ਰਕੁਲ ਪ੍ਰੀਤ ਸਿੰਘ ਤੇ ਜੈਕੀ ਭਗਨਾਨੀ ਨੂੰ ਕਿਉਂ ਕਰਨਾ ਪਿਆ ਰਿਸ਼ਤੇ ਨੂੰ ਆਫ਼ੀਸ਼ੀਅਲ, ਜਾਣੋ ਵਜ੍ਹਾ

01/18/2022 1:05:43 PM

ਮੁੰਬਈ (ਬਿਊਰੋ) : ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਪਿਛਲੇ ਸਾਲ ਅਦਾਕਾਰ ਤੇ ਨਿਰਮਾਤਾ ਜੈਕੀ ਭਗਨਾਨੀ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕਰਕੇ ਆਪਣੇ ਰਿਸ਼ਤੇ ਨੂੰ ਅਧਿਕਾਰਤ ਕੀਤਾ ਸੀ। ਜੈਕੀ ਨੇ ਰੋਮਾਂਟਿਕ ਤਸਵੀਰ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਇਹ ਖੁਸ਼ਖਬਰੀ ਦਿੱਤੀ ਸੀ। ਤਸਵੀਰ 'ਚ ਰਕੁਲ ਪ੍ਰੀਤ ਸਿੰਘ ਤੇ ਜੈਕੀ ਭਗਨਾਨੀ ਇੱਕ-ਦੂਜੇ ਦਾ ਹੱਥ ਫੜੇ ਨਜ਼ਰ ਆਏ ਸਨ। 

ਜੈਕੀ ਭਗਨਾਨੀ ਨੇ ਲਿਖੀ ਸੀ ਪਿਆਰੀ ਪੋਸਟ
ਪੋਸਟ ਸ਼ੇਅਰ ਕਰਦੇ ਹੋਏ ਜੈਕੀ ਨੇ ਲਿਖਿਆ, ''ਤੁਸੀਂ ਜਦੋਂ ਸਾਥ ਨਹੀਂ ਹੁੰਦੇ ਤਾਂ ਅਧੂਰੇ ਲੱਗਦੇ ਹਨ ਦਿਲ, ਸਭ ਤੋਂ ਟੇਸਟੀ ਖਾਣਾ ਵੀ ਤੁਹਾਡੇ ਬਗੈਰ ਖਾਣ 'ਚ ਮਜ਼ਾ ਨਹੀਂ ਆਉਂਦਾ, ਦੁਨੀਆਂ ਦੀ ਸਭ ਤੋਂ ਖੂਬਸੂਰਤ ਸ਼ਖ਼ਸੀਅਤ ਨੂੰ ਮੈਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਭੇਜ ਰਿਹਾ ਹਾਂ, ਜੋ ਦੁਨੀਆਂ ਹੈ ਮੇਰੀ। ਰੱਬ ਕਰੇ ਤੁਹਾਡੀ ਮੁਸਕਾਨ ਦੀ ਤਰ੍ਹਾਂ ਹੀ ਤੁਹਾਡਾ ਹਰੇਕ ਦਿਨ ਖੂਬਸੂਰਤ ਹੋਵੇ। ਹੈਪੀ ਬਰਥ ਡੇਅ ਮਾਈ ਲਵ।'' ਉੱਥੇ ਹੀ ਰਕੁਲ ਪ੍ਰੀਤ ਸਿੰਘ ਨੇ ਇਸ ਪੋਸਟ ਨੂੰ ਰੀ-ਪੋਸਟ ਕੀਤਾ ਤੇ ਜੈਕੀ ਦਾ ਧੰਨਵਾਦ ਕੀਤਾ। ਰਕੁਲ ਨੇ ਜੈਕੀ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਤੋਹਫ਼ਾ ਦੱਸਿਆ। ਰਿਲੇਸ਼ਨਸ਼ਿਪ ਦੇ ਅਧਿਕਾਰਤ ਹੋਣ ਦੇ ਕਈ ਮਹੀਨਿਆਂ ਬਾਅਦ ਅਦਾਕਾਰਾ ਨੇ ਇੱਕ ਇੰਟਰਵਿਊ 'ਚ ਦੱਸਿਆ ਕਿ ਉਸ ਨੇ ਇਸ ਨੂੰ ਜਨਤਕ ਕਰਨਾ ਸਹੀ ਕਿਉਂ ਸਮਝਿਆ। 

ਇਹ ਖ਼ਬਰ ਵੀ ਪੜ੍ਹੋ - ਜਦੋਂ ਕਪਿਲ ਸ਼ਰਮਾ ਨੇ ਅਰਚਨਾ ਨੂੰ ਲੈ ਕੇ ਫਰਾਹ ਖ਼ਾਨ ਨੂੰ ਕੀਤੀ ਇਹ ਰਿਕਵੈਸਟ ਤਾਂ ਅੱਗੋ ਮਿਲਿਆ ਇਹ ਜਵਾਬ

