‘ਰਖਵਾਲਾ’ ਫ਼ਿਲਮ ਨੇ ਪੂਰੇ ਕੀਤੇ 50 ਸਾਲ, ਧਰਮਿੰਦਰ, ਵਿਨੋਦ ਖੰਨਾ ਤੇ ਲੀਨਾ ਚੰਦਵਰਕਰ ਨੇ ਨਿਭਾਈ ਸੀ ਅਹਿਮ ਭੂਮਿਕਾ

08/13/2021 3:24:32 PM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਹਾਨ ਅਦਾਕਾਰ ਧਰਮਿੰਦਰ, ਵਿਨੋਦ ਖੰਨਾ ਤੇ ਲੀਨਾ ਚੰਦਵਰਕਰ ਦੀ ਫ਼ਿਲਮ ‘ਰਖਵਾਲਾ’ ਅੱਜ ਤੋਂ 50 ਸਾਲ ਪਹਿਲਾਂ ਰਿਲੀਜ਼ ਹੋਈ ਸੀ। ਜਦੋਂ ਇਹ ਫ਼ਿਲਮ 12 ਅਗਸਤ 1971 ਨੂੰ ਰਿਲੀਜ਼ ਹੋਈ ਸੀ, ਉਸ ਸਮੇਂ ਸਿਨੇਮਾ ਇਕ ਨਵਾਂ ਮੋੜ ਲੈਣ ਦੀ ਤਿਆਰੀ ਕਰ ਰਿਹਾ ਸੀ। ਭਾਰਤੀ ਸਿਨੇਮਾ ਵਪਾਰਕ ਯੁੱਗ ’ਚ ਦਾਖ਼ਲ ਕਰ ਰਿਹਾ ਸੀ। ਰਾਜੇਸ਼ ਖੰਨਾ ਵਰਗੇ ਸੁਪਰਸਟਾਰ ਪੁਰਾਣੇ ਕਲਾਕਾਰਾਂ ਨੂੰ ਪਛਾੜ ਕੇ ਨਵੀਆਂ ਉਚਾਈਆਂ ਹਾਸਲ ਕਰ ਰਹੇ ਸਨ, ਜਦਕਿ ਅਮਿਤਾਭ ਬੱਚਨ ਵਰਗੇ ਸਿਤਾਰੇ ਆਪਣੀ ਜਗ੍ਹਾ ਬਣਾਉਣ ’ਚ ਰੁੱਝੇ ਹੋਏ ਸਨ। ਇਸ ਦੌਰਾਨ ਧਰਮਿੰਦਰ ਤੇ ਵਿਨੋਦ ਸਟਾਰਰ ਫ਼ਿਲਮ ‘ਰਖਵਾਲਾ’ ਬਣਾਈ ਗਈ।

