ਮਸ਼ਹੂਰ Singer ਨੇ ਕੈਂਸਰ ਦੇ ਮਰੀਜ਼ਾਂ ਨੂੰ ਸਮਰਪਿਤ ਕੀਤਾ ਘਰ, ਲੋੜਵੰਦਾਂ ਨੂੰ ਦਾਨ ਕੀਤੀ 70 ਫੀਸਦੀ ਕਮਾਈ
Saturday, Sep 27, 2025 - 11:28 AM (IST)

ਐਂਟਰਟੇਨਮੈਂਟ ਡੈਸਕ- ਮਸ਼ਹੂਰ ਅਸਾਮੀ ਗਾਇਕ ਜ਼ੁਬੀਨ ਗਰਗ ਹੁਣ ਨਹੀਂ ਰਹੇ। ਉਨ੍ਹਾਂ ਨੂੰ ਵਿਦਾਇਗੀ ਦੇਣ ਲਈ ਇਕੱਠੀ ਹੋਈ ਭਾਰੀ ਭੀੜ ਉਨ੍ਹਾਂ ਦੇ ਅਥਾਹ ਪਿਆਰ ਨੂੰ ਦਰਸਾਉਂਦੀ ਹੈ। ਉਹ ਨਾ ਸਿਰਫ਼ ਇੱਕ ਗਾਇਕ ਸਨ ਸਗੋਂ ਇੱਕ ਸਮਾਜ ਸੇਵਕ ਵੀ ਸਨ, ਲੋੜਵੰਦਾਂ ਦੀ ਮਦਦ ਕਰਦੇ ਸਨ। ਉਨ੍ਹਾਂ ਨੇ ਆਪਣਾ ਘਰ ਕੈਂਸਰ ਦੇ ਮਰੀਜ਼ਾਂ ਨੂੰ ਦਾਨ ਕਰ ਦਿੱਤਾ। ਇਹ ਖੁਲਾਸਾ ਜ਼ੁਬੀਨ ਗਰਗ ਦੇ ਕਰੀਬੀ ਦੋਸਤ ਅਤੇ ਸੰਗੀਤਕਾਰ ਜੋਏ ਚੱਕਰਵਰਤੀ ਨੇ ਕੀਤਾ।
ਜੋਏ ਚੱਕਰਵਰਤੀ ਨੇ ਇੱਕ ਵੈੱਬ ਪੋਰਟਲ ਨਾਲ ਗੱਲਬਾਤ 'ਚ ਦੱਸਿਆ ਕਿ ਜ਼ੁਬੀਨ ਦੀ ਅਸਲ ਸ਼ਖਸੀਅਤ ਕਿਹੋ ਜਿਹੀ ਸੀ ਅਤੇ ਲੋਕ ਉਨ੍ਹਾਂ ਨਾਲ ਸਭ ਤੋਂ ਜ਼ਿਆਦਾ ਜੁੜਾਅ ਮਹਿਸੂਸ ਕਰਦੇ ਸਨ। ਜੋਏ ਦੇ ਅਨੁਸਾਰ ਜ਼ੁਬੀਨ ਨੂੰ ਅਸਾਮ ਵਿੱਚ ਜਿੰਨਾ ਪਿਆਰ ਮਿਲਿਆ, ਓਨਾ ਨਾ ਤਾਂ ਕਿਸੇ ਹੋਰ ਨੂੰ ਮਿਲਿਆ ਅਤੇ ਨਾ ਹੀ ਅੱਗੇ ਕਦੇ ਮਿਲੇਗਾ। ਉਹ ਇੱਕ ਸਾਦਾ ਜੀਵਨ ਬਤੀਤ ਕਰਦੇ ਸਨ ਅਤੇ ਸਾਰਿਆਂ ਦੀ ਮਦਦ ਕਰਦੇ ਸਨ।
ਆਪਣਾ ਮੁੰਬਈ ਵਾਲਾ ਘਰ ਕੈਂਸਰ ਦੇ ਮਰੀਜ਼ਾਂ ਨੂੰ ਦਾਨ ਕਰ ਦਿੱਤਾ
