ਇਸ ਓ. ਟੀ. ਟੀ. ਪਲੇਟਫਾਰਮ ’ਤੇ ਰਿਲੀਜ਼ ਹੋਵੇਗੀ ਅਕਸ਼ੇ ਕੁਮਾਰ ਦੀ ਫ਼ਿਲਮ ‘ਰਕਸ਼ਾ ਬੰਧਨ’

08/08/2022 4:32:05 PM

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਦੀ ਫ਼ਿਲਮ ‘ਰਕਸ਼ਾ ਬੰਧਨ’ 11 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਇਸ ਸਾਲ ਰਿਲੀਜ਼ ਹੋਣ ਵਾਲੀ ਇਹ ਅਕਸ਼ੇ ਕੁਮਾਰ ਦੀ ਤੀਜੀ ਫ਼ਿਲਮ ਹੈ। ‘ਬੱਚਨ ਪਾਂਡੇ’ ਤੇ ‘ਸਮਰਾਟ ਪ੍ਰਿਥਵੀਰਾਜ’ ਦੇ ਬਾਕਸ ਆਫਿਸ ’ਤੇ ਨਿਰਾਸ਼ ਕਰਨ ਤੋਂ ਬਾਅਦ ‘ਰਕਸ਼ਾ ਬੰਧਨ’ ਤੋਂ ਕਾਫੀ ਉਮੀਦਾਂ ਹਨ। ਅਕਸ਼ੇ ਵੀ ਆਪਣੀ ਫ਼ਿਲਮ ਨੂੰ ਹਿੱਟ ਕਰਵਾਉਣ ਲਈ ਜੀਅ-ਤੋੜ ਮਿਹਨਤ ਕਰ ਰਹੇ ਹਨ। ਉਹ ਕਦੇ ਪ੍ਰਮੋਸ਼ਨ ਲਈ ਪੁਣੇ ਜਾਂਦੇ ਹਨ ਤਾਂ ਕਦੇ ਇੰਦੌਰ ’ਚ ਨਜ਼ਰ ਆਉਂਦੇ ਹਨ।

ਅਕਸ਼ੇ ਦੀਆਂ ਫ਼ਿਲਮਾਂ ਦਾ ਉਸ ਦੇ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਉਹ ਵੀ ਚਾਹੁਣ ਵਾਲਿਆਂ ਦਾ ਦਿਲ ਨਾ ਤੋੜਦਿਆਂ ਲਗਭਗ ਹਰ ਤਿੰਨ ਮਹੀਨਿਆਂ ’ਚ ਆਪਣੀ ਇਕ ਫ਼ਿਲਮ ਰਿਲੀਜ਼ ਕਰ ਰਹੇ ਹਨ। ਉਨ੍ਹਾਂ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਹੈ, ਜੋ ਕਿਸੇ ਕਾਰਨ ਫ਼ਿਲਮ ਸਿਨੇਮਾਘਰ ’ਚ ਨਹੀਂ ਦੇਖ ਪਾਉਂਦੇ। ਅਕਸ਼ੇ ਕੁਮਾਰ ਦੀ ‘ਰਕਸ਼ਾ ਬੰਧਨ’ ਓ. ਟੀ. ਟੀ. ਦੇ ਜ਼ੀ5 ਪਲੇਟਫਾਰਮ ’ਤੇ ਰਿਲੀਜ਼ ਤੋਂ ਕੁਝ ਦਿਨਾਂ ਬਾਅਦ ਦੇਖੀ ਜਾ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਸਰਕਾਰਾਂ ’ਤੇ ਵਰ੍ਹਦਿਆਂ ਭਾਵੁਕ ਹੋਏ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ

ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫ਼ਿਲਮ ਸਿਨੇਮਾਘਰਾਂ ’ਚ ਰਿਲੀਜ਼ ਹੋਣ ਦੇ 8 ਹਫ਼ਤਿਆਂ ਬਾਅਦ ਓ. ਟੀ. ਟੀ. ’ਤੇ ਰਿਲੀਜ਼ ਹੋ ਜਾਵੇਗੀ। ਇਸ ਹਿਸਾਬ ਨਾਲ ਸਤੰਬਰ ਦੇ ਅਖੀਰ ’ਚ ਤੁਸੀਂ ਇਸ ਫ਼ਿਲਮ ਨੂੰ ਜ਼ੀ5 ’ਤੇ ਦੇਖਣ ਦੀ ਉਮੀਦ ਕਰ ਸਕਦੇ ਹੋ।

ਦੂਜੇ ਪਾਸੇ 11 ਅਗਸਤ ਨੂੰ ਹੀ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਵੀ ਸਿਨੇਮਾਘਰਾਂ ’ਚ ਦਸਤਕ ਦੇ ਰਹੀ ਹੈ। ਇਸ ਫ਼ਿਲਮ ਦਾ ਓ. ਟੀ. ਟੀ. ਪ੍ਰੀਮੀਅਰ ਨੈੱਟਫਲਿਕਸ ’ਤੇ ਹੋਵੇਗਾ ਤੇ ਇਸ ਨੂੰ ਰਿਲੀਜ਼ ਦੇ ਘੱਟ ਤੋਂ ਘੱਟ 6 ਮਹੀਨਿਆਂ ਬਾਅਦ ਓ. ਟੀ. ਟੀ. ’ਤੇ ਦਿਖਾਇਆ ਜਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News