ਕਿਆਰਾ ਦੇ ਬਿਕਨੀ ਸੀਨ ''ਤੇ ਗਲਤ ਕੁਮੈਂਟ ਕਰ ਵਿਵਾਦਾਂ ''ਚ ਘਿਰੇ ਰਾਮ ਗੋਪਾਲ ਵਰਮਾ
Wednesday, May 21, 2025 - 05:42 PM (IST)

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਨਿਰਦੇਸ਼ਕ ਰਾਮ ਗੋਪਾਲ ਵਰਮਾ ਅਕਸਰ ਆਪਣੇ ਬੇਬਾਕ ਅੰਦਾਜ਼ ਲਈ ਸੁਰਖੀਆਂ ਵਿੱਚ ਰਹਿੰਦੇ ਹਨ। ਉਨ੍ਹਾਂ ਨੂੰ ਕਈ ਵਾਰ ਕਈ ਲੋਕਾਂ ਦਾ ਮਜ਼ਾਕ ਉਡਾਉਂਦੇ ਦੇਖਿਆ ਗਿਆ ਹੈ। ਹਾਲਾਂਕਿ ਕਈ ਵਾਰ ਉਹ ਆਪਣੇ ਬਿਆਨਾਂ ਕਾਰਨ ਮੁਸੀਬਤ ਵਿੱਚ ਪੈ ਜਾਂਦੇ ਹਨ। ਹੁਣ ਹਾਲ ਹੀ ਵਿੱਚ ਉਨ੍ਹਾਂ ਨਾਲ ਵੀ ਅਜਿਹਾ ਹੀ ਹੋਇਆ। ਦਰਅਸਲ ਰਾਮ ਗੋਪਾਲ ਵਰਮਾ ਨੇ ਹਾਲ ਹੀ ਵਿੱਚ ਫਿਲਮ 'ਵਾਰ 2' ਦੇ ਟੀਜ਼ਰ ਤੋਂ ਕਿਆਰਾ ਅਡਵਾਨੀ ਦੇ ਬਿਕਨੀ ਲੁੱਕ 'ਤੇ ਟਿੱਪਣੀ ਕੀਤੀ ਸੀ, ਜੋ ਉਨ੍ਹਾਂ ਲਈ ਮੁਸੀਬਤ ਦਾ ਕਾਰਨ ਬਣ ਗਈ। ਹਾਲਾਂਕਿ ਨਿਰਦੇਸ਼ਕ ਨੇ ਬਾਅਦ ਵਿੱਚ ਆਪਣੀ ਪੋਸਟ ਡਿਲੀਟ ਕਰ ਦਿੱਤੀ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਦਰਅਸਲ 'ਵਾਰ 2' ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਟੀਜ਼ਰ ਵਿੱਚ ਕਿਆਰਾ ਅਡਵਾਨੀ ਪੂਲ ਸਾਈਡ ਸੀਨ ਵਿੱਚ ਬਿਕਨੀ ਵਿੱਚ ਦਿਖਾਈ ਦੇ ਰਹੀ ਹੈ। ਇਸ ਸੀਨ ਦਾ ਸਕਰੀਨਸ਼ਾਟ ਲੈਂਦੇ ਹੋਏ ਰਾਮ ਗੋਪਾਲ ਵਰਮਾ ਨੇ ਸੋਸ਼ਲ ਮੀਡੀਆ 'ਤੇ ਇੱਕ ਅਸ਼ਲੀਲ ਟਿੱਪਣੀ ਕੀਤੀ। ਉਨ੍ਹਾਂ ਨੇ ਲਿਖਿਆ-"ਸਾਡੇ ਦੇਸ਼ ਅਤੇ ਸਮਾਜ ਦੀ ਬਜਾਏ, ਜੇਕਰ ਕਿਆਰਾ ਅਡਵਾਨੀ ਨੂੰ ਲੈ ਕੇ ਰਿਤਿਕ ਅਤੇ ਜੂਨੀਅਰ ਐਨਟੀਆਰ ਵਿਚਕਾਰ ਜੰਗ ਹੁੰਦੀ ਹੈ, ਤਾਂ ਇਹ ਫਿਲਮ ਯਕੀਨੀ ਤੌਰ 'ਤੇ ਬਲਾਕਬਸਟਰ ਹੋਵੇਗੀ।" ਕਿਆਰਾ ਬਾਰੇ ਰਾਮ ਗੋਪਾਲ ਵਰਮਾ ਦੀ ਇਸ ਟਿੱਪਣੀ ਤੋਂ ਬਾਅਦ ਯੂਜ਼ਰਸ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਲੱਗ ਪਏ। ਪ੍ਰਸ਼ੰਸਕਾਂ ਦੀ ਆਲੋਚਨਾ ਤੋਂ ਨਿਰਾਸ਼ ਹੋ ਕੇ, ਨਿਰਦੇਸ਼ਕ ਨੂੰ ਆਪਣੀ ਪੋਸਟ ਡਿਲੀਟ ਕਰਨੀ ਪਈ, ਪਰ ਉਦੋਂ ਤੱਕ ਉਨ੍ਹਾਂ ਦੀ ਪੋਸਟ ਦੇ ਸਕ੍ਰੀਨਸ਼ਾਟ ਵਾਇਰਲ ਹੋ ਚੁੱਕੇ ਸਨ।
ਇੱਕ ਯੂਜ਼ਰ ਨੇ ਲਿਖਿਆ, 'ਜੋ ਵਿਅਕਤੀ ਇਹ ਗੱਲਾਂ ਜਨਤਕ ਤੌਰ 'ਤੇ ਲਿਖ ਸਕਦਾ ਹੈ, ਸੋਚੇ ਉਹ ਨਿੱਜੀ ਜ਼ਿੰਦਗੀ 'ਚ ਕੀ ਸੋਚਦਾ ਹੋਵੇਗਾ।'ਦੂਜੇ ਨੇ ਲਿਖਿਆ, ਕੀ ਫੂਕ ਕੇ ਬੈਠਾ ਹੈ। ਫਿਰ ਕਿਸੇ ਨੇ ਕਿਹਾ- ਅੱਜ ਸ਼ਰਾਬ ਪੀ ਕੇ ਬੈਠਾ ਹੈ। ਇੱਕ ਹੋਰ ਨੇ ਲਿਖਿਆ, "ਠਰਕੀ ਬੁੱਢਾ ਆਦਮੀ।"
'ਵਾਰ 2' ਵਿੱਚ ਕਿਆਰਾ ਦਾ ਮਜ਼ਬੂਤ ਕਿਰਦਾਰ
ਦੂਜੇ ਪਾਸੇ ਕਿਆਰਾ ਅਡਵਾਨੀ ਨੂੰ 'ਵਾਰ 2' ਲਈ ਬਹੁਤ ਪ੍ਰਸ਼ੰਸਾ ਮਿਲ ਰਹੀ ਹੈ। ਫਿਲਮ ਵਿੱਚ ਰਿਤਿਕ ਰੋਸ਼ਨ ਮੁੱਖ ਭੂਮਿਕਾ ਵਿੱਚ ਹਨ ਅਤੇ ਜੂਨੀਅਰ ਐਨਟੀਆਰ ਇੱਕ ਖਲਨਾਇਕ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਫਿਲਮ 14 ਅਗਸਤ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।