ਰਾਮ ਚਰਨ ਦੀ ਫਿਲਮ ''RRR'' 20 ਮਈ ਨੂੰ OTT ਪਲੇਟਫਾਰਮ ''ਤੇ ਹੋਵੇਗੀ ਰਿਲੀਜ਼
Friday, May 13, 2022 - 04:30 PM (IST)
ਮੁੰਬਈ- ਐੱਸ.ਐੱਸ. ਰਾਜਾਮੌਲੀ ਦੀ ਮੈਗ੍ਰਮ ਓਪਸ ਫਿਲਮ 'ਆਰ.ਆਰ.ਆਰ.' ਜਿਸ ਨੇ ਰਿਲੀਜ਼ ਹੋਣ ਦੇ 16 ਦਿਨਾਂ ਦੇ ਅੰਦਰ ਹੀ ਦੁਨੀਆ ਭਰ 'ਚ 1000 ਕਰੋੜ ਕਲੱਬ 'ਚ ਐਂਟਰੀ ਕਰ ਲਈ ਹੈ। ਇਹ ਫਿਲਮ ਹੁਣ ਤੱਕ ਦੀ ਤੀਜੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਭਾਰਤੀ ਫਿਲਮ ਬਣ ਗਈ ਹੈ। ਬਲਾਕਬਸਟਰ ਫਿਲਮ ਹੁਣ ਓ.ਟੀ.ਟੀ ਪਲੇਟਫਾਰਮ - Zee5 'ਤੇ 20 ਮਈ ਨੂੰ ਰਿਲੀਜ਼ ਕੀਤੀ ਜਾਵੇਗੀ। ਇਹ ਫਿਲਮ ਰਿਲੀਜ਼ ਹੋਣ ਤੋਂ ਬਾਅਦ ਨਿਸ਼ਚਿਤ ਰੂਪ ਨਾਲ ਵਿਆਪਕ ਦਰਸ਼ਕਾਂ ਤੱਕ ਪਹੁੰਚੇਗੀ।
ਰਾਮ ਚਰਨ ਅਤੇ ਜੂਨੀਅਰ ਐੱਨ.ਜੀ.ਆਰ. ਅਭਿਨੀਤ, 'ਆਰ.ਆਰ.ਆਰ' ਦੀ ਭਾਰਤੀ ਸੁਤੰਤਰਤਾ ਸੈਨਾਨੀਆਂ-ਅੱਲੂਰੀ ਸੀਤਾਰਾਮ ਰਾਜੂ ਅਤੇ ਕੋਮਾਰਾਮ ਭੀਮ ਦੇ ਇਰਧ-ਗਿਰਧ ਘੁੰਮਦੀ ਇਕ ਕਾਲਪਨਿਕ ਸਮੇਂ 'ਤੇ ਆਧਾਰਿਤ ਸੀ। ਇਸ ਫਿਲਮ ਨੂੰ ਆਪਣੇ ਸ਼ਲਾਘਾਯੋਗ ਪ੍ਰਦਰਸ਼ਨ, ਸ਼ਾਨਦਾਰ ਸਿਨੇਮਾਈ ਸਕੇਲ, ਐਕਸ਼ਨ ਅਤੇ ਡਰਾਮਾ ਦੇ ਲਈ ਪੂਰੀ ਦੁਨੀਆ ਨੇ ਸ਼ਲਾਘਾ ਕੀਤੀ ਸੀ। ਇਹ ਪੀਰੀਅਡ ਐਕਸ਼ਨ ਡਰਾਮਾ ਫਿਲਮ 20 ਮਈ ਤੋਂ Zee5 'ਤੇ ਸਭ ਲਈ ਉਪਲੱਬਧ ਹੋਵੇਗੀ।