ਪਿਛਲੇ 50 ਸਾਲਾਂ ’ਚ ਨਾ ਸਿਰਫ ਸਟਾਰਡਮ ਦਾ ਪੈਮਾਨਾ ਬਦਲਿਆ, ਸਗੋਂ ਫ਼ਿਲਮ ਉਦਯੋਗ ਦੇ ਕਈ ਨਿਰਧਾਰਿਤ ਮਾਪਦੰਡ ਵੀ ਟੁੱਟ ਗਏ। ਤਕਨਾਲੋਜੀ ਦੇ ਕਾਰਨ ਫ਼ਿਲਮਾਂ ਦੇਖਣ ਤੇ ਸਮਝਣ ਦੇ ਨਾਲ ਬਣਾਉਣ ਦਾ ਨਜ਼ਰੀਆ ਵੀ ਬਦਲ ਗਿਆ ਹੈ। ਉਸ ਸਮੇਂ ਅਜਿਹਾ ਨਹੀਂ ਸੀ। ਉਸ ਦੌਰ ’ਚ ਸਿਨੇਮਾਟੋਗ੍ਰਾਫਰ ਆਪਣੇ ਮਨਪਸੰਦ ਸਿਤਾਰਿਆਂ ਦੀਆਂ ਫ਼ਿਲਮਾਂ ਇਕ ਵਾਰ ਨਹੀਂ, ਸਗੋਂ ਕਈ ਵਾਰ ਵੇਖਦੇ ਸਨ ਤੇ ਇਸ ਬਾਰੇ ਦੱਸਦਿਆਂ ਸ਼ੇਖੀ ਮਾਰਦੇ ਸਨ। ਫ਼ਿਲਮ ‘ਰਖਵਾਲਾ’ ਹੀਰੋ-ਹੀਰੋਇਨ ਤੇ ਵਿਲੇਨ ਦੇ ਫਾਰਮੂਲੇ ’ਤੇ ਬਣੀ ਸੀ। ਇਸ ’ਚ ਧਰਮਿੰਦਰ ਹੀਰੋ ਤੇ ਵਿਲੇਨ ਵਿਨੋਦ ਖੰਨਾ ਬਣੇ। ਇਨ੍ਹਾਂ ਦੀ ਅਦਾਕਾਰੀ ਦੇ ਕਾਰਨ ਫ਼ਿਲਮ ਨੂੰ ਚੰਗੀ ਸਫਲਤਾ ਮਿਲੀ। ਇਹ ਉਸ ਸਾਲ ਦੀਆਂ ਚੋਟੀ ਦੀਆਂ ਪੰਜ ਫ਼ਿਲਮਾਂ ’ਚ ਸ਼ਾਮਲ ਨਹੀਂ ਸੀ।

ਇਹ ਖ਼ਬਰ ਵੀ ਪੜ੍ਹੋ : ਮੂਸ ਜੱਟਾਣਾ ਨੇ ‘ਬਿੱਗ ਬੌਸ ਓ. ਟੀ. ਟੀ.’ ’ਚ ਖ਼ੁਦ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ

ਵਿਨੋਦ ਖੰਨਾ ਇਕ ਖ਼ੂਬਸੂਰਤ ਤੇ ਪ੍ਰਭਾਵੀ ਅਦਾਕਾਰ ਸੀ, ਜਿਨ੍ਹਾਂ ਨੇ ਸਿਲਵਰ ਸਕ੍ਰੀਨ ’ਤੇ ਹੀਰੋ ਤੇ ਵਿਲੇਨ ਦੋਵਾਂ ਦੀ ਭੂਮਿਕਾ ਚੰਗੀ ਤਰ੍ਹਾਂ ਨਿਭਾਈ। ਫ਼ਿਲਮ ਮਾਹਿਰਾਂ ਅਨੁਸਾਰ ਇਸ ਫ਼ਿਲਮ ’ਚ ਧਰਮਿੰਦਰ ਤੇ ਵਿਨੋਦ ਖੰਨਾ ਵਿਚਾਲੇ ਬਹੁਤ ਸਾਰੇ ਲੜਾਈ ਦੇ ਦ੍ਰਿਸ਼ ਸਨ ਪਰ ਦੋਵਾਂ ਨੇ ਲੜਾਈ ਲਈ ਬਾਡੀ ਡਬਲ ਦਾ ਸਹਾਰਾ ਨਹੀਂ ਲਿਆ, ਸਗੋਂ ਇਨ੍ਹਾਂ ਨੂੰ ਖ਼ੁਦ ਨਿਭਾਇਆ, ਜਦਕਿ ਉਸ ਯੁੱਗ ’ਚ ਅਦਾਕਾਰ ਆਪਣੇ ਆਪ ਐਕਸ਼ਨ ਕਰਨ ਤੋਂ ਪ੍ਰਹੇਜ਼ ਕਰਦੇ ਸਨ।

