‘ਗੇਮ ਚੇਂਜਰ’ 10 ਜਨਵਰੀ ਨੂੰ ਰਿਲੀਜ਼ ਹੋਵੇਗੀ

Tuesday, Dec 31, 2024 - 02:05 PM (IST)

‘ਗੇਮ ਚੇਂਜਰ’ 10 ਜਨਵਰੀ ਨੂੰ ਰਿਲੀਜ਼ ਹੋਵੇਗੀ

ਮੁੰਬਈ (ਬਿਊਰੋ) - ਗਲੋਬਲ ਸਟਾਰ ਰਾਮ ਚਰਨ ਦੀ ਫਿਲਮ ‘ਗੇਮ ਚੇਂਜਰ’ 10 ਜਨਵਰੀ ਨੂੰ ਰਿਲੀਜ਼ ਹੋਵੇਗੀ। ਹੁਣੇ ਜਿਹੇ, ਨਿਰਮਾਤਾਵਾਂ ਨੇ ਡਲਾਸ (ਯੂ.ਐੱਸ.ਏ) ਵਿਚ ਫਿਲਮ ਦਾ ਪ੍ਰੀ-ਰਿਲੀਜ਼ ਈਵੈਂਟ ਆਯੋਜਿਤ ਕੀਤਾ, ਜੋ ਕਿ ਬਹੁਤ ਸਫਲ ਰਿਹਾ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਭਾਰਤੀ ਫਿਲਮ ਲਈ ਯੂ. ਐੱਸ. ਏ. ਵਿਚ ਪ੍ਰੀ-ਰਿਲੀਜ਼ ਈਵੈਂਟ ਆਯੋਜਿਤ ਕੀਤਾ ਗਿਆ। ਹੁਣ ਫਿਲਮ ‘ਗੇਮ ਚੇਂਜਰ’ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਸੈਂਕੜੇ ਪ੍ਰਸ਼ੰਸਕਾਂ ਦੀ ਮੌਜੂਦਗੀ ਵਿਚ ਵਿਜੇਵਾੜਾ ਦੀ ਬ੍ਰਿੰਦਾਵਨ ਕਾਲੋਨੀ ਦੇ ਵਜਰਾ ਗਰਾਊਂਡ ਵਿਚ ਰਾਮ ਚਰਨ ਦਾ 256 ਫੁੱਟ ਉੱਚਾ ਕਟਆਊਟ ਲਾਇਆ ਗਿਆ। 

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਦੇ  Dil Luminati Tour ਦਾ ਆਖ਼ਰੀ ਕੰਸਰਟ ਅੱਜ ਲੁਧਿਆਣਾ ‘ਚ

ਕਟਆਊਟ ਇੰਟਰਨੈਸ਼ਨਲ ਵੰਡਰ ਬੁੱਕ ’ਚ ਦਰਜ ਹੋ ਗਿਆ ਹੈ। ਵਿਸ਼ੇਸ਼ ਮਹਿਮਾਨ ਨਿਰਮਾਤਾ ਦਿਲ ਰਾਜੂ ਨੇ ਦੱਸਿਆ ਕਿ ਉਨ੍ਹਾਂ ਦੇ ਮੋਬਾਈਲ ਫੋਨ ’ਚ ਟ੍ਰੇਲਰ ਹੈ ਪਰ ਬਹੁਤ ਸਾਰਾ ਕੰਮ ਬਾਕੀ ਹੈ। ਅੱਜਕਲ ਟ੍ਰੇਲਰ ਹੀ ਫਿਲਮ ਦੀ ਕਿਸਮਤ ਦਾ ਫੈਸਲਾ ਕਰਦਾ ਹੈ। ਇਹ ਟ੍ਰੇਲਰ ਨਵੇਂ ਸਾਲ ਵਿਚ ਤੁਹਾਡੇ ਲਈ ਉਪਲਬਧ ਹੋਵੇਗਾ। ਉਨ੍ਹਾਂ ਦੱਸਿਆ ਕਿ ਪਾਵਰ ਸਟਾਰ ਪਵਨ ਕਲਿਆਣ ਨਾਲ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਕੋਲੋਂ ਸਮਾਂ ਮਿਲਦੇ ਹੀ ਇਕ ਪ੍ਰੀ-ਰਿਲੀਜ਼ ਈਵੈਂਟ ਆਯੋਜਿਤ ਕਰ ਦਿੱਤਾ ਜਾਵੇਗਾ। 

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਕਾਰਨ ਪੰਜਾਬ ਸਰਕਾਰ ਹੋਵੇਗੀ ਮਾਲਾ-ਮਾਲ, ਜਾਣੋ ਕਿਵੇਂ

ਰਾਜੂ ਨੇ ਦੱਸਿਆ ਕਿ ਫਿਲਮ ਦੇਖਣ ਤੋਂ ਬਾਅਦ ਚਿਰੰਜੀਵੀ ਨੇ ਕਿਹਾ ਕਿ ਇਸ ਸੰਕ੍ਰਾਂਤੀ ’ਤੇ ਅਸੀਂ ਬਾਕਸ ਆਫਿਸ ’ਤੇ ਜ਼ਬਰਦਸਤ ਹਿਟ ਦੇਵਾਂਗੇ। ਫਿਲਮ ਵਿਚ ਰਾਮ ਚਰਨ ਡਬਲ ਰੋਲ ਵਿਚ ਹਨ। ਇਕ ਪਾਵਰਫੁਲ ਆਈ.ਏ.ਐੱਸ. ਅਫਸਰ ਅਤੇ ਦੂਜਾ ਇਮਾਨਦਾਰ ਆਦਮੀ , ਜੋ ਕੁਝ ਵੱਖਰਾ ਕਰਨਾ ਚਾਹੁੰਦਾ ਹੈ। ਫਿਲਮ ’ਚ ਕਿਆਰਾ ਅਡਵਾਨੀ ਵੀ ਅਹਿਮ ਭੂਮਿਕਾ ’ਚ ਹੈ।

ਇਹ ਖ਼ਬਰ ਵੀ ਪੜ੍ਹੋ - ਕਰੋੜਾਂ-ਅਰਬਾਂ ਦੇ ਮਾਲਕ ਦਿਲਜੀਤ ਦੋਸਾਂਝ, ਔਖੇ ਵੇਲੇ ਜਿਗਰੀ ਦੋਸਤ ਦੇ 150 ਰੁਪਏ ਨੇ ਬਦਲ 'ਤੀ ਤਕਦੀਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News