BB OTT 3: ਅਰਮਾਨ ਮਲਿਕ ਦੇ ਦੋ ਵਿਆਹ ਨੂੰ ਸਪੋਰਟ ਕਰਨ 'ਤੇ ਰਾਖੀ ਨੇ ਉਰਫੀ ਨੂੰ ਲਗਾਈ ਫਟਕਾਰ

Friday, Jun 28, 2024 - 12:18 PM (IST)

BB OTT 3: ਅਰਮਾਨ ਮਲਿਕ ਦੇ ਦੋ ਵਿਆਹ ਨੂੰ ਸਪੋਰਟ ਕਰਨ 'ਤੇ ਰਾਖੀ ਨੇ ਉਰਫੀ ਨੂੰ ਲਗਾਈ ਫਟਕਾਰ

ਮੁੰਬਈ- 'ਬਿੱਗ ਬੌਸ ਓਟੀਟੀ 3' ਦੇ ਅਰਮਾਨ ਮਲਿਕ ਅਤੇ ਕ੍ਰਿਤਿਕਾ ਮਲਿਕ ਅਤੇ ਪਾਇਲ ਮਲਿਕ ਨਾਲ ਉਨ੍ਹਾਂ ਦੇ ਕਈ ਵਿਆਹਾਂ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਮਨੋਰੰਜਨ ਜਗਤ ਦੇ ਲੋਕਾਂ ਨੇ ਅਰਮਾਨ ਦੀ ਇਸ ਹਰਕਤ ਲਈ ਆਲੋਚਨਾ ਕੀਤੀ ਹੈ। ਉਰਫੀ ਜਾਵੇਦ ਨੇ ਅਰਮਾਨ ਮਲਿਕ ਦਾ ਸਮਰਥਨ ਕੀਤਾ ਹੈ, ਉਸ ਨੇ ਕਿਹਾ ਮੈਂ ਇਸ ਪਰਿਵਾਰ ਨੂੰ ਲੰਬੇ ਸਮੇਂ ਤੋਂ ਜਾਣਦੀ ਹਾਂ ਅਤੇ ਮੈਂ ਯਕੀਨ ਨਾਲ ਕਹਿ ਸਕਦੀ ਹਾਂ ਕਿ ਉਹ ਸਭ ਤੋਂ ਚੰਗੇ ਲੋਕ ਹਨ ਜਿਨ੍ਹਾਂ ਨੂੰ ਮੈਂ ਕਦੇ ਮਿਲੀ ਹਾਂ, ਜੇ ਇਹ ਤਿੰਨੇ ਖੁਸ਼ ਹਨ, ਤਾਂ ਅਸੀਂ ਕੌਣ ਹਾਂ ਨਿਆਂ ਕਰਨ ਵਾਲੇ? ਬਹੁ-ਵਿਆਹ ਦੀ ਧਾਰਨਾ ਲੰਬੇ ਸਮੇਂ ਤੋਂ ਮੌਜੂਦ ਹੈ, ਇਹ ਅੱਜ ਵੀ ਕੁਝ ਧਰਮਾਂ 'ਚ ਪ੍ਰਸਿੱਧ ਹੈ।

 

 
 
 
 
 
 
 
 
 
 
 
 
 
 
 
 

A post shared by TellyMasala (@tellymasala)

 

