ਰਾਮ ਚਰਨ ਨੇ ਧੀ ਕਵਿਨ ਕਾਰਾ ਨਾਲ ਰਿਸ਼ਤੇ ਨੂੰ ਦੱਸਿਆ ਸਭ ਤੋਂ ਸਪੈਸ਼ਲ

Monday, Jun 17, 2024 - 12:27 PM (IST)

ਰਾਮ ਚਰਨ ਨੇ ਧੀ ਕਵਿਨ ਕਾਰਾ ਨਾਲ ਰਿਸ਼ਤੇ ਨੂੰ ਦੱਸਿਆ ਸਭ ਤੋਂ ਸਪੈਸ਼ਲ

ਮੁੰਬਈ (ਬਿਊਰੋ) - ਅਭਿਨੇਤਾ ਰਾਮ ਚਰਨ ਤੇ ਉਪਾਸਨਾ ਕਾਮੀਨੇਨੀ ਕੋਨੀਡੇਲਾ ਨੇ ਜੂਨ 2023 ’ਚ ਆਪਣੀ ਪਹਿਲੀ ਧੀ, ਕਲਿਨ ਕਾਰਾ ਦਾ ਸਵਾਗਤ ਕੀਤਾ ਤੇ ਹੁਣ ਜਦੋਂ ਉਹ ਕੁਝ ਦਿਨਾਂ ’ਚ ਆਪਣਾ ਪਹਿਲਾ ਜਨਮ ਦਿਨ ਮਨਾਉਣ ਵਾਲੀ ਹੈ, ਤਾਂ ਪ੍ਰਾਊਡ ਪਾਪਾ ਰਾਮਚਰਣ ਦਾ ਉਸ ਨਾਲ ਇਕ ਵਿਸ਼ੇਸ਼ ਰਿਸ਼ਤਾ ਬਣ ਚੁੱਕਾ ਹੈ। 

ਇਹ ਖ਼ਬਰ ਵੀ ਪੜ੍ਹੋ - ਭਾਰਤ ਦੇ ਬੱਲੇਬਾਜ਼ੀ, ਗੇਂਦਬਾਜ਼ੀ ਤੇ ਫੀਲਡਿੰਗ ਕੋਚਾਂ ਦਾ ਐਲਾਨ! BCCI ਨੇ 3 ਦਿੱਗਜਾਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਫਾਦਰਜ਼ ਡੇਅ ਦੇ ਖਾਸ ਮੌਕੇ, ਜਦੋਂ ਰਾਮਚਰਣ ਆਪਣਾ ਪਹਿਲਾ ਫਾਦਰਜ਼ ਡੇਅ ਕਿਊਟ ਕਲਿਨ ਦੇ ਨਾਲ ਮਨਾ ਰਹੇ ਹਨ, ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਪੂਰੀ ਦੁਨੀਆ ਆਪਣੀ ਪਿਆਰੀ ਰਾਜਕੁਮਾਰੀ ਦੇ ਦੁਆਲੇ ਘੁੰਮਦੀ ਹੈ। ਉਹ ਦੱਸਦਾ ਹੈ ਕਿ ਪਹਿਲੇ ਛੇ ਮਹੀਨੇ ਮੈਂ ਕੁਝ ਖਾਸ ਮਹਿਸੂਸ ਨਹੀਂ ਕੀਤਾ, ਸਿਰਫ ਜ਼ਿੰਮੇਵਾਰੀ ਦਾ ਅਹਿਸਾਸ ਸੀ ਤੇ ਇਹ ਤੱਥ ਕਿ ਪਰਿਵਾਰ ਵਿਚ ਇਕ ਨਵਾਂ ਮੈਂਬਰ ਸਾਡੇ ਨਾਲ ਜੁੜ ਗਿਆ ਹੈ। ਮੈਂ ਹੈਰਾਨ ਸੀ ਕਿ ਮਾਂ ਤੇ ਬੱਚੇ ਦਾ ਰਿਸ਼ਤਾ ਕਿੰਨਾ ਖਾਸ ਹੁੰਦਾ ਹੈ ਤੇ ਮੈਂ ਇਸ ਤਰ੍ਹਾਂ ਨਾਲ ਖੁਦ ਨੂੰ ਬਿਲਕੁਲ ਵੀ ਜੋੜ ਨਹੀਂ ਸਕਿਆ। ਹੁਣ ਜਦੋਂ ਕਲਿਨ ਲੋਕਾਂ ਨਾਲ ਇੰਟ੍ਰੈਕਟ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਪਛਾਣ ਰਹੀ ਹੈ ਤਾਂ ਜਦੋਂ ਮੈਂ ਘਰ ਨਹੀਂ ਹੁੰਦਾ ਉਹ ਮੈਨੂੰ ਮਿਸ ਕਰਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News