ਰਾਮ ਗੋਪਾਲ ਨੇ ਆਮਿਰ ਅਤੇ ਕਿਰਨ ਦੇ ਤਲਾਕ ਦੇ ਫ਼ੈਸਲੇ ਦਾ ਕੀਤਾ ਸਮਰਥਨ, ਲਗਾਈ ਟ੍ਰੋਲਰਸ ਦੀ ਕਲਾਸ

Sunday, Jul 04, 2021 - 12:14 PM (IST)

ਰਾਮ ਗੋਪਾਲ ਨੇ ਆਮਿਰ ਅਤੇ ਕਿਰਨ ਦੇ ਤਲਾਕ ਦੇ ਫ਼ੈਸਲੇ ਦਾ ਕੀਤਾ ਸਮਰਥਨ, ਲਗਾਈ ਟ੍ਰੋਲਰਸ ਦੀ ਕਲਾਸ

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਅਤੇ ਕਿਰਨ ਰਾਵ ਦੇ ਤਲਾਕ ਨੂੰ ਲੈ ਕੇ ਅਦਾਕਾਰ ਦੇ ਫੈਨਜ਼ ਤੋਂ ਇਲਾਵਾ ਬਾਲੀਵੁੱਡ ਦੇ ਕਈ ਸਿਤਾਰੇ ਵੀ ਹੈਰਾਨ ਹਨ। ਨਾਲ ਹੀ ਉਨ੍ਹਾਂ ਦੋਵਾਂ ਦੇ ਇਸ ਫੈਸਲੇ ’ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਹੁਣ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਰਾਮ ਗੋਪਾਲ ਵਰਮਾ ਨੇ ਵੀ ਅਮਿਰ ਖ਼ਾਨ ਤੇ ਕਿਰਨ ਰਾਵ ਦੇ ਤਲਾਕ ਦੇ ਫੈਸਲੇ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

PunjabKesari
ਦਰਅਸਲ ਅਮਿਰ ਖ਼ਾਨ ਤੇ ਕਿਰਨ ਰਾਵ ਨੇ ਸ਼ਨੀਵਾਰ ਨੂੰ ਇਕ ਸਾਂਝਾ ਬਿਆਨ ਜਾਰੀ ਕਰ ਦੱਸਿਆ ਕਿ ਉਹ ਜਲਦ ਤਲਾਕ ਲੈਣ ਵਾਲੇ ਹਨ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਈ ਮੀਮਸ ਵਾਇਰਲ ਹੋ ਰਹੇ ਹਨ। ਬਹੁਤ ਸਾਰੇ ਟ੍ਰੋਲਰਸ ਅਮਿਰ ਖ਼ਾਨ ਤੇ ਕਿਰਨ ਰਾਵ ਦੇ ਰਿਸ਼ਤੇ ਨੂੰ ਟ੍ਰੋਲ ਕਰ ਰਹੇ ਹਨ। ਰਾਮ ਗੋਪਾਲ ਵਰਮਾ ਨੇ ਸੋਸ਼ਲ ਮੀਡੀਆ ’ਤੇ ਅਮਿਰ ਖ਼ਾਨ ਅਤੇ ਕਿਰਨ ਰਾਵ ਦੇ ਤਲਾਕ ਦੇ ਫ਼ੈਸਲੇ ਦਾ ਬਚਾਅ ਕੀਤਾ ਹੈ। ਨਾਲ ਹੀ ਟ੍ਰੋਲਰਸ ਨੂੰ ਕਰਾਰਾ ਜਵਾਬ ਵੀ ਦਿੱਤਾ ਹੈ।


author

Aarti dhillon

Content Editor

Related News