰਮ ਕਰਨ ਵਾਲੇ ਲਗਭਗ ਸਾਰੇ ਕਲਾਕਾਰਾਂ ਨੇ ‘ਆਦਿਪੁਰਸ਼’ ਦਾ ਵਿਰੋਧ ਕੀਤਾ ਹੈ। ਸੈਫ ਅਲੀ ਖ਼ਾਨ ਤੇ ਪ੍ਰਭਾਸ ਦੀ ਫ਼ਿਲਮ ‘ਆਦਿਪੁਰਸ਼’ ਕਈ ਕਾਰਨਾਂ ਕਰਕੇ ਵਿਵਾਦਾਂ ’ਚ ਹੈ। ਇਕ ਪਾਸੇ ਜਿਥੇ ਲੋਕਾਂ ਨੂੰ ਫ਼ਿਲਮ ਦਾ ਵੀ. ਐੱਫ. ਐਕਸ. ਪਸੰਦ ਨਹੀਂ ਆਇਆ, ਉਥੇ ਦੂਜੇ ਪਾਸੇ ਲੋਕਾਂ ਨੇ ਫ਼ਿਲਮ ’ਚ ਰਾਵਣ ਦੇ ਲੁੱਕ ਨੂੰ ਅਲਾਊਦੀਨ ਖਿਲਜੀ ਵਰਗਾ ਦੱਸਿਆ ਹੈ। ਇੰਨਾ ਹੀ ਨਹੀਂ, ਫ਼ਿਲਮ ’ਚ ਰਾਮ ਤੇ ਹਨੂੰਮਾਨ ਨੂੰ ਚਮੜੇ ਵਰਗੀਆਂ ਚੀਜ਼ਾਂ ਪਹਿਨਾਏ ਜਾਣ ’ਤੇ ਵੀ ਹੰਗਾਮਾ ਹੋਇਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News