ਭਾਜਪਾ ''ਚ ਸ਼ਾਮਲ ਹੁੰਦਿਆਂ ਬੋਲੇ ਪਠਾਣਮਾਜਰਾ, ਦੱਸਿਆ ਆਖਿਰ ਕਿਉਂ ਛੱਡੀ ਆਮ ਆਦਮੀ ਪਾਰਟੀ

Monday, Nov 02, 2026 - 05:26 PM (IST)

ਭਾਜਪਾ ''ਚ ਸ਼ਾਮਲ ਹੁੰਦਿਆਂ ਬੋਲੇ ਪਠਾਣਮਾਜਰਾ, ਦੱਸਿਆ ਆਖਿਰ ਕਿਉਂ ਛੱਡੀ ਆਮ ਆਦਮੀ ਪਾਰਟੀ

ਨਵੀਂ ਦਿੱਲੀ/ਚੰਡੀਗੜ੍ਹ : ਆਮ ਆਦਮੀ ਪਾਰਟੀ ਛੱਡਣ ਤੋਂ ਹਰਮੀਤ ਸਿੰਘ ਪਠਾਣਮਾਜਰਾ ਅੱਜ ਭਾਜਪਾ ਵਿਚ ਸ਼ਾਮਲ ਹੋ ਗਏ। ਇਸ ਦੌਰਾਨ ਪਠਾਣਮਾਜਰਾ ਨੇ ਕਿਹਾ ਕਿ ਪਾਰਟੀ ਨੇ ਸ਼ੁਰੂ ਵਿਚ ਤਬਦੀਲੀ ਦਾ ਇਕ ਬਹੁਤ ਹੀ ਖਿੱਚਵਾਂ ਨਜ਼ਰੀਆ ਪੇਸ਼ ਕਰਕੇ ਵਿਆਪਕ ਜਨਤਕ ਸਮਰਥਨ ਹਾਸਲ ਕੀਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਪਹਿਲੀ ਵਾਰ ਪੰਜਾਬ ਆਈ ਸੀ ਤਾਂ ਉਨ੍ਹਾਂ ਨੇ ਬਹੁਤ ਹੀ ਖਿੱਚਵਾਂ ਵਿਜ਼ਨ ਪੇਸ਼ ਕੀਤਾ ਸੀ। ਇਨ੍ਹਾਂ ਵਿਚਾਰਾਂ ਕਰਕੇ ਹੀ ਆਮ ਆਦਮੀ ਪਾਰਟੀ ਇੰਨੇ ਵੱਡੇ ਸਿਆਸੀ ਪ੍ਰਬੰਧ ਵਿਚ ਸਰਕਾਰ ਬਣਾਉਣ ਵਿਚ ਕਾਮਯਾਬ ਹੋਈ। ਹਾਲਾਂਕਿ ਸਮੇਂ ਦੇ ਨਾਲ ਜਿਨ੍ਹਾਂ ਨੇ ਆਵਾਜ਼ ਉਠਾਈ, ਜਿਨ੍ਹਾਂ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ, ਉਨ੍ਹਾਂ ਦੇ ਪਰ ਕੱਟ ਦਿੱਤੇ ਗਏ।

ਇਹ ਵੀ ਪੜ੍ਹੋ : 'ਆਪ' ਵਿਧਾਇਕਾਂ ਦੇ ਭਾਜਪਾ 'ਚ ਜਾਣ 'ਤੇ ਦੇਖੋ ਕੀ ਬੋਲੇ ਸਚਿਨ ਪਾਇਲਟ

ਉਨ੍ਹਾਂ ਦੋਸ਼ ਲਾਇਆ ਕਿ ਸਮੇਂ ਦੇ ਨਾਲ 'ਆਪ' ਦੇ ਅੰਦਰੂਨੀ ਮਾਹੌਲ ਵਿਚ ਨਿਘਾਰ ਆਇਆ ਅਤੇ ਪਾਰਟੀ ਨੇ ਪੰਜਾਬ ਨੂੰ ਦਲਦਲ ਵਿਚ ਧੱਕ ਦਿੱਤਾ ਹੈ। ਪਠਾਣਮਾਜਰਾ ਨੇ ਕਿਹਾ ਕਿ ਅੱਜ ਪੰਜਾਬ ਨੂੰ ਅਕਸਰ 'ਉੱਡਦਾ ਪੰਜਾਬ' ਕਿਹਾ ਜਾਂਦਾ ਹੈ ਪਰ ਅਸੀਂ ਸਾਰੇ ਇਸ ਨੂੰ 'ਉੱਭਰਦਾ ਪੰਜਾਬ' ਬਣਾਉਣ ਦੀ ਇੱਛਾ ਰੱਖਦੇ ਹਾਂ। 

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਗਠਜੋੜ 'ਤੇ ਸਸਪੈਂਸ, ਸੁਖਬੀਰ ਬਾਦਲ ਨੇ ਦਿੱਤਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 


author

Gurminder Singh

Content Editor

Related News