ਜੋਏ ਚੱਕਰਵਰਤੀ ਨੇ ਦੱਸਿਆ ਕਿ ਜ਼ੁਬੀਨ ਦਾ ਮੁੰਬਈ ਵਿੱਚ ਇੱਕ ਘਰ ਅਤੇ ਬੰਗਲਾ ਸੀ, ਪਰ ਉਹ ਉੱਥੇ ਨਹੀਂ ਰਹਿੰਦੇ ਸਨ। ਉਨ੍ਹਾਂ ਨੇ ਆਪਣੇ ਘਰ ਨੂੰ ਇੱਕ ਗੈਸਟ ਹਾਊਸ ਵਿੱਚ ਬਦਲ ਦਿੱਤਾ ਸੀ। ਉਨ੍ਹਾਂ ਦੇ ਘਰ ਵਿੱਚ ਉਹ ਲੋਕ ਰਹਿੰਦੇ ਸਨ ਜਿਨ੍ਹਾਂ ਨੂੰ ਮੁੰਬਈ ਵਿੱਚ ਰਿਹਾਇਸ਼ ਨਹੀਂ ਮਿਲਦੀ ਸੀ, ਖਾਸ ਕਰਕੇ ਉਹ ਜੋ ਇਲਾਜ ਲਈ ਆਉਂਦੇ ਸਨ ਜਾਂ ਕੈਂਸਰ ਦੇ ਮਰੀਜ਼ ਹੁੰਦੇ ਹਨ।
ਸੜਕ 'ਤੇ ਮਿਲੇ ਲੋੜਵੰਦਾਂ ਨੂੰ ਲੈ ਜਾਂਦੇ ਸਨ ਹਸਪਤਾਲ
ਜ਼ੁਬੀਨ ਗਰਗ ਨੂੰ ਜੇਕਰ ਸੜਕ 'ਤੇ ਵੀ ਕੋਈ ਗਰੀਬ ਜਾਂ ਬਜ਼ੁਰਗ ਵਿਅਕਤੀ ਮਿਲ ਜਾਂਦਾ, ਤਾਂ ਉਹ ਉਨ੍ਹਾਂ ਨੂੰ ਆਪਣੀ ਕਾਰ ਵਿੱਚ ਹਸਪਤਾਲ ਲਿਜਾਂਦੇ ਅਤੇ ਸਾਰਾ ਖਰਚਾ ਵੀ ਚੁੱਕਦੇ।
70% ਕਮਾਈ ਦਾਨ
ਜੋਏ ਚੱਕਰਵਰਤੀ ਦੇ ਅਨੁਸਾਰ ਜ਼ੁਬੀਨ ਗਰਗ ਆਪਣੀ ਕਮਾਈ ਦਾ 70% ਦਾਨ ਕਰ ਦਿੰਦੇ ਸਨ ਅਤੇ ਬਾਕੀ 30% ਆਪਣੇ ਲਈ ਰੱਖਦੇ ਸਨ। ਜੋਏ ਨੇ ਦੱਸਿਆ ਕਿ ਜ਼ੁਬੀਨ ਰੋਜ਼ਾਨਾ ਲੋਕਾਂ ਦੀ ਮਦਦ ਕਰਦੇ ਸਨ। ਉਨ੍ਹਾਂ ਦੇ ਘਰ 'ਚ ਸਵੇਰੇ 10 ਵਜੇ ਤੋਂ ਹੀ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਜਾਂਦੀ ਸੀ। ਕੋਈ ਆਪਣੇ ਬੱਚਿਆਂ ਦੇ ਸਕੂਲ ਵਿੱਚ ਦਾਖਲੇ ਲਈ ਮਦਦ ਮੰਗਣ ਆਉਂਦਾ, ਤਾਂ ਕੋਈ ਪੈਸੇ ਮੰਗਣ।
ਜ਼ਿਕਰਯੋਗ ਹੈ ਕਿ 19 ਸਤੰਬਰ 2025 ਨੂੰ ਜ਼ੁਬੀਨ ਗਰਗ ਦੀ ਸਿੰਗਾਪੁਰ ਵਿੱਚ ਸਕੂਬਾ ਡਾਈਵਿੰਗ ਕਰਦੇ ਸਮੇਂ ਮੌਤ ਹੋ ਗਈ ਸੀ। ਸਕੂਬਾ ਡਾਈਵਿੰਗ ਕਰਦੇ ਸਮੇਂ ਉਨ੍ਹਾਂ ਦੀ ਸਿਹਤ ਵਿਗੜ ਗਈ, ਅਤੇ ਉਸਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।