''ਆਰ. ਆਰ. ਆਰ'' ਨਿਰਦੇਸ਼ਕ ਦੀ ਜਾਨ ਨੂੰ ਖ਼ਤਰਾ? ਰਾਮ ਗੋਪਾਲ ਵਰਮਾ ਨੇ ਸਕਿਉਰਟੀ ਵਧਾਉਣ ਦੀ ਦਿੱਤੀ ਸਲਾਹ

Tuesday, Jan 24, 2023 - 11:45 AM (IST)

''ਆਰ. ਆਰ. ਆਰ'' ਨਿਰਦੇਸ਼ਕ ਦੀ ਜਾਨ ਨੂੰ ਖ਼ਤਰਾ? ਰਾਮ ਗੋਪਾਲ ਵਰਮਾ ਨੇ ਸਕਿਉਰਟੀ ਵਧਾਉਣ ਦੀ ਦਿੱਤੀ ਸਲਾਹ

ਮੁੰਬਈ (ਬਿਊਰੋ) : ਰਾਮ ਗੋਪਾਲ ਵਰਮਾ ਹਮੇਸ਼ਾ ਟਵਿੱਟਰ 'ਤੇ ਆਪਣੇ ਬੇਬਾਕ ਬਿਆਨਾਂ ਲਈ ਜਾਣੇ ਜਾਂਦੇ ਹਨ ਅਤੇ ਅਕਸਰ ਉਨ੍ਹਾਂ ਨੂੰ ਲੈ ਕੇ ਵਿਵਾਦਾਂ 'ਚ ਘਿਰ ਜਾਂਦੇ ਹਨ। ਹੁਣ ਉਨ੍ਹਾਂ ਨੇ ਇਕ ਵਾਰ ਫਿਰ ਆਪਣੇ ਟਵੀਟ ਨਾਲ ਖਲਬਲੀ ਮਚਾ ਦਿੱਤੀ ਹੈ। ਰਾਮ ਗੋਪਾਲ ਵਰਮਾ ਨੇ ਇਸ 'ਤੇ ਐੱਸ. ਐੱਸ. ਰਾਜਾਮੌਲੀ ਬਾਰੇ ਟਵੀਟ ਕਰਨਾ ਸ਼ੁਰੂ ਕਰ ਦਿੱਤਾ। ਦਰਅਸਲ, ਇੱਕ ਟਵੀਟ 'ਚ ਉਨ੍ਹਾਂ ਨੇ 'ਆਰ. ਆਰ. ਆਰ' ਨਿਰਦੇਸ਼ਕ ਨੂੰ ਆਪਣੀ ਸੁਰੱਖਿਆ ਵਧਾਉਣ ਲਈ ਕਿਹਾ, ਕਿਉਂਕਿ ਉਸ ਸਮੇਤ ਈਰਖਾਲੂ ਫ਼ਿਲਮ ਨਿਰਮਾਤਾਵਾਂ ਦੇ ਇੱਕ ਸਮੂਹ ਨੇ ਉਨ੍ਹਾਂ ਨੂੰ ਮਾਰਨ ਲਈ ਸਾਜਸ਼ ਰਚੀ ਹੈ। ਉਨ੍ਹਾਂ ਨੇ ਇੱਕ ਬੇਦਾਅਵਾ (ਡਿਸਕਲੇਮਰ) ਵੀ ਜੋੜਿਆ ਕਿ 'ਮੈਂ ਸ਼ਰਾਬ ਪੀਤੀ ਹੋਈ ਹੈ'। ਉਨ੍ਹਾਂ ਨੇ ਟਵੀਟ 'ਚ ਕਿਹਾ, ''ਰਾਜਾਮੌਲੀ ਸਾਬ੍ਹ, ਤੁਸੀਂ ਕੇ ਆਸਿਫ, ਜਿਨ੍ਹਾਂ ਨੇ 'ਮੁਗ਼ਲੇ ਆਜ਼ਮ' ਬਣਾਈ, ਰਮੇਸ਼ ਸਿੱਪੀ ਜਿਨ੍ਹਾਂ ਨੇ 'ਸ਼ੋਲੇ' ਬਣਾਈ। ਇਸ ਦੇ ਨਾਲ ਨਾਲ ਕਰਨ ਜੌਹਰ, ਆਦਿਤਯ ਚੋਪੜਾ ਤੇ ਸੰਜੇ ਲੀਲਾ ਭੰਸਾਲੀ ਤੁਸੀਂ ਇਨ੍ਹਾਂ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ।''

 

ਦੱਸ ਦੇਈਏ ਕਿ ਰਾਮ ਗੋਪਾਲ ਵਰਮਾ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਸ਼ੂ ਰੈੱਡੀ ਦੇ ਪੈਰਾਂ ਦੀਆਂ ਉਂਗਲਾਂ ਨੂੰ ਚੁੰਮਣ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਚਰਚਾ 'ਚ ਆਏ ਸਨ। ਵੀਡੀਓ ਦੀ ਕਾਫੀ ਆਲੋਚਨਾ ਹੋਈ ਸੀ। ਹੁਣ ਰਾਮ ਗੋਪਾਲ ਵਰਮਾ ਦੁਬਾਰਾ ਇਸ 'ਤੇ ਵਾਪਸ ਆ ਗਿਆ ਹੈ। 23 ਜਨਵਰੀ ਨੂੰ ਉਸ ਨੇ ਕਿਹਾ ਕਿ ਜਦੋਂ ਉਸ ਨੇ ਐੱਸ. ਐੱਸ. ਰਾਜਾਮੌਲੀ ਬਾਰੇ ਟਵੀਟ ਕੀਤਾ ਤਾਂ ਉਹ ਸ਼ਰਾਬ ਦੇ ਨਸ਼ੇ 'ਚ ਸੀ।

ਇੰਨਾ ਹੀ ਨਹੀਂ ਰਾਮ ਗੋਪਾਲ ਵਰਮਾ ਨੇ ਰਾਜਾਮੌਲੀ ਨੂੰ ਆਪਣੀ ਸੁਰੱਖਿਆ ਵਧਾਉਣ ਦੀ ਸਲਾਹ ਵੀ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ, “ਐੱਸ. ਐੱਸ. ਰਾਜਾਮੌਲੀ ਸਰ, ਕਿਰਪਾ ਕਰਕੇ ਆਪਣੀ ਸੁਰੱਖਿਆ ਵਧਾਓ। ਭਾਰਤੀ ਫ਼ਿਲਮ ਨਿਰਮਾਤਾਵਾਂ ਦਾ ਇੱਕ ਸਮੂਹ ਜੋ ਤੁਹਾਡੀ ਸਫ਼ਲਤਾ ਤੋਂ ਪੂਰੀ ਤਰ੍ਹਾਂ ਈਰਖਾ ਕਰਦੇ ਹਨ। ਉਨ੍ਹਾਂ ਨੇ ਤੁਹਾਨੂੰ ਮਾਰਨ ਲਈ ਇੱਕ ਦਸਤਾ ਤਿਆਰ ਕੀਤਾ ਹੈ, ਜਿਸ ਦਾ ਮੈਂ ਵੀ ਹਿੱਸਾ ਹਾਂ। ਮੈਂ ਇਸ ਰਾਜ਼ ਦਾ ਖੁਲਾਸਾ ਕਰ ਰਿਹਾ ਹਾਂ ਕਿਉਂਕਿ ਮੈਂ 4 ਪੈੱਗ ਲਗਾਏ ਹਨ। 

PunjabKesari
 

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


 


author

sunita

Content Editor

Related News