ਰਕੁਲ ਨੇ ਦੱਸਿਆ ਕਿਉਂ ਕੀਤਾ ਰਿਲੇਸ਼ਨਸ਼ਿਪ ਨੂੰ ਜਨਤਕ
ਇੰਟਰਵਿਊ 'ਚ ਰਕੁਲ ਨੇ ਦੱਸਿਆ ਸੀ ਕਿ ਉਹ ਜਾਣਦੀ ਸੀ ਕਿ ਜੈਕੀ ਉਸ ਨੂੰ ਸ਼ੁਭਕਾਮਨਾਵਾਂ ਦੇਵੇਗਾ। ਉਂਝ ਵੀ ਅਸੀਂ ਆਪਣੇ ਰਿਸ਼ਤੇ ਨੂੰ ਜਨਤਕ ਕਰਨ ਦੀ ਯੋਜਨਾ ਬਣਾ ਰਹੇ ਸੀ। ਰਕੁਲ ਨੇ ਅੱਗੇ ਕਿਹਾ ਕਿ ਉਸ ਨੂੰ ਲੱਗਾ ਕਿ ਹੈਪੀ ਬਰਥਡੇ ਅਤੇ ਜੈਕੀ ਵੱਲੋਂ ਸਿਰਫ਼ ਦੋ ਸ਼ਬਦ ਹੀ ਸ਼ੁਭਕਾਮਨਾਵਾਂ ਮਿਲਣਗੇ।

ਇਹ ਖ਼ਬਰ ਵੀ ਪੜ੍ਹੋ - Bigg Boss 15: ਰਾਖੀ ਸਾਵੰਤ ਨੇ ਕੀਤਾ ਖੁਲਾਸਾ, ਬਚਪਨ 'ਚ ਹੀ ਹੋ ਚੁੱਕੈ ਦੇਵੋਲੀਨਾ ਦਾ ਵਿਆਹ
ਰਕੁਲਪ੍ਰੀਤ ਸਿੰਘ ਮੁਤਾਬਕ ਉਸ ਨੂੰ ਨਹੀਂ ਪਤਾ ਸੀ ਕਿ ਜੈਕੀ ਉਸ ਨੂੰ ਕਵਿਤਾ ਦੇ ਰੂਪ 'ਚ ਸ਼ੁਭਕਾਮਨਾਵਾਂ ਦੇਵੇਗਾ। ਇਸ ਬਾਰੇ ਰਕੁਲ ਨੇ ਅੱਗੇ ਕਿਹਾ ਕਿ ਅਸੀਂ ਦੋਵੇਂ ਸੋਚਦੇ ਸੀ ਕਿ ਜੇਕਰ ਅਸੀਂ ਰਿਲੇਸ਼ਨਸ਼ਿਪ 'ਚ ਹਾਂ ਤਾਂ ਇਸ ਨੂੰ ਕਿਉਂ ਲੁਕਾਇਆ। ਰਕੁਲ ਰਿਲੇਸ਼ਨਸ਼ਿਪ ਦੇ ਮੁਤਾਬਕ ਉਨ੍ਹਾਂ ਨੂੰ ਰਿਸ਼ਤੇ 'ਚ ਇਕ ਹੀ ਚੀਜ਼ ਕੀਮਤੀ ਲੱਗਦੀ ਹੈ ਕਿ ਜੇਕਰ ਤੁਸੀਂ ਇਕੱਠੇ ਹੋ ਤਾਂ ਉਸ ਦਾ ਆਦਰ ਕਰੋ ਤੇ ਯਕੀਨੀ ਤੌਰ 'ਤੇ ਇਸ ਦਾ ਪ੍ਰਗਟਾਵਾ ਕਰੋ। ਅਸੀਂ ਅਕਸਰ ਅਜਿਹੇ ਜੋੜਿਆਂ ਨੂੰ ਦੇਖਿਆ ਹੈ ਕਿ ਉਹ ਰਿਸ਼ਤੇ ਨੂੰ ਲੁਕਾਉਂਦੇ ਹਨ, ਇਸ ਬਾਰੇ ਰਕੁਲ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਜੋੜਾ ਕੌਣ ਹੈ। ਲੁੱਕਣਾ ਤੇ ਭੱਜਣਾ ਠੀਕ ਨਹੀਂ ਹੈ। ਸਾਡੇ ਦੋਵਾਂ ਦੇ ਦਿਮਾਗ 'ਚ ਕਦੇ ਵੀ ਰਿਸ਼ਤੇ ਨੂੰ ਲੁਕਾਉਣ ਅਤੇ ਭੱਜਣ ਦੀ ਗੱਲ ਨਹੀਂ ਆਈ। ਇਸ ਮਾਮਲੇ 'ਚ ਅਸੀਂ ਦੋਵੇਂ ਇਕ-ਦੂਜੇ ਦੀ ਇੱਜ਼ਤ ਕਰਦੇ ਹਾਂ।

ਇਹ ਖ਼ਬਰ ਵੀ ਪੜ੍ਹੋ - 'ਹੁਨਰਬਾਜ਼' 'ਚ ਨਜ਼ਰ ਆਵੇਗੀ ਸ਼ਹਿਨਾਜ਼ ਗਿੱਲ, ਪ੍ਰੋਮੋ ਵੀਡੀਓ ਦੇਖ ਉਤਸ਼ਾਹਿਤ ਹੋਏ ਪ੍ਰਸ਼ੰਸਕ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


Rahul Singh

Content Editor

Related News