ਧਰਮਿੰਦਰ ਨੇ ਫ਼ਿਲਮ ‘ਰਖਵਾਲਾ’ ’ਚ ਦੀਪਕ ਨਾਂ ਦਾ ਕਿਰਦਾਰ ਨਿਭਾਇਆ, ਜੋ ਚਾਂਦਨੀ ਨਾਂ ਦੀ ਕੁੜੀ ਨਾਲ ਪਿਆਰ ਕਰ ਰਿਹਾ ਸੀ ਤੇ ਵਿਆਹ ਕਰਵਾਉਣਾ ਚਾਹੁੰਦਾ ਸੀ। ਚਾਂਦਨੀ ਦੀ ਭੂਮਿਕਾ ਲੀਨਾ ਚੰਦਾਵਰਕਰ ਨੇ ਨਿਭਾਈ ਸੀ। ਚਾਂਦਨੀ ਇੱਕ ਨੇਕ ਜਵਾਲਾ ਪ੍ਰਸਾਦ ਦੀ ਪਿਆਰੀ ਧੀ ਸੀ। ਜਵਾਲਾ ਪ੍ਰਸਾਦ ਦੀ ਭੂਮਿਕਾ ਮਦਨ ਪੁਰੀ ਨੇ ਨਿਭਾਈ ਸੀ। ਸ਼ਿਆਮ ਯਾਨੀ ਵਿਨੋਦ ਖੰਨਾ ਜਵਾਲਾ ਪ੍ਰਸਾਦ ਦੀ ਸਹਾਇਤਾ ਕਰਦੇ ਸਨ ਪਰ ਉਸਦੀ ਨਜ਼ਰ ਜਵਾਲਾ ਪ੍ਰਸਾਦ ਦੀ ਜਾਇਦਾਦ ਅਤੇ ਧੀ ਚਾਂਦਨੀ ਦੋਵਾਂ 'ਤੇ ਸੀ। ਹਰ ਫਿਲਮ ਕਹਾਣੀ ਦੇ ਖੁਸ਼ੀ ਭਰੇ ਅੰਤ ਦੀ ਤਰ੍ਹਾਂ, ਦੀਪਕ ਅਤੇ ਚਾਂਦਨੀ ਆਖਰਕਾਰ ਇਕਜੁਟ ਹੋ ਜਾਂਦੇ ਹਨ। ਇਸ ਫਿਲਮ ਦੇ ਗੀਤਾਂ ਨੂੰ ਖੂਬ ਪਸੰਦ ਕੀਤਾ ਗਿਆ।

‘ਰਖਵਾਲਾ’ ਮੁਹੰਮਦ ਰਫੀ, ਲਤਾ ਮੰਗੇਸ਼ਕਰ ਤੇ ਆਸ਼ਾ ਭੌਂਸਲੇ ਦੀ ਆਵਾਜ਼ ਵਾਲੀ ਇਕ ਸੰਗੀਤਕ ਫ਼ਿਲਮ ਸੀ। ਇਹ ਫ਼ਿਲਮ ਆਪਣੇ ਸਮਕਾਲੀ ਸੰਗੀਤ ਲਈ ਵੀ ਜਾਣੀ ਜਾਂਦੀ ਹੈ। ‘ਰਖਵਾਲਾ’ ਦੇ ਰਿਲੀਜ਼ ਹੋਣ ਦੇ ਲਗਭਗ ਦੋ ਦਹਾਕਿਆਂ ਬਾਅਦ ਇਸੇ ਨਾਮ ਦੀ ਅਨਿਲ ਕਪੂਰ ਸਟਾਰਰ ਫ਼ਿਲਮ ਬਣਾਈ ਗਈ ਸੀ। ਹਾਲਾਂਕਿ ਨਾਮ ਸਿਰਫ ਇਕੋ ਰੱਖਿਆ ਗਿਆ ਸੀ, ਫ਼ਿਲਮ ਦੀ ਕਹਾਣੀ ਵੱਖਰੀ ਸੀ। ਅਨਿਲ ਕਪੂਰ ਦੀ ‘ਰਖਵਾਲਾ’ ਜ਼ਿਆਦਾ ਹਿੱਟ ਰਹੀ ਸੀ।

ਨੋਟ– ਇਸ ਫ਼ਿਲਮ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News