ਉਥੇ ਹੀ ਹੁਣ ਰਾਖੀ ਸਾਵੰਤ ਨੇ ਉਰਫੀ ਦੇ ਇਸ ਬਿਆਨ ਦੀ ਸਖ਼ਤ ਆਲੋਚਨਾ ਕੀਤੀ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਉਰਫੀ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਸ ਦਾ ਵਿਆਹ ਨਹੀਂ ਹੋਇਆ ਹੈ, ਇਸ ਲਈ ਉਸ ਨੂੰ ਇਸ 'ਤੇ ਟਿੱਪਣੀ ਨਹੀਂ ਕਰਨੀ ਚਾਹੀਦੀ।ਅਦਾਕਾਰਾ ਨੇ ਇਹ ਵੀ ਕਿਹਾ ਕਿ ਅਰਮਾਨ ਦੀ ਪਹਿਲੀ ਪਤਨੀ ਪਾਇਲ ਬਿਲਕੁਲ ਵੀ ਖੁਸ਼ ਨਹੀਂ ਹੈ। ਹਾਲਾਂਕਿ, ਉਹ ਅਜਿਹਾ ਕਰਨ ਦਾ ਦਿਖਾਵਾ ਕਰਦੀ ਹੈ ਕਿਉਂਕਿ ਸਮਾਜ 'ਚ ਔਰਤਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਉਨ੍ਹਾਂ ਦੇ ਸਾਥੀ ਦੇ ਹਰ ਕੰਮ ਦਾ ਸਮਰਥਨ ਕਰਨਗੀਆਂ ।ਰਾਖੀ ਨੇ ਕਿਹਾ, "ਉਰਫੀ ਜਾਵੇਦ, ਤੁਸੀਂ ਮੇਰੀ ਭੈਣ ਹੋ।ਜੇ ਤੁਹਾਡੇ ਨਾਲ ਵੀ ਇਹ ਹੋਵੇ, ਤੁਸੀਂ ਵਿਆਹ ਕਰਵਾ ਲੈਂਦੇ ਹੋ ਤਾਂ ਤੁਹਾਡਾ ਪਤੀ ਦੂਜੀ ਪਤਨੀ ਲੈ ਆਵੇ। ਇਸ ਲਈ ਉਰਫੀ, ਜਿੰਨਾ ਮੈਂ ਤੈਨੂੰ ਜਾਣਦੀ ਹਾਂ, ਤੂੰ ਆਪਣੇ ਪਤੀ ਅਤੇ ਉਸ ਦੀ ਦੂਜੀ ਪਤਨੀ ਨੂੰ ਮਾਰ ਕੇ  ਜੇਲ੍ਹ ਚਲੀ ਗਈ ਹੁੰਦੀ। ਜਦੋਂ ਤੁਹਾਨੂੰ ਵਿਆਹ ਦਾ ਤਜਰਬਾ ਨਾ ਹੋਵੇ ਤਾਂ ਅਜਿਹਾ ਨਾ ਕਿਹਾ ਕਰੋ।

ਇਹ ਖ਼ਬਰ ਵੀ ਪੜ੍ਹੋ- ਪਲਕ ਤਿਵਾਰੀ ਦੀਆਂ ਅਦਾਵਾਂ 'ਤੇ ਫਿਦਾ ਹੋਏ ਇਬਰਾਹਿਮ ਅਲੀ ਖਾਨ, ਤਸਵੀਰਾਂ 'ਤੇ ਕੀਤਾ ਕੁਮੈਂਟ

ਬਿੱਗ ਬੌਸ ਓਟੀਟੀ ਦੇ ਹਾਲ ਹੀ 'ਚ ਸ਼ੇਅਰ ਕੀਤੇ ਗਏ ਪ੍ਰੋਮੋ 'ਚ ਦੇਖਿਆ ਗਿਆ ਕਿ ਪਾਇਲ ਮਲਿਕ ਨੂੰ ਅਰਮਾਨ ਅਤੇ ਕ੍ਰਿਤਿਕਾ ਦੇ ਵਿਆਹ ਬਾਰੇ ਕਿਵੇਂ ਪਤਾ ਲੱਗਾ। ਇਹ ਗੱਲ ਕਰਦੇ ਹੋਏ ਪਾਇਲ ਰੋ ਪਈ। ਇਹ ਪ੍ਰੋਮੋ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ ਅਤੇ ਯੂਜ਼ਰਸ ਇਸ ਲਈ ਅਰਮਾਨ ਦੀ ਆਲੋਚਨਾ ਵੀ ਕਰ ਰਹੇ ਹਨ।
 


author

Priyanka

Content Editor

Related News