ਰਾਮ ਚਰਨ ਨੇ ''ਆਰ.ਆਰ.ਆਰ. ''ਚ ਆਪਣੀ ਦਮਦਾਰ ਪਰਫਾਰਮੈਂਸ ਨਾਲ ਮਚਾਇਆ ਤਹਿਲਕਾ (ਵੀਡੀਓ)

Friday, Mar 25, 2022 - 05:08 PM (IST)

ਰਾਮ ਚਰਨ ਨੇ ''ਆਰ.ਆਰ.ਆਰ. ''ਚ ਆਪਣੀ ਦਮਦਾਰ ਪਰਫਾਰਮੈਂਸ ਨਾਲ ਮਚਾਇਆ ਤਹਿਲਕਾ (ਵੀਡੀਓ)

ਮੁੰਬਈ- 25 ਮਾਰਚ ਦੀ ਹਰ ਕੋਈ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ ਕਿਉਂਕਿ ਇਸ ਦਿਨ ਫਿਲਮ 'ਆਰ.ਆਰ.ਆਰ. ਰਿਲੀਜ਼ ਹੋਣੀ ਸੀ। ਫਿਲਮ ਸਿਨੇਮਾਘਰਾਂ 'ਚ ਦਸਤਕ ਦੇ ਚੁੱਕੀ ਹੈ। ਫਿਲਮ ਨੂੰ ਲੋਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। 'ਆਰ.ਆਰ.ਆਰ.'ਚ ਜੇਕਰ ਲੋਕਾਂ ਨੂੰ ਕੁਝ ਪਸੰਦ ਆ ਰਿਹਾ ਹੈ ਤਾਂ ਉਹ ਹੈ ਅਦਾਕਾਰ ਰਾਮ ਚਰਨ। ਫਿਲਮ 'ਚ ਰਾਮ ਚਰਨ ਦੀ ਐਕਟਿੰਗ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਹਰ ਕੋਈ ਉਨ੍ਹਾਂ ਦੀ ਦਮਦਾਰ ਪਰਫਾਰਮੈਂਸ ਦੀ ਤਾਰੀਫ਼ ਕਰ ਰਿਹਾ ਹੈ। ਰਾਮ ਚਰਨ ਦਾ ਕ੍ਰੇਜ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਹਾਲ ਹੀ 'ਚ ਇਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ 'ਚ ਪ੍ਰਸ਼ੰਸਕ ਦੀ ਦੀਵਾਨਗੀ ਦੇਖਣ ਲਾਈਕ ਹੈ। 

PunjabKesari
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਲੋਕ ਥਿਏਟਰ 'ਚ ਨਜ਼ਰ ਆ ਰਹੇ ਹਨ। ਸਾਹਮਣੇ ਰਾਮ ਚਰਨ ਦਾ ਸੀਨ ਚੱਲ ਰਿਹਾ ਹੈ ਅਤੇ ਪ੍ਰਸ਼ੰਸਕ ਝੂਮਦੇ ਹੋਏ ਦਿਖਾਈ ਦੇ ਰਹੇ ਹਨ। ਲੋਕ ਖੂਬ ਰੌਲਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਅਦਾਕਾਰ ਦੀ ਦੀਵਾਨਗੀ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ। ਰਾਮ ਚਰਨ ਨੇ ਆਪਣੀ ਸ਼ਾਨਦਾਰ ਐਕਟਿੰਗ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ। ਇੰਨੀ ਦਮਦਾਰ ਪਰਫਾਰਮੈਂਸ ਦੇਣ ਤੋਂ ਬਾਅਦ ਅਦਾਕਾਰ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੇ ਹਨ। ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

 
 
 
 
 
 
 
 
 
 
 
 
 
 
 

A post shared by Zoom TV (@zoomtv)


ਦੱਸ ਦੇਈਏ ਕਿ ਫਿਲਮ 'ਆਰ.ਆਰ.ਆਰ.' 'ਚ ਰਾਮ ਚਰਨ ਤੋਂ ਇਲਾਵਾ ਐੱਨ.ਆਰ.ਟੀ. ਜੂਨੀਅਰ, ਆਲੀਆ ਭੱਟ ਅਤੇ ਅਜੇ ਦੇਵਗਨ ਵੀ ਮੁੱਖ ਭੂਮਿਕਾ 'ਚ ਹੈ। ਐੱਸ.ਐੱਸ. ਰਾਜਮੌਲੀ ਨੇ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ। ਪੂਰੀ ਟੀਮ ਨੇ ਮਿਲ ਕੇ ਫਿਲਮ ਨੂੰ ਖੂਬ ਪ੍ਰਮੋਟ ਕੀਤਾ। ਰਾਮ ਚਰਨ ਇੰਟਰਵਿਊ ਅਤੇ ਪ੍ਰਮੋਸ਼ਨ ਦੇ ਦੌਰਾਨ ਕਾਫੀ ਸ਼ਾਤ ਸਨ ਪਰ ਫਿਲਮ 'ਚ ਉਨ੍ਹਾਂ ਦੇ ਕੰਮ ਨੇ ਅੱਗ ਲਗਾ ਦਿੱਤੀ। ਅਦਾਕਾਰ ਨੇ ਸਾਬਤ ਕਰ ਦਿੱਤਾ ਕਿ ਇਨਸਾਨ ਦਾ ਕੰਮ ਬੋਲਦਾ ਹੈ।

PunjabKesari


author

Aarti dhillon

Content Editor

Related News